ਚੀਨ ''ਚ ਪਿਛਲੇ 10 ਸਾਲਾਂ ਦੌਰਾਨ ਬਣੇ 37 ਨਵੇਂ ਪਰਮਾਣੂ ਰਿਐਕਟਰ, ਕੁੱਲ ਗਿਣਤੀ ''ਚ ਅਮਰੀਕਾ ਟਾਪ ''ਤੇ

Thursday, Dec 07, 2023 - 03:22 PM (IST)

ਚੀਨ ''ਚ ਪਿਛਲੇ 10 ਸਾਲਾਂ ਦੌਰਾਨ ਬਣੇ 37 ਨਵੇਂ ਪਰਮਾਣੂ ਰਿਐਕਟਰ, ਕੁੱਲ ਗਿਣਤੀ ''ਚ ਅਮਰੀਕਾ ਟਾਪ ''ਤੇ

ਬੀਜਿੰਗ- ਬਿਜਲੀ ਪੈਦਾ ਕਰਨ ਲਈ ਕੋਲੇ ਦੀ ਵਰਤੋਂ ਕਰਨ ਵਾਲੇ ਬਿਜਲੀ ਘਰਾਂ ਨੂੰ ਬੰਦ ਕਰਨ ਅਤੇ ਗੈਸ-ਤੇਲ ਦਾ ਆਯਾਤ ਘਟਾਉਣ ਲਈ ਚੀਨ ਕਾਫ਼ੀ ਕੋਸ਼ਿਸ਼ਾਂ ਕਰ ਰਿਹਾ ਹੈ। ਇਸ ਤੋਂ ਇਲਾਵਾ ਚੀਨ ਪਰਮਾਣੂ ਊਰਜਾ ਵੱਲ ਵੀ ਕਾਫ਼ੀ ਧਿਆਨ ਦੇ ਰਿਹਾ ਹੈ। ਅਮਰੀਕਾ ਦੀ ਅੰਤਰਰਾਸ਼ਟਰੀ ਐਟਾਮਿਕ ਐਨਰਜੀ ਏਜੰਸੀ ਨੇ ਇਕ ਰਿਪੋਰਟ 'ਚ ਖੁਲਾਸਾ ਕੀਤਾ ਹੈ ਕਿ ਪਿਛਲੇ 10 ਸਾਲਾਂ ਦੌਰਾਨ ਚੀਨ ਨੇ 37 ਨਵੇਂ ਪਰਮਾਣੂ ਰਿਐਕਟਰਾਂ ਦਾ ਨਿਰਮਾਣ ਕੀਤਾ ਹੈ, ਜਿਸ ਨਾਲ ਚੀਨ 'ਚ ਪਰਮਾਣੂ ਰਿਐਕਟਰਾਂ ਦੀ ਗਿਣਤੀ 55 ਤੱਕ ਪਹੁੰਚ ਗਈ ਹੈ।

ਇਹ ਵੀ ਪੜ੍ਹੋ- ਵਿਆਹਾਂ ਦੇ ਸੀਜ਼ਨ 'ਚ ਲਾੜਿਆਂ ਨੂੰ ਨਹੀਂ ਮਿਲ ਰਹੀਆਂ ਘੋੜੀਆਂ, ਕਈ ਮਹੀਨੇ ਪਹਿਲਾਂ ਹੀ ਹੋ ਜਾਂਦੀ ਹੈ ਬੁਕਿੰਗ

ਪਿਛਲੇ 10 ਸਾਲਾਂ 'ਚ ਅਮਰੀਕਾ ਨੇ ਸਿਰਫ਼ 2 ਨਵੇਂ ਪਰਮਾਣੂ ਰਿਐਕਟਰ ਬਣਾਏ ਹਨ, ਪਰ ਉਨ੍ਹਾਂ ਕੋਲ ਅਜੇ ਵੀ ਦੁਨੀਆ 'ਚ ਸਭ ਤੋਂ ਵੱਧ ਪਰਮਾਣੂ ਰਿਐਕਟਰ ਹਨ, ਜਿਨ੍ਹਾਂ ਦੀ ਗਿਣਤੀ 92 ਹੈ। ਭਾਰਤ 'ਚ ਹਾਲੇ ਤੱਕ ਕੁੱਲ 22 ਪਰਮਾਣੂ ਰਿਐਕਟਰ ਹਨ, ਜਿਨ੍ਹਾਂ 'ਚੋਂ 2 ਪਿਛਲੇ 10 ਸਾਲਾਂ 'ਚ ਬਣੇ ਹਨ। ਜਾਣਕਾਰੀ ਮੁਤਾਬਕ ਚੀਨ ਹਰ ਸਾਲ 8 ਨਵੇਂ ਰਿਐਕਟਰ ਬਣਾਉਣ ਦੀ ਤਿਆਰੀ ਕਰ ਰਿਹਾ ਹੈ। 

ਇਸ ਦਾ ਕਾਰਨ ਇਹ ਹੈ ਕਿ ਚੀਨ 'ਚ ਬਾਕੀ ਦੇਸ਼ਾਂ ਦੇ ਮੁਕਾਬਲੇ ਨਵੇਂ ਪਰਮਾਣੂ ਰਿਐਕਟਰ ਬਣਾਉਣਾ ਬਹੁਤ ਆਸਾਨ ਹੈ, ਜਦਕਿ ਬਾਕੀ ਦੇਸ਼ਾਂ 'ਚ ਨਵੇਂ ਰਿਐਕਟਰਾਂ ਨੂੰ ਮਨਜ਼ੂਰੀ ਮਿਲਣਾ ਬਹੁਤ ਮੁਸ਼ਕਲ ਹੁੰਦਾ ਹੈ ਤੇ ਪੈਸਾ ਵੀ ਬਹੁਤ ਜ਼ਿਆਦਾ ਲੱਗਦਾ ਹੈ। ਉੱਥੇ ਹੀ ਚੀਨ 'ਚ ਕੋਈ ਸਰਕਾਰੀ ਰੁਕਾਵਟ ਨਹੀਂ ਆਉਂਦੀ ਤੇ ਕਰਜ਼ਾ ਲੈਣਾ ਵੀ ਬਹੁਤ ਆਸਾਨ ਹੈ, ਜਿਸ ਕਾਰਨ ਉੱਥੇ ਤੇਜ਼ੀ ਨਾਲ ਨਵੇਂ ਰਿਐਕਟਰ ਬਣ ਰਹੇ ਹਨ।

ਇਹ ਵੀ ਪੜ੍ਹੋ- ਰੋਹਿਤ, ਕੋਹਲੀ ਤੇ ਬੁਮਰਾਹ ਤੋਂ ਬਗੈਰ ਹੀ ਦੱਖਣੀ ਅਫਰੀਕਾ ਲਈ ਰਵਾਨਾ ਹੋਈ ਭਾਰਤੀ ਟੀਮ, 10 ਨੂੰ ਖੇਡੇਗੀ ਪਹਿਲਾ ਟੀ-20i

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News