ਇਤਿਹਾਸਕ ਪਲ: ਨੀਨਾ ਸਿੰਘ ਨੇ ਨਿਊਜਰਸੀ ਟਾਊਨਸ਼ਿਪ ਦੀ ਪਹਿਲੀ ਸਿੱਖ ਮਹਿਲਾ ਮੇਅਰ ਵਜੋਂ ਚੁੱਕੀ ਸਹੁੰ

Wednesday, Jan 10, 2024 - 10:03 AM (IST)

ਇਤਿਹਾਸਕ ਪਲ: ਨੀਨਾ ਸਿੰਘ ਨੇ ਨਿਊਜਰਸੀ ਟਾਊਨਸ਼ਿਪ ਦੀ ਪਹਿਲੀ ਸਿੱਖ ਮਹਿਲਾ ਮੇਅਰ ਵਜੋਂ ਚੁੱਕੀ ਸਹੁੰ

ਨਿਊਯਾਰਕ (ਏਜੰਸੀ)- ਨੀਨਾ ਸਿੰਘ ਅਮਰੀਕਾ ਦੇ ਨਿਊਜਰਸੀ ਸੂਬੇ ਦੇ ਮੋਂਟਗੋਮਰੀ ਟਾਊਨਸ਼ਿਪ ਦੀ ਮੇਅਰ ਵਜੋਂ ਸਹੁੰ ਚੁੱਕਣ ਵਾਲੀ ਪਹਿਲੀ ਭਾਰਤੀ-ਅਮਰੀਕੀ ਸਿੱਖ ਔਰਤ ਬਣ ਗਈ ਹੈ। 4 ਜਨਵਰੀ ਨੂੰ ਮੋਂਟਗੋਮਰੀ ਟਾਊਨਸ਼ਿਪ ਪੁਨਰਗਠਨ ਮੀਟਿੰਗ ਵਿੱਚ ਕਾਂਗਰਸ ਵੂਮੈਨ ਮੈਂਬਰ ਬੋਨੀ ਵਾਟਸਨ ਕੋਲਮੈਨ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਸਿੰਘ, ਜੋ ਮੋਂਟਗੋਮਰੀ ਵਿੱਚ 24 ਸਾਲਾਂ ਤੋਂ ਰਹਿ ਰਹੀ ਹੈ, ਨੂੰ ਉਨ੍ਹਾਂ ਦੇ ਸਾਥੀ ਟਾਊਨਸ਼ਿਪ ਕਮੇਟੀ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਮੇਅਰ ਚੁਣਿਆ ਗਿਆ। 

ਇਹ ਵੀ ਪੜ੍ਹੋ: ਹਸਪਤਾਲ 'ਚ ਲੱਗੀ ਭਿਆਨਕ ਅੱਗ, 4 ਬੱਚਿਆਂ ਦੀ ਦਮ ਘੁੱਟਣ ਕਾਰਨ ਮੌਤ

ਮੇਅਰ ਨੀਨਾ ਸਿੰਘ ਨੇ ਕਿਹਾ, “ਨਿਊਜਰਸੀ ਵਿੱਚ ਪਹਿਲੀ ਚੁਣੀ ਸਿੱਖ ਮਹਿਲਾ ਮੇਅਰ ਅਤੇ ਪਹਿਲੀ ਭਾਰਤੀ-ਅਮਰੀਕੀ ਮਹਿਲਾ ਮੇਅਰ ਵਜੋਂ ਕਾਂਗਰਸ ਵੂਮੈਨ ਬੋਨੀ ਵਾਟਸਨ ਕੋਲਮੈਨ ਵੱਲੋਂ ਸਹੁੰ ਚੁੱਕਣਾ ਇੱਕ ਬਹੁਤ ਵੱਡਾ ਸਨਮਾਨ ਹੈ। ਜੋ ਚੀਜ਼ ਮੈਨੂੰ ਊਰਜਾ ਦਿੰਦੀ ਹੈ ਅਤੇ ਪ੍ਰੇਰਿਤ ਕਰਦੀ ਹੈ ਉਹ ਸੇਵਾ ਦੀ ਭਾਵਨਾ ਹੈ।' ਸਿੰਘ ਦੀਆਂ 2024 ਲਈ ਤਰਜੀਹਾਂ ਜਨਤਕ ਸੁਰੱਖਿਆ ਅਤੇ ਸਿਹਤ ਹਨ। ਪਹਿਲੇ ਡਿਪਟੀ ਮੇਅਰ ਅਤੇ ਟਾਊਨਸ਼ਿਪ ਕਮੇਟੀ ਵੂਮੈਨ ਵਜੋਂ ਸੇਵਾ ਨਿਭਾਉਣ ਤੋਂ ਬਾਅਦ, ਸਿੰਘ ਨੂੰ ਅਹੁਦਾ ਛੱਡ ਰਹੇ ਮੇਅਰ ਦੇਵਰਾ ਕੀਨਨ ਅਤੇ ਕਮੇਟੀ ਮਹਿਲਾ ਪੈਟਰੀਸ਼ੀਆ ਟੇਲਰ ਟੌਡ ਵੱਲੋਂ ਇਸ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਸੈਲਾਨੀਆਂ ਨਾਲ ਭਰੀ ਮਿੰਨੀ ਬੱਸ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, 25 ਲੋਕਾਂ ਦੀ ਮੌਤ

ਵਾਟਸਨ ਕੋਲਮੈਨ ਨੇ ਇੱਕ ਬਿਆਨ ਵਿੱਚ ਕਿਹਾ, ਨੀਨਾ ਸਿੰਘ ਲੋਕ ਸੇਵਾ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਸਮਾਜਿਕ ਨਿਆਂ, ਆਰਥਿਕ ਮੌਕੇ ਅਤੇ ਸਾਰਿਆਂ ਲਈ ਮਨੁੱਖੀ ਅਧਿਕਾਰਾਂ ਲਈ ਲੜਨਾ ਆਪਣੀ ਜ਼ਿੰਦਗੀ ਦਾ ਕੰਮ ਬਣਾਇਆ ਹੈ। ਮੈਨੂੰ ਭਰੋਸਾ ਹੈ ਕਿ ਉਹ ਮੇਅਰ ਵਜੋਂ ਆਪਣੇ ਕਾਰਜਕਾਲ ਵਿਚ ਟਾਊਨਸ਼ਿਪ ਲਈ ਆਪਣਾ ਤਜ਼ਰਬਾ ਅਤੇ ਜਨੂੰਨ ਲਿਆਵੇਗੀ। ਆਪਣੀ ਨਵੀਂ ਭੂਮਿਕਾ ਵਿੱਚ, ਸਿੰਘ ਟਾਊਨਸ਼ਿਪ ਕਮੇਟੀ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰੇਗੀ ਅਤੇ ਉਨ੍ਹਾਂ ਕੋਲ ਕਮੇਟੀ ਦੀ ਸਹਿਮਤੀ ਨਾਲ ਸਬ-ਕਮੇਟੀਆਂ ਨਿਯੁਕਤ ਕਰਨ ਦੀ ਸ਼ਕਤੀ ਹੋਵੇਗੀ।

ਇਹ ਵੀ ਪੜ੍ਹੋ: ਔਰਤ ਨੂੰ ਮਾਰਨ ਤੋਂ ਬਾਅਦ ਵੀ ਕਰਦੇ ਰਹੇ ਬਲਾਤਕਾਰ, ਹਮਲੇ 'ਚ ਬਚੇ ਸ਼ਖ਼ਸ ਨੇ ਬਿਆਨ ਕੀਤੀ ਹਮਾਸ ਦੀ ਬੇਰਹਿਮੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News