ਨੀਦਰਲੈਂਡ ਨੇ ਪੰਜ ਸਾਲ ਤੋਂ ਜ਼ਿਆਦਾ ਉਮਰ ਦੇ ਬੱਚਿਆਂ ਲਈ ਫਾਈਜ਼ਰ ਦੇ ਕੋਵਿਡ ਰੋਕੂ ਟੀਕੇ ਨੂੰ ਦਿੱਤੀ ਮਨਜ਼ੂਰੀ
Saturday, Dec 11, 2021 - 12:02 AM (IST)
ਦਿ ਹੇਗ-ਨੀਦਰਲੈਂਡ ਸਰਕਾਰ ਨੇ ਸ਼ੁੱਕਰਵਾਰ ਨੂੰ ਪੰਜ ਸਾਲ ਤੋਂ 11 ਸਾਲ ਤੱਕ ਦੇ ਬੱਚਿਆਂ ਲਈ ਕੋਵਿਡ-19 ਰੋਕੂ ਟੀਕਾਕਰਨ ਦਾ ਰਸਤਾ ਸਾਫ ਕਰ ਦਿੱਤਾ। ਦੇਸ਼ ਦੇ ਸਿਹਤ ਮੰਤਰਾਲਾ ਨੇ ਕਿਹਾ ਕਿ ਬੱਚਿਆਂ ਦਾ ਇਹ ਟੀਕਾਕਰਨ ਮੱਧ ਜਨਵਰੀ 'ਚ ਸ਼ੁਰੂ ਹੋਵੇਗਾ। ਬੱਚਿਆਂ ਨੂੰ ਬਾਲਗਾਂ ਦੀ ਤੁਲਨਾ 'ਚ ਫਾਈਜ਼ਰ ਦੇ ਟੀਕੇ ਦੀ ਛੋਟੀ ਖੁਰਾਕ ਮਿਲੇਗੀ ਅਤੇ ਇਹ ਮਾਪਿਆਂ 'ਤੇ ਨਿਰਭਰ ਕਰਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਟੀਕੇ ਲਵਾਉਂਦੇ ਹਨ ਜਾਂ ਨਹੀਂ।
ਇਹ ਵੀ ਪੜ੍ਹੋ : ਜੀ-7 ਦੇਸ਼ਾਂ ਦੇ ਵਿਦੇਸ਼ ਮੰਤਰੀ ਰੂਸ, ਚੀਨ, ਈਰਾਨ ਨਾਲ ਤਣਾਅ ਘੱਟ ਕਰਨ ਲਈ ਕਰਨਗੇ ਬੈਠਕ
ਸਰਕਾਰ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਜ਼ਿਆਦਾਤਰ ਬੱਚਿਆਂ 'ਚ ਸਿਰਫ ਹਲਕੇ ਲੱਛਣ ਵਿਕਸਿਤ ਹੁੰਦੇ ਹਨ ਪਰ ਬਹੁਤ ਗਿਣਤੀ 'ਚ ਬੱਚੇ ਗੰਭੀਰ ਰੂਪ ਨਾਲ ਬੀਮਾਰ ਹੋ ਸਕਦੇ ਹਨ। ਯੂਰਪੀਨ ਮੈਡੀਸਨ ਏਜੰਸੀ ਨੇ ਪਿਛਲੇ ਮਹੀਨੇ 5-11 ਸਾਲ ਦੇ ਬੱਚਿਆਂ ਲਈ ਫਾਈਜ਼ਰ ਟੀਕੇ ਦੀ ਛੋਟੀ ਖੁਰਾਕ ਲਈ ਹਰ ਝੰਡੀ ਦੇ ਦਿੱਤੀ ਸੀ।
ਇਹ ਵੀ ਪੜ੍ਹੋ : ਸੰਸਦ 'ਚ ਕ੍ਰਿਪਟੋ ਬਿੱਲ ਪੇਸ਼ ਹੋਣ ਤੋਂ ਪਹਿਲਾਂ PM ਮੋਦੀ ਕਰਨਗੇ ਵੱਡੀ ਬੈਠਕ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।