ਨੀਦਰਲੈਂਡ : ਅਲਮੇਰ ''ਚ ਨਗਰ ਕੀਰਤਨ 18 ਜੂਨ ਨੂੰ

Wednesday, Jun 14, 2023 - 10:32 AM (IST)

ਨੀਦਰਲੈਂਡ : ਅਲਮੇਰ ''ਚ ਨਗਰ ਕੀਰਤਨ 18 ਜੂਨ ਨੂੰ

ਨੀਦਰਲੈਂਡ (ਸਰਬਜੀਤ ਸਿੰਘ ਬਨੂੜ)- ਗੁਰਦੁਆਰਾ ਸਿੱਖ ਸੰਗਤ ਸਾਹਿਬ ਅਲਮੇਰ ਹਾਵਨ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਹੈ। ਸ. ਹਰਜਿੰਦਰ ਸਿੰਘ ਔਜਲਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੁਰਦੁਆਰਾ ਸਿੱਖ ਸੰਗਤ ਸਾਹਿਬ ਅਲਮੇਰ ਹਾਵਨ ਦੀ ਪ੍ਰਬੰਧਕ ਕਮੇਟੀ ਤੇ ਸੰਗਤਾਂ ਦੇ ਭਾਰੀ ਸਹਿਯੋਗ ਨਾਲ ਅਲਮੇਰੇ ਹੈਵਨ ਵਿੱਚ 18 ਜੂਨ ਨੂੰ ਸਵੇਰੇ ਗਿਆਰਾਂ ਵਜੇ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੱਢਿਆ ਜਾਵੇਗਾ। ਇਹ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਹੁੰਦਾ ਹੋਇਆ ਸ਼ਾਮੀਂ ਛੇ ਵਜੇ ਸਮਾਪਤ ਹੋਵੇਗਾ।

ਪੜ੍ਹੋ ਇਹ ਅਹਿਮ ਖ਼ਬਰ-ਖ਼ੁਸ਼ਖ਼ਬਰੀ: ਮੁੜ ਖੁੱਲ੍ਹੇਗਾ ਕਿਊਬਿਕ ਇਮੀਗ੍ਰੈਂਟ ਇਨਵੈਸਟਰ ਪ੍ਰੋਗਰਾਮ, ਪਰਿਵਾਰ ਸਮੇਤ ਮਿਲੇਗੀ ਕੈਨੇਡਾ 'ਚ ਪੀ.ਆਰ.

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News