ਨੀਦਰਲੈਂਡ ਬੰਦ ਕਰੇਗਾ ਜੇਲਾਂ, ਬਣੇਗਾ ਦੁਨੀਆ ਦਾ ਪਹਿਲਾ ਅਜਿਹਾ ਦੇਸ਼
Monday, Mar 04, 2019 - 09:20 AM (IST)

ਨੀਦਰਲੈਂਡ— ਦੁਨੀਆ ਦੇ ਸਾਰੇ ਦੇਸ਼ਾਂ 'ਚ ਅਪਰਾਧ ਦਿਨੋਂ-ਦਿਨ ਵਧ ਰਹੇ ਹਨ ਪਰ ਪੱਛਮੀ ਯੂਰਪ ਦੇ ਨੀਦਰਲੈਂਡ ਦੇਸ਼ 'ਚ ਅਪਰਾਧ ਘੱਟ ਰਿਹਾ ਹੈ, ਜਿੱਥੇ ਸਾਰੀਆਂ ਜੇਲਾਂ ਬੰਦ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਜੇਲਾਂ 'ਚ ਹੁਣ ਸ਼ਰਣਾਰਥੀ ਵਸੇ ਹੋਏ ਹਨ। 2013 'ਚ ਇਸ ਦੇਸ਼ 'ਚ ਸਿਰਫ 19 ਕੈਦੀ ਸਨ ਅਤੇ 2018 ਤਕ ਕੋਈ ਕੈਦੀ ਨਹੀਂ ਬਚਿਆ। ਨੀਦਰਲੈਂਡ ਦੇ ਨਿਆਂ ਮੰਤਰਾਲੇ ਮੁਤਾਬਕ ਅਗਲੇ 5 ਸਾਲਾਂ 'ਚ ਇੱਥੇ ਹਰ ਸਾਲ ਕੁੱਲ ਅਪਰਾਧ 'ਚ 9 ਫੀਸਦੀ ਗਿਰਾਵਟ ਆਵੇਗੀ। ਉਨ੍ਹਾਂ ਕਿਹਾ,''ਅਸੀਂ ਸਾਰੀਆਂ ਜੇਲਾਂ ਬੰਦ ਕਰ ਦੇਵਾਂਗੇ। ਇਸ ਨਾਲ ਦੋ ਤਰ੍ਹਾਂ ਦੇ ਬਦਲਾਅ ਹੋਣਗੇ। ਸਮਾਜਿਕ ਨਜ਼ਰੀਏ ਨਾਲ ਦੇਖੀਏ ਤਾਂ ਜੇਲਾਂ 'ਚ ਕੰਮ ਕਰਨ ਵਾਲੇ ਲਗਭਗ 2000 ਲੋਕ ਬੇਰੁਜ਼ਗਾਰ ਹੋ ਜਾਣਗੇ। ਇਨ੍ਹਾਂ 'ਚੋਂ 700 ਲੋਕਾਂ ਨੂੰ ਸਰਕਾਰ ਨੇ ਦੂਜੇ ਵਿਭਾਗਾਂ 'ਚ ਤਬਾਦਲੇ ਦਾ ਨੋਟਿਸ ਦੇ ਦਿੱਤਾ ਹੈ। ਬਚੇ ਹੋਏ 1300 ਕਰਮਚਾਰੀਆਂ ਦੇ ਲਈ ਕੰਮ ਦੀ ਭਾਲ ਕੀਤੀ ਜਾ ਰਹੀ ਹੈ।
ਅਸਲ 'ਚ ਇੱਥੇ ਖਾਲੀ ਜੇਲਾਂ ਦਾ ਮੁੱਦਾ ਅਜਿਹੀ ਸਥਿਤੀ 'ਚ ਪੁੱਜ ਗਿਆ ਸੀ, ਜਿੱਥੇ ਨੀਦਰਲੈਂਡ ਨੂੰ ਆਪਣੀਆਂ ਜੇਲਾਂ ਚਲਾਉਣ ਲਈ ਨਾਰਵੇ ਤੋਂ ਕੈਦੀ ਮੰਗਵਾਉਣੇ ਪੈਂਦੇ ਸਨ। ਕੈਦੀਆਂ ਲਈ ਇਲੈਕਟ੍ਰੋਨਿਕ ਐਂਕਲ ਮਾਨੀਟਰਿੰਗ ਸਿਸਟਮ ਹੈ। ਕੈਦੀਆਂ ਦੇ ਪੈਰ 'ਚ ਲੋਕੇਸ਼ਨ ਟਰੇਸ ਕਰਨ ਵਾਲੀ ਡਿਵਾਇਸ ਪਾਈ ਜਾਂਦੀ ਹੈ। ਇਹ ਡਿਵਾਇਸ ਰੇਡੀਓ ਫ੍ਰੀਕਵੈਂਸੀ ਸਿਗਨਲ ਨਾਲ ਕੰਮ ਕਰਦੀ ਹੈ। ਜੇਕਰ ਕੋਈ ਅਪਰਾਧੀ ਆਪਣੇ ਦਾਇਰੇ 'ਚੋਂ ਬਾਹਰ ਜਾਂਦਾ ਹੈ ਤਾਂ ਪੁਲਸ ਉਨ੍ਹਾਂ ਨੂੰ ਫੜ ਲੈਂਦੀ ਹੈ। ਇੱਥੇ ਕੈਦੀਆਂ ਨੂੰ ਜੇਲ 'ਚ ਰੱਖਣ ਦੀ ਥਾਂ ਕੰਮ ਕਰਨ ਅਤੇ ਸਿਸਟਮ 'ਚ ਦੋਬਾਰਾ ਕੰਮ ਕਰਨ ਯੋਗ ਬਣਾਉਣ 'ਤੇ ਜ਼ੋਰ ਦਿੱਤਾ ਜਾਂਦਾ ਹੈ।
ਜੇਲ ਬੰਦ ਕਰਕੇ ਸ਼ਰਣਾਰਥੀਆਂ ਲਈ ਖੋਲ੍ਹਿਆ ਸਕਿੱਲ ਡਿਵੈਲਪਮੈਂਟ ਸੈਂਟਰ-
ਨੀਦਰਲੈਂਡ 'ਚ ਜੇਲਾਂ ਨੂੰ ਬੰਦ ਕਰਨ ਦਾ ਸਿਲਸਿਲਾ 2016 ਤੋਂ ਸ਼ੁਰੂ ਹੋਇਆ ਸੀ। ਸਭ ਤੋਂ ਪਹਿਲਾਂ ਐਮਸਟਰਡਮ ਅਤੇ ਬਿਜਲਮਬਰਜ ਦੀ ਜੇਲਾਂ ਬੰਦ ਕੀਤੀਆਂ ਗਈਆਂ । ਇਨ੍ਹਾਂ ਜੇਲਾਂ ਨੂੰ ਤੋੜ ਕੇ ਇੱਥੇ ਇਕ ਹਜ਼ਾਰ ਸ਼ਰਣਾਰਥੀਆਂ ਦੇ ਕੰਮ ਕਰਨ ਲਈ ਵੱਡਾ ਸੈਂਟਰ ਸ਼ੁਰੂ ਕੀਤਾ ਗਿਆ ਹੈ। ਇੱਥੇ ਸ਼ਰਣਾਰਥੀਆਂ ਲਈ ਸਕਿੱਲ ਡਿਵੈਲਪਮੈਂਟ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਗਈਆਂ। ਨਵੇਂ ਸਟਾਰਟਅਪ, ਭਾਸ਼ਾ ਸਕੂਲ ਅਤੇ ਕੌਫੀ ਦੀਆਂ ਦੁਕਾਨਾਂ ਵੀ ਖੋਲ੍ਹੀਆਂ ਗਈਆਂ ਹਨ। ਨੀਦਰਲੈਂਡ 'ਚ ਜੇਲ ਬੰਦ ਹੋਣ 'ਤੇ ਲੋਕ ਇਹ ਮੰਨ ਰਹੇ ਹਨ ਕਿ ਇਸ ਨਾਲ ਇਕ ਦੇਸ਼, ਇਕ ਪ੍ਰਣਾਲੀ, ਇਕ ਸਰਕਾਰ ਵਲੋਂ ਕੀਤਾ ਗਿਆ ਪ੍ਰਯੋਗ ਸਫਲ ਰਿਹਾ ਹੈ।