ਤਾਲਿਬਾਨ ਦੇ ਕੰਟਰੋਲ ਤੋਂ ਬਾਅਦ ਅਫ਼ਗਾਨਿਸਤਾਨ ’ਚ ਨਵੀਂ ਹਕੀਕਤ ਸਥਾਪਤ : ਇਮਰਾਨ ਖਾਨ
Saturday, Sep 18, 2021 - 10:01 AM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਾਬੁਲ ਵਿਚ ਸੱਤਾ ’ਤੇ ਤਾਲਿਬਾਨ ਦੇ ਕਬਜ਼ਾ ਕਰਨ ਤੋਂ ਬਾਅਦ ਇਕ ਨਵੀਂ ਹਕੀਕਤ ਸਥਾਪਤ ਹੋਈ ਹੈ ਅਤੇ ਉਹ ਬਿਨਾਂ ਖੂਨ-ਖ਼ਰਾਬੇ, ਗ੍ਰਹਿਯੁੱਧ ਅਤੇ ਵੱਡੀ ਗਿਣਤੀ ਵਿਚ ਸ਼ਰਨਾਰਥੀਆਂ ਦੀ ਹਿਜ਼ਰਤ ਕੀਤੇ ਬਿਨਾਂ ਹੋਇਆ ਜੋ ਰਾਹਤ ਵਾਲੀ ਗੱਲ ਹੋਣੀ ਚਾਹੀਦੀ ਹੈ। ਹੁਣ ਇਹ ਯਕੀਨੀ ਕਰਨਾ ਕੌਮਾਂਤਰੀ ਭਾਈਚਾਰੇ ਦਾ ਸਮੂਹਿਕ ਹਿੱਤ ਹੈ ਕਿ ਕੋਈ ਨਵਾਂ ਸੰਘਰਸ਼ ਨਾ ਹੋਵੇ ਅਤੇ ਜੰਗ ਪ੍ਰਭਾਵਿਤ ਦੇਸ਼ ਵਿਚ ਸੁਰੱਖਿਆ ਸਥਿਤੀ ਸਥਿਰ ਰਹੇ।
ਤਾਜ਼ਿਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ਵਿਚ 20ਵੀਂ ਸ਼ੰਘਾਈ ਸਹਿਯੋਗ ਸੰਗਠਨ ਦੀ ਮੀਟਿੰਗ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਅਫ਼ਗਾਨਿਸਤਾਨ ਦੇ ਫਿਰ ਕਦੇ ਅੱਤਵਾਦੀਆਂ ਲਈ ਸੁਰੱਖਿਅਤ ਪਨਾਹਗਾਹ ਨਹੀਂ ਬਣਨ ਨੂੰ ਯਕੀਨੀ ਕਰਨ ਦੇ ਨਾਲ-ਨਾਲ ਸਾਰੇ ਅਫ਼ਗਾਨਾਂ ਦੇ ਅਧਿਕਾਰਾਂ ਲਈ ਸਨਮਾਨ ਯਕੀਨੀ ਕਰਨਾ ਵੀ ਜ਼ਰੂਰੀ ਹੈ। ਇਕ ਸ਼ਾਂਤਮਈ ਅਤੇ ਸਥਿਰ ਅਫ਼ਗਾਨਿਸਤਾਨ ਨਾਲ ਪਾਕਿਸਤਾਨ ਦਾ ਹਿੱਤ ਜੁੜਿਆ ਹੈ। ਅਫ਼ਗਾਨਿਸਤਾਨ ਨੂੰ ਬਿਨਾਂ ਦੇਰ ਕੀਤੇ ਮਨੁੱਖੀ ਮਦਦ ਦੇਣੀ ਜ਼ਰੂਰੀ ਹੈ ਕਿਉਂਕਿ ਇਹ ਸਮਾਂ ਮੌਜੂਦਾ ਚੁਣੌਤੀਆਂ ਤੋਂ ਬਾਹਰ ਆਉਣ ਵਿਚ ਅਫ਼ਗਾਨ ਦੀ ਮਦਦ ਕਰਨ ਲਈ ਉਨ੍ਹਾਂ ਦੇ ਨਾਲ ਖੜੇ ਹੋਣ ਦਾ ਹੈ। ਉਨ੍ਹਾਂ ਨੇ ਕਿਹਾ ਕਿ ਤਾਲਿਬਾਨ ਸ਼ਾਸਕਾਂ ਨੂੰ ਆਪਣੇ ਵਾਅਦਿਆਂ ਨੂੰ ਬਾਖੂਬੀ ਪੂਰਾ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: ...ਜਦੋਂ ਪਾਕਿ ਪ੍ਰਧਾਨ ਮੰਤਰੀ ਦਾ ਤਾਜ਼ਿਕਿਸਤਾਨ ’ਚ ਹੋਇਆ ਕਵੀ ਨਾਲ ਸਾਹਮਣਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।