ਨੀਦਰਲੈਂਡ ''ਚ ਭਾਰਤੀ ਦੂਤਾਵਾਸ ਜਲਦੀ ਹੀ ਪਾਸਪੋਰਟ ਦੀ ਛਪਾਈ ਕਰੇਗਾ ਸ਼ੁਰੂ
Monday, Aug 17, 2020 - 05:12 PM (IST)
ਹੇਗ (ਭਾਸ਼ਾ): ਨੀਦਰਲੈਂਡ ਸਥਿਤ ਭਾਰਤੀ ਦੂਤਾਵਾਸ ਲੋੜਵੰਦ ਭਾਰਤੀਆਂ ਦੇ ਲਈ ਜਲਦੀ ਹੀ ਪਾਸਪੋਰਟ ਦੀ ਛਪਾਈ ਸ਼ੁਰੂ ਕਰੇਗਾ। ਇਹ ਜਾਣਕਾਰੀ ਰਾਜਦੂਤ ਵੇਣੂ ਰਾਜਾਮੋਨੀ ਨੇ ਦਿੱਤੀ। ਇੱਥੇ ਜਾਰੀ ਇਕ ਅਧਿਕਾਰਤ ਬਿਆਨ ਦੇ ਮੁਤਾਬਕ, ਵਰਤਮਾਨ ਵਿਚ ਪਾਸਪੋਰਟ ਨੂੰ ਛਪਾਈ ਦੇ ਲਈ ਨਵੀਂ ਦਿੱਲੀ ਭੇਜਿਆ ਜਾਂਦਾ ਹੈ। ਰਾਜਾਮੋਨੀ ਨੇ ਸ਼ਨੀਵਾਰ ਨੂੰ 74ਵੇਂ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਆਪਣੇ ਸੰਬੋਧਨ ਵਿਚ ਨੀਦਰਲੈਂਡ ਵਿਚ ਭਾਰਤੀ ਨਾਗਰਿਕਾਂ ਅਤੇ ਪ੍ਰਵਾਸੀ ਭਾਰਤੀਆਂ ਵੱਲੋਂ ਕੌਂਸਲਰ ਐਕਸੈਸ ਸੇਵਾਵਾਂ ਦੀ ਸਹੂਲਤ ਦੇ ਲਈ ਦੋ ਪ੍ਰਮੁੱਖ ਘੋਸ਼ਨਾਵਾਂ ਕੀਤੀਆਂ।
ਰਾਜਾਮੋਨੀ ਨੇ ਕਿਹਾ ਕਿ ਭਾਰਤੀ ਨਾਗਰਿਕ ਜਲਦੀ ਹੀ ਡਾਕ ਦੇ ਮਾਧਿਅਮ ਨਾਲ ਦੂਤਾਵਾਸ ਨੂੰ ਵਿਭਿੰਨ ਦਸਤਾਵੇਜ਼ ਜਮਾਂ ਕਰਾ ਸਕਣਗੇ ਅਤੇ ਡਾਕ ਵੱਲੋਂ ਦੂਤਾਵਾਸ ਤੋਂ ਵਿਭਿੰਨ ਦਸਤਾਵੇਜ਼ ਹਾਸਲ ਵੀ ਕਰ ਸਕਣਗੇ। ਬਿਆਨ ਵਿਚ ਕਿਹਾ ਗਿਆ ਹੈ ਕਿ ਉਹ ਨੀਦਰਲੈਂਡ ਵਿਚ ਵਰਤਮਾਨ ਪ੍ਰਕਿਰਿਆ ਨੂੰ ਆਸਾਨ ਬਣਾਉਣਗੇ ਕਿਉਂਕਿ ਇਸ ਨਾਲ ਵੀਜ਼ਾ ਸਹੂਲਤ ਸੇਵਾ ਕੇਂਦਰਾਂ ਵਿਚ ਆਉਣ ਦੀ ਲੋੜ ਨਹੀਂ ਪਵੇਗੀ। ਇਸ ਵਿਚ ਕਿਹਾ ਗਿਆ ਹੈ,''ਰਾਜਦੂਤ ਨੇ ਇਹ ਵੀ ਦੱਸਿਆ ਕਿ ਦੂਤਾਵਾਸ ਜਲਦੀ ਹੀ ਹੇਗ ਵਿਚ ਪਾਸਪੋਰਟ ਦੀ ਛਪਾਈ ਸ਼ੁਰੂ ਕਰ ਦੇਵੇਗਾ ਅਤੇ ਇਸ ਨਾਲ ਭਾਰਤੀ ਨਾਗਰਿਕਾਂ ਨੂੰ ਲੋੜ ਦੇ ਸਮੇਂ ਪਾਸਪੋਰਟ ਜਾਰੀ ਕਰਨ ਵਿਚ ਲੱਗਣ ਵਾਲਾ ਸਮਾਂ ਕਾਫੀ ਘੱਟ ਹੋ ਜਾਵੇਗਾ।''
ਪੜ੍ਹੋ ਇਹ ਅਹਿਮ ਖਬਰ- ਜਦੋਂ ਖਾਲਿਸਤਾਨ ਸਮਰਥਕਾਂ ਅਤੇ ਪਾਕਿਸਤਾਨੀਆਂ ਦਾ ਇਕੱਲੇ ਭਾਰਤੀ ਨੇ ਕੀਤਾ ਮੁਕਾਬਲਾ (ਵੀਡੀਓ)
ਬਿਆਨ ਵਿਚ ਕਿਹਾ ਗਿਆ ਹੈ ਕਿ ਨੀਦਰਲੈਂਡ ਵਿਚ ਲੱਗਭਗ 40,000 ਭਾਰਤੀ ਨਾਗਰਿਕ ਅਤੇ ਸੂਰੀਨਾਮੀ-ਹਿੰਦੁਸਤਾਨੀ ਭਾਈਚਾਰੇ ਦੇ 2,00,000 ਮੈਂਬਰ ਰਹਿੰਦੇ ਹਨ। ਇਸ ਲਈ ਕੌਂਸਲਰ ਸੇਵਾਵਾਂ ਮੁਹੱਈਆ ਕਰਾਉਣ ਦਾ ਕਾਫੀ ਮਹੱਤਵ ਹੈ। ਭਾਰਤ ਦਾ 74ਵਾਂ ਸੁਤੰਤਰਤਾ ਦਿਵਸ 'ਇੰਡੀਆ ਹਾਊਸ' ਵਿਚ ਮਨਾਇਆ ਗਿਆ ਜੋ ਕਿ ਵਾਸੇਨਾਰ ਵਿਚ ਸਥਿਤ ਹੈ ਅਤੇ ਨੀਦਰਲੈਂਡ ਵਿਚ ਭਾਰਤ ਦੇ ਰਾਜਦੂਤ ਦੀ ਅਧਿਕਾਰਤ ਰਿਹਾਇਸ਼ ਹੈ।