ਸਿੱਖਾਂ ਦਾ ਫਿਰ ਵਧਿਆ ਮਾਣ, ਬਰਗਨ ਕਾਊਂਟੀ ਦੇ ਪਹਿਲੇ ਸਿੱਖ ਗੁਰਬੀਰ ਸਿੰੰਘ ਗਰੇਵਾਲ ਨੇ ਚੁੱਕੀ ਸਹੁੰ (ਤਸਵੀਰਾਂ)

01/15/2017 1:25:51 PM

ਨਿਊਜਰਸੀ, ( ਰਾਜ ਗੋਗਨਾ )— ਅਮਰੀਕਾ ਦੇ ਸੂਬੇ ਨਿਊਜਰਸੀ ਦੀ ਬਰਗਨ ਕਾਊਂਟੀ ''ਚ ਪਹਿਲੇ ਸਿੱਖ ਵਿਅਕਤੀ ਨੇ ਵੀਰਵਾਰ ਨੂੰ ਵਕੀਲ ਵਜੋਂ ਸਹੁੰ ਚੁੱਕੀ ਹੈ। (ਪਰੋਸਟੀਕਿਊਟਰ) ਵਕੀਲ ਗੁਰਬੀਰ ਸਿੰਘ ਗਰੇਵਾਲ ਨੇ ਇਕ ਭਰਵੀਂ ਇੱਕਤਰਤਾ ''ਚ ਸਹੁੰ ਚੁੱਕੀ। ਜ਼ਿਕਰਯੋਗ ਹੈ ਕਿ ਉਹ ਪਹਿਲੇ ਸਿੱਖ ਅਤੇ ਪਹਿਲੇ ਸਾਊਥ-ਏਸ਼ੀਅਨ ਵੀ ਹਨ, ਜਿਨ੍ਹਾਂ ਨੂੰ ਇਹ ਅਹੁਦੇ ਮਿਲਿਆ ਹੈ । ਇਹ ਭਾਰਤੀ ਮੂਲ ਦੇ ਅਮਰੀਕਾ ''ਚ ਵੱਸਦੇ ਲੋਕਾਂ ਲਈ ਬੜੇ ਮਾਣ ਵਾਲੀ ਗੱਲ ਹੇ। ਗਰੇਵਾਲ ਦਾ ਪਿਛੋਕੜ ਪੰਜਾਬ ਤੋਂ ਹੈ। ਇਸ ਅਹੁਦੇ ਦੀ ਸਹੁੰ ਦੀ ਰਸਮ ਦੌਰਾਨ ਉਨ੍ਹਾਂ ਨਾਲ ਧਰਮ ਪਤਨੀ ਅੰਮ੍ਰਿਤ ਗਰੇਵਾਲ ਅਤੇ ਉਨ੍ਹਾਂ ਦੀਆਂ ਤਿੰਨ ਧੀਆਂ ਤੋਂ ਇਲਾਵਾ ਪੁਲਸ ਚੀਫ ਅਫਸਰ, ਡ੍ਰਿਕੇਟਿਵ ਨਿਊਜਰਸੀ ਸੂਬੇ ਦੇ ਵਕੀਲ ,ਸਟੇਟ ਅਟਾਰਨੀ ਜਨਰਲ ''ਯੂ.ਐੱਸ ਅਟਾਰਨੀ ਫਾਰ ਦੀ ਡਿਸਟ੍ਰਿਕ ਆਫ ਨਿਊਜਰਸੀ'', ਸੂਬਾ ਸੈਨੇਟਰ ਅਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਹਾਜਰ ਸਨ। ਜ਼ਿਕਰਯੋਗ ਹੈ ਕਿ ਨਿਊਜਰਸੀ ਦੇ ਗਵਰਨਰ ਕ੍ਰਿਸ ਕ੍ਰਿਸ਼ਟੀ ਨੇ ਸੰਨ 2013 ਨੂੰ ਬਰਗਨ ਕਾਉਂਟੀ ਦੇ ਵਕੀਲ ਵਜੋਂ(43) ਸਾਲਾ ਗਰੇਵਾਲ ਦਾ ਨਾਮ ਨਾਮਜਦ ਕੀਤਾ ਸੀ ਪਰ ਸੈਨੇਟ ਨੇ ਉਨ੍ਹਾਂ ਦੀ ਨਿਯੁਕਤੀ ਨੂੰ ਮਨਜੂਰੀ ਨਹੀਂ ਦਿੱਤੀ ਸੀ। ਹੁਣ ਇਸ ਸਫਲਤਾ ਨੂੰ ਪ੍ਰਾਪਤ ਕਰਕੇ ਉਹ ਬਹੁਤ ਖੁਸ਼ ਹਨ ਅਤੇ ਉਨ੍ਹਾਂ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਹ ਭਾਰਤ ਦਾ ਨਾਂ ਵਿਦੇਸ਼ ''ਚ ਚਮਕਾ ਰਹੇ ਹਨ।

Related News