ਕਦੇ ਨਹੀਂ ਲੱਗੇਗੀ ਇਸ ਕਾਰ ''ਤੇ ਕੋਈ ਖਰੋਚ, ਹੋਵੇਗੀ ਡੈਂਟਪਰੂਫ

11/01/2017 2:09:45 PM

ਟੋਕਯੋ,(ਬਿਊਰੋ)— ਨਵੀਂ ਕਾਰ ਲੈਂਦੇ ਸਮੇਂ ਅਕਸਰ ਇਸ ਗੱਲ ਦੀ ਚਿੰਤਾ ਹੁੰਦੀ ਹੈ ਕਿ ਕਿਤੇ ਕੋਈ ਕਾਰ ਨੂੰ ਟੱਕਰ ਨਾਲ ਮਾਰ ਦੇਵੇ। ਲੋਕਾਂ ਦੀ ਇਸੇ ਗੱਲ ਦਾ ਧਿਆਨ ਰੱਖਦੇ ਹੋਏ ਇਕ ਕੰਪਨੀ ਨੇ ਅਜਿਹੀ ਕਾਰ ਲਾਂਚ ਕੀਤੀ ਹੈ ਜੋ ਕਦੀ ਡੈਂਟ ਨਹੀਂ ਹੋਵੇਗੀ। ਕੰਪਨੀ ਦਾ ਦਾਅਵਾ ਹੈ ਕਿ ਇਹ ਪੂਰੀ ਤਰ੍ਹਾਂ ਨਾਲ ਡੈਂਟਪਰੂਫ ਕਾਰ ਹੈ। ਇਸ ਕਾਰ ਨੂੰ ਫਲੇਸਬੀ ਨਾਮ ਦਿੱਤਾ ਗਿਆ ਹੈ। ਇਸ ਨੂੰ ਪਹਿਲੀ ਬਾਰ ਇਸ ਸਾਲ ਦੇ ਟੋਯੋਟਾ ਮੋਟਰ ਸ਼ੋਅ 'ਚ ਲੋਕਾਂ ਨੂੰ ਦਿਖਾਉਣ ਲਈ ਰੱਖਿਆ ਗਿਆ ਹੈ। ਟੋਯੋਡਾ ਗੋਸੋਈ ਨਾਮ ਦੀ ਜਿਸ ਕੰਪਨੀ ਨੇ ਇਸ ਕਾਰ ਨੂੰ ਬਣਾਇਆ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਕਾਰ ਫਲੇਸਬੀ 'ਚ ਚਾਰੇ ਪਾਸੇ ਰਬੜ ਦੇ ਏਅਰ ਬੈਗ ਦਿੱਤੇ ਗਏ ਹਨ ਜੋ ਕਿਸੇ ਤਰ੍ਹਾਂ ਦੀ ਵੀ ਟੱਕਰ ਹੋਣ 'ਤੇ ਖੁੱਲ੍ਹ ਜਾਣਗੇ ਅਤੇ ਕਾਰ ਨੂੰ ਕੋਈ ਨੁਕਸਾਨ ਵੀ ਨਹੀਂ ਹੋਵੇਗਾ।
ਰਸਤੇ 'ਚ ਜਾਂਦੇ ਵਿਅਕਤੀ ਨੂੰ ਵੀ ਨਹੀਂ ਲੱਗੇਗੀ ਸੱਟ
ਕਾਰ ਬਣਾਉਣ ਵਾਲੀ ਕੰਪਨੀ ਦਾ ਦਾਅਵਾ ਹੈ ਕਿ ਇਸ ਕਾਰ ਨਾਲ ਟੱਕਰ ਲੱਗਣ ਤੋਂ ਬਾਅਦ ਵੀ ਕਿਸੇ ਰਸਤੇ ਜਾਂਦੇ ਬੰਦੇ ਨੂੰ ਵੀ ਸੱਟ ਨਹੀਂ ਲੱਗੇਗੀ। ਇਸ ਦਾ ਕਾਰਨ ਕਾਰ ਦੀ ਬਾਹਰੀ ਬਾਡੀ 'ਤੇ ਲੱਗੇ ਏਅਰ ਬੈਗ ਹੈ। ਕਾਰ ਨਿਰਮਾਤਾ ਕੰਪਨੀ ਨੇ ਕਿਹਾ ਕਿ ਜਿਵੇਂ ਹੀ ਇਸ ਕਾਰ ਨਾਲ ਕਿਸੇ ਬੰਦੇ ਨੂੰ ਟੱਕਰ ਲੱਗੇਗੀ, ਉਸੇ ਵੇਲੇ ਹੀ ਏਅਰ ਬੈਗ ਖੁੱਲ੍ਹ ਜਾਣਗੇ ਅਤੇ ਰਸਤੇ ਚੱਲਦੇ ਕਿਸੇ ਵੀ ਵਿਅਕਤੀ ਨੂੰ ਸੱਟ ਨਹੀਂ ਲੱਗੇਗੀ।
ਇਸ ਕਾਰ ਨੂੰ ਫਿਲਹਾਲ ਇਲੈਕਟ੍ਰੀਕਲ ਮੋਡ 'ਤੇ ਚਲਾਉਣ ਦੇ ਹਿਸਾਬ ਨਾਲ ਬਣਾਇਆ ਗਿਆ ਹੈ। ਇਸ 'ਤੇ ਅਜੇ ਸਿਰਫ ਇਕ ਹੀ ਵਿਅਕਤੀ ਮਤਲਬ ਡ੍ਰਾਈਵਰ ਹੀ ਬੈਠ ਸਕਦਾ ਹੈ। ਇਸ ਕਾਰ ਨੂੰ 2030 ਤੱਕ ਮਾਰਕਿਟ 'ਚ ਲਿਆਉਂਦਾ ਜਾਵੇਗਾ। ਉਸ ਵੇਲੇ ਤੱਕ ਇਸ 'ਚ ਹੋਰ ਸੁਧਾਰ ਕੀਤੇ ਜਾਣ ਦੀ ਉਮੀਦ ਹੈ। ਇਸ ਕਾਰ ਨੂੰ ਲੋਕਾਂ ਵਲੋਂ ਬਹੁਤ ਪਸੰਦ ਕੀਤਾ ਗਿਆ ਹੈ ਅਤੇ ਹੁਣ ਉਹ ਇਸ ਦਾ ਮਾਰਕਿਟ 'ਚ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ ਇਸ ਦੇ ਲਈ ਅਜੇ ਲੋਕਾਂ ਨੂੰ 14 ਸਾਲ ਦਾ ਇੰਤਜ਼ਾਰ ਕਰਨਾ ਪਵੇਗਾ।


Related News