ਕੋਰੋਨਾ ਆਫ਼ਤ : ਨੀਦਰਲੈਂਡ ਨੇ ਬ੍ਰਿਟੇਨ ਦੀਆਂ ਉਡਾਣਾਂ ''ਤੇ ਲਾਈ ਰੋਕ

12/20/2020 5:14:44 PM

ਦੀ ਹੇਗ (ਬਿਊਰੋ): ਨੀਦਰਲੈਂਡ ਨੇ ਦੱਖਣੀ ਇੰਗਲੈਂਡ ਵਿਚ ਕੋਰੋਨਾਵਾਇਰਸ ਦਾ ਨਵਾਂ ਪ੍ਰਕਾਰ ਸਾਹਮਣੇ ਆਉਣ ਦੇ ਬਾਅਦ ਘੱਟੋ-ਘੱਟ ਇਸ ਸਾਲ ਦੇ ਅਖੀਰ ਤੱਕ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਰੋਕ ਲਗਾ ਦਿੱਤੀ ਹੈ। ਤਾਂ ਜੋ ਇਸ ਦਾ ਪ੍ਰਕੋਪ ਉਸ ਦੀ ਸਰਹੱਦ ਤੱਕ ਨਾ ਪਹੁੰਚੇ। ਨੀਦਰਲੈਂਡ ਵੱਲੋਂ ਲਾਗੂ ਪਾਬੰਦੀ ਐਤਵਾਰ ਸਵੇਰੇ ਤੋਂ ਪ੍ਰਭਾਵੀ ਹੋ ਗਈ ਅਤੇ ਸਰਕਾਰ ਨੇ ਕਿਹਾ ਕਿ ਉਹ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੱਲੋਂ ਲੰਡਨ ਅਤੇ ਨੇੜਲੇ ਇਲਾਕਿਆਂ ਦੇ ਲਈ ਸ਼ਨੀਵਾਰ ਨੂੰ ਚੁੱਕੇ ਗਏ ਸਖਤ ਕਦਮਾਂ ਦੇ ਮੱਦੇਨਜ਼ਰ ਇਹ ਫ਼ੈਸਲਾ ਲੈ ਰਹੀ ਹੈ। 

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ 50 ਪਾਇਲਟਾਂ ਦਾ ਲਾਇਸੈਂਸ ਰੱਦ, ਜਾਣੋ ਪੂਰਾ ਮਾਮਲਾ

ਨੀਦਰਲੈਂਡ ਨੇ ਕਿਹਾ ਕਿ ਉਹ ਬ੍ਰਿਟੇਨ ਤੋਂ ਵਾਇਰਸ ਦੇ ਨਵੇਂ ਰੂਪ ਨੂੰ ਆਉਣ ਤੋਂ ਰੋਕਣ ਲਈ ਯੂਰਪੀ ਸੰਘ ਦੇ ਹੋਰ ਦੇਸ਼ਾਂ ਦੇ ਨਾਲ ਵਿਭਿੰਨ ਸੰਭਾਵਨਾਵਾਂ 'ਤੇ ਚਰਚਾ ਕਰੇਗਾ। ਇਸ ਤੋਂ ਪਹਿਲਾਂ ਜਾਨਸਨ ਨੇ ਕਿਹਾ ਸੀ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਕੋਰੋਨਾਵਾਇਰਸ ਦਾ ਨਵਾਂ ਰੂਪ ਸਾਹਮਣੇ ਆਇਆ ਹੈ ਜੋ ਪਹਿਲਾਂ ਦੇ ਵਾਇਰਸ ਦੇ ਮੁਕਾਬਲੇ 70 ਫੀਸਦੀ ਵੱਧ ਤੇਜ਼ੀ ਨਾਲ ਫੈਲਦਾ ਹੈ ਅਤੇ ਲੰਡਨ ਅਤੇ ਦੱਖਣੀ ਇੰਗਲੈਂਡ ਵਿਚ ਤੇਜ਼ੀ ਨਾਲ ਇਨਫੈਕਸ਼ਨ ਫੈਲਾ ਸਕਦਾ ਹੈ।

ਨੋਟ- ਨੀਦਰਲੈਂਡ ਨੇ ਬ੍ਰਿਟੇਨ ਦੀਆਂ ਉਡਾਣਾਂ 'ਤੇ ਲਾਈ ਰੋਕ, ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News