Nepal: ਨਵੀਂ ਸਰਕਾਰ ਦੇ ਗਠਨ ਦਾ ਖੁੱਲ੍ਹਿਆ ਰਸਤਾ, ਨੇਪਾਲੀ ਕਾਂਗਰਸ ਬਣੀ ਸਭ ਤੋਂ ਵੱਡੀ ਪਾਰਟੀ, ਮਿਲੀਆਂ 89 ਸੀਟਾਂ

Friday, Dec 16, 2022 - 09:34 PM (IST)

Nepal: ਨਵੀਂ ਸਰਕਾਰ ਦੇ ਗਠਨ ਦਾ ਖੁੱਲ੍ਹਿਆ ਰਸਤਾ, ਨੇਪਾਲੀ ਕਾਂਗਰਸ ਬਣੀ ਸਭ ਤੋਂ ਵੱਡੀ ਪਾਰਟੀ, ਮਿਲੀਆਂ 89 ਸੀਟਾਂ

ਇੰਟਰਨੈਸ਼ਨਲ ਡੈਸਕ : ਨੇਪਾਲ 'ਚ ਨਵੀਂ ਸਰਕਾਰ ਦੇ ਗਠਨ ਦਾ ਰਾਹ ਖੁੱਲ੍ਹ ਗਿਆ ਹੈ। ਚੋਣ ਕਮਿਸ਼ਨ ਨੇ ਪ੍ਰਤੀਨਿਧ ਸਦਨ ਅਤੇ ਸੂਬਾਈ ਵਿਧਾਨ ਸਭਾ ਚੋਣਾਂ ਦੇ ਨਤੀਜੇ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੂੰ ਸੌਂਪ ਦਿੱਤੇ ਹਨ। ਨੇਪਾਲੀ ਕਾਂਗਰਸ ਨੂੰ ਸਭ ਤੋਂ ਵੱਧ ਸੀਟਾਂ ਮਿਲੀਆਂ ਹਨ। ਵੀਰਵਾਰ ਸਵੇਰੇ ਮੁੱਖ ਕਮਿਸ਼ਨਰ ਦਿਨੇਸ਼ ਕੁਮਾਰ ਥਾਪਲੀਆ ਸਮੇਤ ਅਧਿਕਾਰੀਆਂ ਨੇ ਰਾਸ਼ਟਰਪਤੀ ਭਵਨ ਸ਼ੀਤਲ ਨਿਵਾਸ ਪਹੁੰਚ ਕੇ ਰਾਸ਼ਟਰਪਤੀ ਭੰਡਾਰੀ ਨੂੰ 20 ਨਵੰਬਰ ਨੂੰ ਹੋਈਆਂ ਚੋਣਾਂ ਦੇ ਨਤੀਜਿਆਂ ਦੀ ਜਾਣਕਾਰੀ ਦਿੱਤੀ।

ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਇਸ ਤਰ੍ਹਾਂ ਰਹੇ ਨਤੀਜੇ

ਦੱਸ ਦੇਈਏ ਕਿ ਕਮਿਸ਼ਨ ਨੇ ਬੁੱਧਵਾਰ ਨੂੰ ਚੋਣਾਂ ਦੇ ਸਾਰੇ ਨਤੀਜੇ ਐਲਾਨ ਦਿੱਤੇ ਸਨ। ਨੇਪਾਲੀ ਕਾਂਗਰਸ ਨੇ 89 ਸੀਟਾਂ ਜਿੱਤੀਆਂ ਹਨ। ਸੀਪੀਐੱਨ ਨੂੰ 78 ਸੀਟਾਂ, ਸੀਪੀਐੱਨ ਮਾਓਵਾਦੀ ਕੇਂਦਰ ਨੂੰ 32, ਰਾਸ਼ਟਰੀ ਸੁਤੰਤਰ ਪਾਰਟੀ ਨੂੰ 20, ਰਾਸ਼ਟਰੀ ਪ੍ਰਜਾਤੰਤਰ ਪਾਰਟੀ ਨੂੰ 20, ਜਨਤਾ ਸਮਾਜਵਾਦੀ ਪਾਰਟੀ ਨੂੰ 12, ਸੀਪੀਐੱਨ ਏਕੀਕ੍ਰਿਤ ਸਮਾਜਵਾਦੀ ਪਾਰਟੀ ਨੂੰ 10, ਜਨਮਤ ਪਾਰਟੀ ਨੂੰ 6 ਅਤੇ ਲੋਕਤੰਤਰਿਕ ਸਮਾਜਵਾਦੀ ਪਾਰਟੀ ਨੂੰ 4 ਸੀਟਾਂ ਮਿਲੀਆਂ ਹਨ। 275 ਸੀਟਾਂ ਵਾਲੇ ਹਾਊਸ ਆਫ਼ ਰਿਪ੍ਰਜ਼ੈਂਟੇਟਿਵ ਵਿੱਚ ਕਾਂਗਰਸ ਪਹਿਲੀ ਪਾਰਟੀ ਹੈ, ਸੀਪੀਐੱਨ (ਈਮਾਲੇ) ਦੂਜੇ ਅਤੇ ਸੀਪੀਐੱਨ ਮਾਓਵਾਦੀ ਕੇਂਦਰ ਤੀਜੇ ਨੰਬਰ ’ਤੇ ਹੈ। ਇਸ ਦੇ ਨਾਲ ਹੀ ਰਵੀ ਲਾਮਿਛਾਣੇ ਦੀ ਅਗਵਾਈ ਵਾਲੀ ਰਾਸ਼ਟਰੀ ਸੁਤੰਤਰ ਪਾਰਟੀ ਨਵੀਂ ਸ਼ਕਤੀ ਬਣ ਕੇ ਉਭਰੀ ਹੈ।

ਇਹ ਵੀ ਪੜ੍ਹੋ : ਮੀਤ ਹੇਅਰ ਵੱਲੋਂ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ 'ਚ ਨਵੀਆਂ ਮਸ਼ੀਨਾਂ ਖਰੀਦ ਕੇ ਸਰਕਾਰੀ ਪ੍ਰੈੱਸ ਦੇ ਨਵੀਨੀਕਰਨ 'ਤੇ ਜ਼ੋਰ

35 ਦਿਨਾਂ ਦੇ ਅੰਦਰ ਮਿਲ ਜਾਵੇਗਾ ਪ੍ਰਧਾਨ ਮੰਤਰੀ

ਨੇਪਾਲ ਦੇ ਸੰਵਿਧਾਨ ਦੇ ਅਨੁਛੇਦ 76 (8) 'ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਦੀ ਨਿਯੁਕਤੀ ਦੀ ਪ੍ਰਕਿਰਿਆ ਅੰਤਿਮ ਚੋਣ ਨਤੀਜਿਆਂ ਦੇ ਐਲਾਨ ਜਾਂ ਪ੍ਰਧਾਨ ਮੰਤਰੀ ਦਾ ਅਹੁਦਾ ਖਾਲੀ ਹੋਣ ਦੀ ਮਿਤੀ ਤੋਂ 35 ਦਿਨਾਂ ਦੇ ਅੰਦਰ ਪੂਰੀ ਹੋਣੀ ਚਾਹੀਦੀ ਹੈ। ਸੰਵਿਧਾਨ ਦੇ ਅਨੁਛੇਦ 76 (1) 'ਚ ਕਿਸੇ ਇਕ ਪਾਰਟੀ ਨੂੰ ਬਹੁਮਤ ਮਿਲਣ ਦੀ ਸੂਰਤ ਵਿੱਚ ਸਰਕਾਰ ਬਣਾਉਣ ਦੀ ਵਿਧੀ ਦਾ ਜ਼ਿਕਰ ਹੈ। ਹਾਲਾਂਕਿ, ਅਜੇ ਕਿਸੇ ਵੀ ਪਾਰਟੀ ਦੇ ਕੋਲ ਬਹੁਮਤ ਨਹੀਂ ਹੈ, ਇਸ ਲਈ ਸਰਕਾਰ ਬਣਾਉਣ ਦੀ ਪ੍ਰਕਿਰਿਆ ਧਾਰਾ 76 (2) ਦੇ ਅਨੁਸਾਰ ਸ਼ੁਰੂ ਹੁੰਦੀ ਹੈ। ਇਸ ਤਹਿਤ ਇਹ ਵਿਵਸਥਾ ਹੈ ਕਿ ਜਿਸ ਨੂੰ 2 ਜਾਂ 2 ਤੋਂ ਵੱਧ ਸਿਆਸੀ ਪਾਰਟੀਆਂ ਦੀ ਹਮਾਇਤ ਮਿਲਦੀ ਹੈ, ਉਹ ਸਰਕਾਰ ਬਣਾ ਸਕਦਾ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News