ਸਿਰਫ ਆਨਲਾਈਨ ਕੋਰਸਾਂ ਦੀ ਮੰਗ ਕਰ ਰਹੇ ਨਵੇਂ ਵਿਦੇਸ਼ੀ ਵਿਦਿਆਰਥੀਆਂ ਨੂੰ ਇਜਾਜ਼ਤ ਨਹੀਂ : US

Sunday, Jul 26, 2020 - 12:57 AM (IST)

ਸਿਰਫ ਆਨਲਾਈਨ ਕੋਰਸਾਂ ਦੀ ਮੰਗ ਕਰ ਰਹੇ ਨਵੇਂ ਵਿਦੇਸ਼ੀ ਵਿਦਿਆਰਥੀਆਂ ਨੂੰ ਇਜਾਜ਼ਤ ਨਹੀਂ : US

ਵਾਸ਼ਿੰਗਟਨ - ਅਮਰੀਕਾ ਇਮੀਗ੍ਰੇਸ਼ਨ ਅਥਾਰਟੀ ਨੇ ਇਕ ਨਵੀਂ ਨੀਤੀ ਜਾਰੀ ਕਰਦੇ ਹੋਏ ਕਿਹਾ ਕਿ ਸਿਰਫ ਆਨਲਾਈਨ ਅਧਿਐਨ ਦੀ ਮੰਗ ਕਰ ਰਹੇ ਹਨ, ਨਵੇਂ ਸਿਰੇ ਤੋਂ ਨਾਮਜ਼ਦ ਵਿਦੇਸ਼ੀ ਵਿਦਿਆਰਥੀਆਂ ਨੂੰ ਦੇਸ਼ ਵਿਚ ਐਂਟਰੀ ਕਰਨ ਤੋਂ ਰੋਕ ਦਿੱਤਾ ਜਾਵੇਗਾ। ਅਮਰੀਕਾ ਦੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਵੱਲੋਂ ਸ਼ੁੱਕਰਵਾਰ ਨੂੰ ਐਲਾਨ ਨਵੀਂ ਨੀਤੀ ਵਿਚ ਕਿਹਾ ਗਿਆ ਹੈ ਕਿ ਗੈਰ-ਪ੍ਰਵਾਸੀ ਵਿਦਿਆਰਥੀਆਂ ਨੂੰ ਵੀਜ਼ੇ ਵਿਚ ਛੋਟ ਪ੍ਰਦਾਨ ਕਰਨ ਵਾਲਾ ਉਸ ਦਾ ਨਿਰਦੇਸ਼ ਸਿਰਫ ਉਨਾਂ ਲੋਕਾਂ 'ਤੇ ਲਾਗੂ ਹੁੰਦਾ ਹੈ, ਜਿਨ੍ਹਾਂ ਨੇ 9 ਮਾਰਚ ਨੂੰ ਅਮਰੀਕੀ ਸਕੂਲਾਂ ਵਿਚ ਨਾਮਜ਼ਦ ਕੀਤਾ ਗਿਆ ਲਿਆ ਸੀ।

ਵਿਦਿਆਰਥੀ ਅਤੇ ਐਕਸਚੇਜ਼ ਵਿਜ਼ਿਟਰ ਪ੍ਰੋਗਰਾਮ (ਐਸ. ਈ. ਵੀ. ਪੀ.) ਅਤੇ ਗ੍ਰਹਿ ਸੁਰੱਖਿਆ ਵਿਭਾਗ ਦੇ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਨੇ 2020 ਲਈ ਸੋਧ ਦਿਸ਼ਾ-ਨਿਰਦੇਸ਼ ਵਿਚ, ਯੂਨੀਵਰਸਿਟੀਆਂ ਤੋਂ ਉਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਜ਼ਰੂਰੀ ਵੀਜ਼ਾ ਪੇਪਰ ਜਾਰੀ ਨਾ ਕਰਨ ਲਈ ਕਿਹਾ, ਜੋ ਪੂਰੀ ਤਰ੍ਹਾਂ ਨਾਲ ਆਨਲਾਈਨ ਕੋਰਸਾਂ ਵਿਚ ਨਾਮਜ਼ਦ ਹਨ।

ਸਾਰੇ ਨਵੇਂ. ਡੀ. ਏ. ਸੀ. ਏ. ਐਪਲੀਕੇਸ਼ਨਾਂ ਨੂੰ ਪੈਂਡਿੰਗ ਲਿਸਟ ਵਿਚ ਰੱਖਿਆ ਜਾਵੇਗਾ
ਅਮਰੀਕੀ ਸਰਕਾਰ ਨੇ ਕਿਹਾ ਕਿ ਉਹ 'ਨਾਬਾਲਿਗ ਅਵਸਥਾ ਵਿਚ ਆਏ ਪਰਵਾਸੀਆਂ ਖਿਲਾਫ ਕਾਰਵਾਈ ਮੁਅੱਤਲ ਕਰਨ ਦੀ ਯੋਜਨਾ' (ਡੀ. ਏ. ਸੀ. ਏ.) ਦੇ ਤਹਿਤ ਸਾਰੀਆਂ ਨਵੀਆਂ ਐਪਲੀਕੇਸ਼ਨਾਂ ਨੂੰ ਪੈਂਡਿੰਗ ਲਿਸਟ ਵਿਚ ਰੱਖੇਗੀ, ਜਦਕਿ ਅਧਿਕਾਰੀ ਇਕ ਵਾਰ ਫਿਰ ਇਸ 'ਤੇ ਵਿਚਾਰ ਕਰਨਗੇ ਕਿ ਕੀ ਪ੍ਰੋਗਰਾਮ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।


author

Khushdeep Jassi

Content Editor

Related News