ਟਰੰਪ ਦੀ 'Gold Card' ਪਹਿਲ ਦਾ ਭਾਰਤੀਆਂ ਨੂੰ ਕਿਵੇਂ ਫਾਇਦਾ ਹੋਵੇਗਾ? ਰਾਸ਼ਟਰਪਤੀ ਨੇ ਖੁਦ ਕੀਤਾ ਖੁਲਾਸਾ
Friday, Feb 28, 2025 - 11:05 AM (IST)

ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਪ੍ਰਸਤਾਵਿਤ 'ਗੋਲਡ ਕਾਰਡ' ਪਹਿਲਕਦਮੀ ਅਮਰੀਕੀ ਕੰਪਨੀਆਂ ਨੂੰ ਹਾਰਵਰਡ ਅਤੇ ਸਟੈਨਫੋਰਡ ਵਰਗੀਆਂ ਚੋਟੀ ਦੀਆਂ ਅਮਰੀਕੀ ਯੂਨੀਵਰਸਿਟੀਆਂ ਤੋਂ ਭਾਰਤੀ ਗ੍ਰੈਜੂਏਟਾਂ ਨੂੰ ਨੌਕਰੀ 'ਤੇ ਰੱਖਣ ਦੀ ਆਗਿਆ ਦੇਵੇਗੀ। ਟਰੰਪ ਨੇ ਬੁੱਧਵਾਰ ਨੂੰ ਅਮੀਰ ਵਿਦੇਸ਼ੀਆਂ ਲਈ 'ਗੋਲਡ ਕਾਰਡ' ਪਹਿਲ ਦੀ ਸ਼ੁਰੂਆਤ ਕੀਤੀ, ਜਿਸ ਦੇ ਤਹਿਤ 50 ਲੱਖ ਅਮਰੀਕੀ ਡਾਲਰ ਦੀ ਫੀਸ ਦੇ ਬਦਲੇ ਉਨ੍ਹਾਂ ਨੂੰ ਅਮਰੀਕਾ ਵਿੱਚ ਰਹਿਣ ਅਤੇ ਕੰਮ ਕਰਨ ਦਾ ਅਧਿਕਾਰ ਦਿੱਤਾ ਜਾਵੇਗਾ ਅਤੇ ਨਾਗਰਿਕਤਾ ਦੀ ਪੇਸ਼ਕਸ਼ ਕੀਤੀ ਜਾਵੇਗੀ। ਸੀ.ਐੱਨ.ਐੱਨ. ਦੀ ਖ਼ਬਰ ਅਨੁਸਾਰ, ਟਰੰਪ ਨੇ ਕਿਹਾ, "ਅਸੀਂ 'ਗੋਲਡ ਕਾਰਡ' ਵੇਚਣ ਜਾ ਰਹੇ ਹਾਂ।"
ਇਹ ਵੀ ਪੜ੍ਹੋ: ਟਰੰਪ ਨੇ ਪੇਸ਼ ਕੀਤੀ 'Gold Card' ਸਕੀਮ, 50 ਲੱਖ ਡਾਲਰ ਨਾਲ ਖੁੱਲ੍ਹੇਗਾ ਅਮਰੀਕੀ ਨਾਗਰਿਕਤਾ ਦਾ ਰਸਤਾ
ਉਨ੍ਹਾਂ ਕਿਹਾ, “ਤੁਹਾਡੇ ਕੋਲ 'ਗ੍ਰੀਨ ਕਾਰਡ' ਹੈ। ਇਹ ਇੱਕ 'ਗੋਲਡ ਕਾਰਡ' ਹੈ। ਅਸੀਂ ਇਸ ਕਾਰਡ ਦੀ ਕੀਮਤ ਲਗਭਗ 50 ਲੱਖ ਅਮਰੀਕੀ ਡਾਲਰ ਰੱਖਣ ਜਾ ਰਹੇ ਹਾਂ ਅਤੇ ਇਸ ਨਾਲ ਤੁਹਾਨੂੰ ਗ੍ਰੀਨ ਕਾਰਡ ਦੇ ਵਿਸ਼ੇਸ਼ ਅਧਿਕਾਰ ਮਿਲਣਗੇ ਅਤੇ ਇਹ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਦਾ ਰਾਹ ਵੀ ਪੱਧਰਾ ਕਰੇਗਾ। ਇਸ ਕਾਰਡ ਨਾਲ ਅਮੀਰ ਲੋਕ ਅਮਰੀਕਾ ਦਾ ਰੁਖ ਕਰਨਗੇ।” ਟਰੰਪ ਨੇ ਕਿਹਾ, ਮੌਜੂਦਾ ਇਮੀਗ੍ਰੇਸ਼ਨ ਪ੍ਰਣਾਲੀ ਨੇ ਚੋਟੀ ਦੇ ਅੰਤਰਰਾਸ਼ਟਰੀ ਹੁਨਰਾਂ, ਖਾਸ ਕਰਕੇ ਭਾਰਤੀਆਂ, ਨੂੰ ਅਮਰੀਕਾ ਵਿੱਚ ਰਹਿਣ ਅਤੇ ਕੰਮ ਕਰਨ ਤੋਂ ਰੋਕ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ, "ਕੋਈ ਵੀ ਭਾਰਤ, ਚੀਨ, ਜਾਪਾਨ ਅਤੇ ਹੋਰ ਦੇਸ਼ਾਂ ਤੋਂ ਆਉਂਦਾ ਹੈ, ਹਾਰਵਰਡ ਜਾਂ ਵਾਰਟਨ ਸਕੂਲ ਆਫ਼ ਫਾਈਨੈਂਸ ਵਿੱਚ ਪੜ੍ਹਦਾ ਹੈ... ਉਹਨਾਂ ਨੂੰ ਨੌਕਰੀ ਦੇ ਮੌਕੇ ਮਿਲਦੇ ਹਨ, ਪਰ ਇਹ ਮੌਕੇ ਪ੍ਰਭਾਵਿਤ ਹੁੰਦੇ ਹਨ ਕਿਉਂਕਿ ਇਸ ਬਾਰੇ ਕੋਈ ਨਿਸ਼ਚਤਤਾ ਨਹੀਂ ਹੈ ਕਿ ਉਹ ਵਿਅਕਤੀ ਦੇਸ਼ ਵਿੱਚ ਰਹਿ ਸਕਦਾ ਹੈ ਜਾਂ ਨਹੀਂ।"
ਇਹ ਵੀ ਪੜ੍ਹੋ : 1 ਮਾਰਚ ਤੋਂ ਬਦਲ ਜਾਣਗੇ ਨਿਯਮ, ਤੁਹਾਡੀ ਜੇਬ ’ਤੇ ਹੋਵੇਗਾ ਸਿੱਧਾ ਅਸਰ
ਟਰੰਪ ਨੇ ਕਿਹਾ ਕਿ ਇਸ ਕਾਰਨ, ਬਹੁਤ ਸਾਰੇ ਪ੍ਰਤਿਭਾਸ਼ਾਲੀ ਗ੍ਰੈਜੂਏਟ, ਜਿਨ੍ਹਾਂ ਨੂੰ ਅਮਰੀਕਾ ਛੱਡਣ ਲਈ ਮਜਬੂਰ ਹੋਣਾ ਪਿਆ, ਆਪਣੇ ਦੇਸ਼ ਵਿੱਚ ਸਫਲ ਉੱਦਮੀ ਬਣ ਗਏ। ਉਹ ਭਾਰਤ ਜਾਂ ਆਪਣੇ ਦੇਸ਼ ਵਾਪਸ ਜਾਂਦੇ ਹਨ, ਕਾਰੋਬਾਰ ਸ਼ੁਰੂ ਕਰਦੇ ਹਨ ਅਤੇ ਅਰਬਪਤੀ ਬਣ ਜਾਂਦੇ ਹਨ, ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਦਿੰਦੇ ਹਨ।" ਟਰੰਪ ਨੇ ਕਿਹਾ ਕਿ ਕੋਈ ਕੰਪਨੀ 'ਗੋਲਡ ਕਾਰਡ' ਖਰੀਦ ਸਕਦੀ ਹੈ ਅਤੇ ਇਸਦੀ ਵਰਤੋਂ ਅਜਿਹੇ ਗ੍ਰੈਜੂਏਟਾਂ ਨੂੰ ਭਰਤੀ ਕਰਨ ਲਈ ਕਰ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8