ਇਸ ਦੇਸ਼ ''ਚ 10,000 ਤੋਂ ਵੱਧ ਬਜ਼ੁਰਗਾਂ ਨੇ ਮੰਗੀ ਇੱਛਾ ਮੌਤ, ਦੱਸੀ ਇਹ ਵਜ੍ਹਾ

Sunday, Feb 02, 2020 - 10:25 AM (IST)

ਇਸ ਦੇਸ਼ ''ਚ 10,000 ਤੋਂ ਵੱਧ ਬਜ਼ੁਰਗਾਂ ਨੇ ਮੰਗੀ ਇੱਛਾ ਮੌਤ, ਦੱਸੀ ਇਹ ਵਜ੍ਹਾ

ਐਮਸਟਰਡਮ (ਬਿਊਰੋ): ਨੀਦਰਲੈਂਡ ਵਿਚ ਇੱਛਾ ਮੌਤ ਦੇ ਚਾਹਵਾਨ ਲੋਕਾਂ ਦੇ ਹੈਰਾਨੀਜਨਕ ਅੰਕੜੇ ਸਾਹਮਣੇ ਆਏ ਹਨ। ਅਸਲ ਵਿਚ ਇੱਥੇ 55 ਸਾਲ ਤੋਂ ਜ਼ਿਆਦਾ ਦੀ ਉਮਰ ਦੇ 10,156 ਲੋਕ ਇੱਛਾ ਮੌਤ ਚਾਹੁੰਦੇ ਹਨ। ਇਹ ਜਾਣਕਾਰੀ ਸਦਨ ਵਿਚ ਦੇਸ਼ ਦੇ ਸਿਹਤ ਮੰਤਰੀ ਅਤੇ ਡਚ ਸਾਂਸਦ ਕ੍ਰਿਸਚੀਯਨ ਡੈਮੋਕ੍ਰੇਟ ਹਿਊਗੋ ਡਿ ਜੋਂਗ ਨੇ ਸ਼ੁੱਕਰਵਾਰ ਨੂੰ ਦਿੱਤੀ। ਉਹਨਾਂ ਨੇ ਇਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ 55 ਸਾਲ ਤੋਂ ਵੱਧ ਉਮਰ ਦੇ ਅਜਿਹੇ ਲੋਕਾਂ ਦੀ ਗਿਣਤੀ 0.18 ਫੀਸਦੀ ਹੈ। ਇਹ ਲੋਕ ਆਪਣੀ ਜ਼ਿੰਦਗੀ ਨੂੰ ਖੁਦ ਖਤਮ ਕਰਨ ਦੇ ਆਸਾਨ ਤਰੀਕਿਆਂ 'ਤੇ ਵਿਚਾਰ ਕਰ ਰਹੇ ਹਨ। ਇਹਨਾਂ ਦਾ ਕਹਿਣਾ ਹੈ ਕਿ ਉਹ ਗੰਭੀਰ ਬੀਮਾਰੀ ਦਾ ਸ਼ਿਕਾਰ ਹੋ ਕੇ ਮਰਨਾ ਨਹੀਂ ਚਾਹੁੰਦੇ। 

ਇਸ ਰਿਪੋਰਟ ਨੂੰ ਵੈਨ ਵਿਜਗਾਰਡਨ ਕਮਿਸ਼ਨ ਨੇ ਤਿਆਰ ਕੀਤਾ ਹੈ। ਜੋਂਗ ਨੇ ਦੱਸਿਆ ਕਿ ਇਹ ਸਰਕਾਰ ਅਤੇ ਸਮਾਜ ਲਈ ਵੱਡਾ ਸਮਾਜਿਕ ਮੁੱਦਾ ਹੈ ਅਤੇ ਇਹ ਸੰਕੇਤ ਦੇਸ਼, ਸਰਕਾਰ ਅਤੇ ਸਮਾਜ ਲਈ ਠੀਕ ਨਹੀਂ। ਸਾਨੂੰ ਤੁਰੰਤ ਇਸ ਵੱਡੇ ਅਤੇ ਗੰਭੀਰ ਸਮਾਜਿਕ ਮੁੱਦਿਆਂ 'ਤੇ ਤਰਕਸ਼ੀਲ ਫੈਸਲਾ ਲੈਣਾ ਹੋਵੇਗਾ। ਕਿਸੇ ਕਾਰਨ ਹਾਲਤਾਂ ਤੋਂ ਨਿਰਾਸ਼ ਹੋ ਚੁੱਕੇ ਅਜਿਹੇ ਲੋਕਾਂ ਦੀ ਸਾਨੂੰ ਮਦਦ ਕਰ ਕੇ ਉਹਨਾਂ ਨੂੰ ਜ਼ਿੰਦਗੀ ਜਿਉਣ ਲਈ ਪ੍ਰੇਰਿਤ ਕਰਨਾ ਹੋਵੇਗਾ। ਇਸ ਦੇ ਇਲਾਵਾ ਸਰਕਾਰ ਨੂੰ 75 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਲਈ ਇੱਛਾ ਮੌਤ ਦਿੱਤੇ ਜਾਣ 'ਤੇ ਵਿਚਾਰ ਕਰਨਾ ਚਾਹੀਦਾ ਹੈ।

ਡੀ 66 ਪਾਰਟੀ ਅਤੇ ਵਿਰੋਧੀ ਧਿਰ ਦੀ ਸਾਂਸਦ ਪਿਯਾ ਡਿਜਕਸਟ੍ਰਾ ਨੇ ਐਲਾਨ ਕੀਤਾ ਕਿ ਉਹ 75 ਸਾਲ ਤੋਂ ਵੱਧ ਉਮਰ ਦੇ ਲੋਕਾਂ ਵੱਲੋਂ ਇੱਛਾ ਮੌਤ ਦੀ ਐਪਲੀਕੇਸ਼ਨ ਦੇਣ ਸਬੰਧੀ ਬਿੱਲ ਨੂੰ ਪੇਸ਼ ਕਰੇਗੀ। ਇਸ ਨਾਲ ਲੋਕ ਆਪਣੇ ਜੀਵਨ ਦਾ ਅੰਤ ਇਕ ਸਨਮਾਨਯੋਗ ਢੰਗ ਨਾਲ ਕਰ ਸਕਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2001 ਵਿਚ ਵੱਡੀ ਗਿਣਤੀ ਵਿਚ ਇੱਛਾ ਮੌਤ ਚਾਹੁਣ ਵਾਲਿਆਂ ਦੀ ਵੱਧਦੀ ਗਿਣਤੀ ਦੇ ਕਾਰਨ ਨੀਦਰਲੈਂਡ ਸਰਕਾਰ ਨੇ ਇਸ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਸੀ। ਅਜਿਹਾ ਕਰਨਾ ਵਾਲਾ ਉਹ ਪਹਿਲਾ ਦੇਸ਼ ਸੀ। 

ਇਕ ਹੋਰ ਸਾਂਸਦ ਕਾਰਲਾ ਡਿਕ-ਫੇਬਰ ਨੇ ਕਿਹਾ ਇੱਛਾ ਮੌਤ ਲਈ ਰਿਸਰਚ ਕਰਨਾ ਲੋਕਾਂ ਦੀ ਮੌਤ ਦੀ ਸਭ ਤੋਂ ਖਤਰਨਾਕ ਪ੍ਰਤੀਕਿਰਿਆ ਹੋਵੇਗੀ। ਸਾਂਸਦੇ ਨੇ ਕਿਹਾ ਭਾਵੇਂਕਿ ਗੁਆਂਢੀ ਦੇਸ਼ ਬੈਲਜੀਅਮ ਵਿਚ 2002 ਦੇ ਬਾਅਦ ਇੱਛਾ ਮੌਤ ਦੇਣ ਦਾ ਕਾਨੂੰਨ ਹੈ।ਬੈਲਜੀਅਮ ਵਿਚ 3 ਡਾਕਟਰਾਂ ਨੇ ਮਾਨਸਿਕ ਰੂਪ ਨਾਲ ਪਰੇਸ਼ਾਨ ਲੋਕਾਂ ਲਈ ਗੈਰ ਕਾਨੂੰਨੀ ਤਰੀਕੇ ਨਾਲ ਇੱਛਾ ਮੌਤ ਦਿੱਤੀ ਹੈ। ਉਹਨਾਂ ਨੇ 2 ਡਾਕਟਰਾਂ ਵੱਲੋਂ 2010 ਦੇ ਇਕ ਮਾਮਲੇ ਦਾ ਵੀ ਜ਼ਿਕਰ ਕੀਤਾ ਜਿਸ ਵਿਚ ਮਰੀਜ਼ ਨੂੰ ਲੇਥਲ ਟੀਕਾ ਦੇ ਕੇ ਮਾਰਿਆ ਗਿਆ ਸੀ। 


author

Vandana

Content Editor

Related News