ਅਮਰੀਕੀ ਪ੍ਰਯੋਗਸ਼ਾਲਾ ’ਚ HIV ਦੇ ਨਵੇਂ ਦੁਰਲੱਭ ਕਿਸਮ ਦੀ ਪਛਾਣ ਹੋਈ

11/09/2019 1:47:45 AM

ਵਾਸ਼ਿੰਗਟਨ  - ਅਮਰੀਕਾ ਦੀ ਸਿਹਤ ਸੇਵਾ ਕੰਪਨੀ ਨੇ ਐੱਚ. ਆਈ. ਵੀ. ਦੇ ਇਕ ਨਵੀਂ ਕਿਸਮ ਦੀ ਪਛਾਣ ਕਰਨ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਉਸ ਦੀ ਖੋਜ ਦਿਖਾਉਂਦੀ ਹੈ ਕਿ ਜੀਨਾਂ ਦੇ ਸਮੂਹ ਦੇ ਜੀਨੋਮ ਸੀਕਵੇਂਸਿੰਗ ’ਚ ਮੂਹਰੇ ਰਹਿਣ ਨਾਲ ਖੋਜਕਾਰਾਂ ਨੂੰ ਜੀਨ ’ਚ ਬਦਲਾਅ ਯਾਨੀ ਮਿਊਟੇਸ਼ਨ ਨੂੰ ਰੋਕਣ ’ਚ ਮਦਦ ਮਿਲ ਰਹੀ ਹੈ। ਅਬੌਟ ਪ੍ਰਯੋਗਸ਼ਾਲਾ ਨੇ ਕਿਹਾ ਕਿ 1980 ਦੇ ਦਹਾਕੇ ਤੋਂ ਲੈ ਕੇ 2001 ਦਰਮਿਆਨ ਲਏ ਗਏ ਖੂਨ ਦੇ ਨਮੂਨਿਆਂ ਵਿਚੋਂ ਤਿੰਨ ਵਿਅਕਤੀਆਂ ’ਚ ਐੱਚ. ਆਈ. ਵੀ.-1 ਸਮੂਹ ਐੱਮ ਦੀ ਉਪ ਕਿਸਮ ‘ਐੱਲ’ ਮਿਲੀ ਹੈ। ਸਾਲ 2000 ’ਚ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕਿਸੇ ਨਵੀਂ ਉਪ ਕਿਸਮ ਦੇ ਐਲਾਨ ਲਈ ਤਿੰਨ ਮਾਮਲਿਆਂ ਦਾ ਵੱਖ-ਵੱਖ ਪਤਾ ਚੱਲਣਾ ਚਾਹੀਦਾ ਹੈ। ਸਮੂਹ ਐੱਮ. ਐੱਚ. ਆਈ. ਵੀ.-1 ਵਿਸ਼ਾਣੂ ਦਾ ਸਭ ਤੋਂ ਆਮ ਰੂਪ ਹੈ। ਉਪ ਕਿਸਮ ਐੱਲ ਇਸ ਸਮੂਹ ਦਾ 10ਵਾਂ ਅਤੇ ਦਿਸ਼ਾ-ਨਿਰਦੇਸ਼ ਜਾਰੀ ਹੋਣ ਤੋਂ ਬਾਅਦ ਤੋਂ ਪਹਿਲੀ ਉਪ ਕਿਸਮ ਹੈ, ਜਿਸ ਦੀ ਪਛਾਣ ਹੋਈ ਹੈ।


Khushdeep Jassi

Content Editor

Related News