ਦੁਨੀਆ ਦਾ ਪਹਿਲਾ ਮਾਮਲਾ, ਦੂਜੀ ਵਾਰ ਕੋਵਿਡ-19 ਨਾਲ ਪੀੜਤ ਹੋਣ ''ਤੇ 89 ਸਾਲਾ ਬੀਬੀ ਦੀ ਮੌਤ

10/14/2020 6:29:28 PM

ਐਮਸਟਰਡਮ (ਬਿਊਰੋ): ਦੁਨੀਆ ਭਰ ਵਿਚ ਪਿਛਲੇ 8-9 ਮਹੀਨਿਆਂ ਤੋਂ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਕੋਰੋਨਾ ਮਹਾਮਾਰੀ ਦੇ ਇਨਫੈਕਸ਼ਨ ਸਬੰਧੀ ਰੋਜ਼ ਨਵੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। ਇਕ ਅਜਿਹਾ ਹੀ ਮਾਮਲਾ ਨੀਦਰਲੈਂਡ ਦਾ ਸਾਹਮਣੇ ਆਇਆ ਹੈ। ਇੱਥੇ ਕੈਂਸਰ ਨਾਲ ਪੀੜਤ ਇਕ ਬੀਬੀ ਦੀ ਕੋਰੋਨਾਵਾਇਰਸ ਨਾਲ ਦੁਬਾਰਾ ਸੰਕ੍ਰਮਿਤ ਹੋਣ ਨਾਲ ਮੌਤ ਹੋ ਗਈ। ਡਾਕਟਰਾਂ ਦਾ ਕਹਿਣਾ ਹੈ ਕਿ ਬੀਬੀ ਵਿਚ ਦੂਜੇ ਇਨਫੈਕਸ਼ਨ ਦੀ ਸੰਭਾਵਨਾ ਜ਼ਿਆਦਾ ਹੈ ਕਿਉਂਕਿ ਇਹ ਵਾਇਰਸ ਦੂਜੀ ਤਰ੍ਹਾਂ ਦਾ ਸੀ। ਮ੍ਰਿਤਕ ਬੀਬੀ ਡਚ ਸੀ ਅਤੇ ਉਹਨਾਂ ਨੂੰ ਦੋ ਮਹੀਨੇ ਦੇ ਅੰਤਰਾਲ 'ਤੇ ਦੂਜੀ ਵਾਰ ਕੋਰੋਨਾਵਾਇਰਸ ਨਾਲ ਸੰਕ੍ਰਮਿਤ ਪਾਇਆ ਗਿਆ। ਇਹ ਦੱਸਿਆ ਜਾ ਰਿਹਾ ਹੈ ਕਿ ਇਸ ਉਮਰ ਵਿਚ ਦੂਜੀ ਵਾਰ ਕੋਵਿਡ-19 ਪਾਜ਼ੇਟਿਵ ਹੋ ਕੇ ਮਰਨ ਦਾ ਇਹ ਦੁਨੀਆ ਦਾ ਪਹਿਲਾ ਮਾਮਲਾ ਹੈ।

ਗੌਰਤਲਬ ਹੈ ਕਿ ਬੀਬੀ ਦੀ ਇਹ ਰਿਪੋਰਟ ਅਜਿਹੇ ਸਮੇਂ ਵਿਚ ਆਈ ਹੈ ਜਦੋਂ ਅਮਰੀਕਾ ਦੇ ਨੇਵਾਦਾ ਵਿਚ ਡਾਕਟਰਾਂ ਨੇ ਇਕ 25 ਸਾਲਾ ਨੌਜਵਾਨ ਵਿਚ ਦੁਬਾਰਾ ਵਾਇਰਸ ਦੇ ਇਨਫੈਕਸ਼ਨ ਦੀ ਪੁਸ਼ਟੀ ਕੀਤੀ ਹੈ। ਇਸ ਬੀਬੀ ਨੂੰ ਕੈਂਸਰ ਸੀ। ਬੀਬੀ ਵਿਚ ਵਾਇਰਸ ਦੇ ਜੈਨੇਟਿਕਲੀ ਦੋ ਵੱਖ-ਵੱਖ ਸਟ੍ਰੇਨ ਪਾਏ ਗਏ ਸਨ। ਬੀਬੀ ਵਿਚ ਦੋ ਮਹੀਨੇ ਦੇ ਬਾਅਦ ਦੂਜੇ ਟੈਸਟ ਵਿਚ ਜੋ ਵਾਇਰਸ ਮਿਲਿਆ ਸੀ ਉਸ ਵਿਚ ਡਾਕਟਰਾਂ ਨੇ 10 ਤਰ੍ਹਾਂ ਦੀਆਂ ਜੈਨੇਟਿਕ ਤਬਦੀਲੀਆਂ ਦੇਖੀਆਂ ਸਨ। ਇਸ ਦੇ ਆਧਾਰ 'ਤੇ ਡਾਕਟਰਾਂ ਨੇ ਇਹ ਅਨੁਮਾਨ ਲਗਾਇਆ ਗਿਆ ਕਿ ਇਹ ਕਿਸੇ ਦੂਜੇ ਵਾਇਰਸ ਦਾ ਇਨਫੈਕਸ਼ਨ ਵੀ ਹੋ ਸਕਦਾ ਹੈ।

ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਬੀਬੀ ਦੇ ਆਪਣੇ ਪਹਿਲੇ ਅਤੇ ਦੂਜੇ ਇਨਫੈਕਸ਼ਨ ਦੇ ਵਿਚ ਕਦੇ ਵੀ ਟੈਸਟ ਦੀ ਰਿਪੋਰਟ ਨੈਗੇਟਿਵ ਨਹੀਂ ਆਈ ਸੀ। ਜੇਕਰ ਬੀਬੀ ਦਾ ਕੋਰੋਨਾ ਟੈਸਟ ਨੈਗੇਟਿਵ ਪਾਇਆ ਜਾਂਦਾ ਤਾਂ ਡਾਕਟਰਾਂ ਨੂੰ ਇਸ ਬੀਮਾਰੀ ਦੇ ਬਾਰੇ ਵਿਚ ਅਧਿਐਨ ਕਰਨ ਅਤੇ ਨਤੀਜੇ ਤੱਕ ਪਹੁੰਚਣ ਵਿਚ ਜ਼ਿਆਦਾ ਮਦਦ ਮਿਲ ਸਕਦੀ ਸੀ। ਬੀਬੀ ਨੂੰ ਪਹਿਲੀ ਵਾਰ ਕੋਵਿਡ ਪਾਜ਼ੇਟਿਵ ਉਦੋ ਪਾਇਆ ਗਿਆ ਸੀ ਜਦੋਂ ਉਹ ਬੁਖਾਰ ਅਤੇ ਖੰਘ ਦੀ ਸ਼ਿਕਾਇਤ ਨਾਲ ਹਸਪਤਾਲ ਪਹੁੰਚੀ ਸੀ। ਉਸ ਨੂੰ ਹਸਪਤਾਲ ਵਿਚ ਭਰਤੀ ਕਰ ਲਿਆ ਗਿਆ ਸੀ ਪਰ ਪੰਜ ਦਿਨ ਬਾਅਦ ਉਸ ਵਿਚ ਕੋਰੋਨਾ ਦੇ ਕੋਈ ਲੱਛਣ ਨਾ ਦਿਸਣ 'ਤੇ ਛੁੱਟੀ ਦੇ ਦਿੱਤੀ ਗਈ ਸੀ। 

ਬੀਬੀ ਦੇ ਹਸਪਤਾਲ ਤੋਂ ਘਰ ਪਰਤਣ ਦੇ ਠੀਕ 59 ਦਿਨ ਬਾਅਦ ਉਹਨਾਂ ਲੱਛਣਾਂ ਦੇ ਨਾਲ ਫਿਰ ਹਸਪਤਾਲ ਵਾਪਸ ਪਹੁੰਚੀ । ਇਸ ਬੀਬੀ ਦੀ ਦੋ ਦਿਨ ਪਹਿਲਾਂ ਕੀਮੀਓਥੈਰੇਪੀ ਹੋਈ ਸੀ। ਡਾਕਟਰਾਂ ਦਾ ਕਹਿਣਾ ਹੈ ਕੀਮੀਓਥੈਰੇਪੀ ਦੇ ਬਾਅਦ ਬੀਬੀ ਦੀ ਇਮਿਊਨਿਟੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੋਵੇਗੀ ਅਤੇ ਉਹ ਟੈਸਟ ਦੇ ਦੌਰਾਨ ਕੋਵਿਡ-19 ਪਾਜ਼ੇਟਿਵ ਪਾਈ ਗਈ। ਉਸ ਨੂੰ ਹਸਪਤਾਲ ਵਿਚ ਭਰਤੀ ਕੀਤਾ ਗਿਆ, ਜਿੱਥੇ 3 ਹਫਤੇ ਬਾਅਦ ਉਸ ਦੀ ਮੌਤ ਹੋ ਗਈ। ਡਾਕਟਰ ਨੇ ਬੀਬੀ ਦੀ ਰਿਪੋਰਟ ਵਿਚ ਲਿਖਿਆ ਕਿ ਦੋਹਾਂ ਰਿਪੋਰਟਾਂ ਵਿਚ ਕੋਰੋਨਾਵਾਇਰਸ ਦੇ ਸੈਂਪਲ ਬਿਲਕੁੱਲ ਵੱਖ ਸਨ। ਇਸ ਰਿਪੋਰਟ ਨੂੰ ਬਣਾਉਣ ਵਾਲਿਆਂ ਵਿਚ ਨੀਦਰਲੈਂਡ ਦੇ ਵਿਭਿੰਨ ਸੰਸਥਾਵਾਂ ਦੇ ਵਿਗਿਆਨੀਆਂ ਅਤੇ ਡਾਕਟਰ ਸ਼ਾਮਲ ਸਨ। ਜਿਸ ਦੀ ਅਗਵਾਈ ਵੇਲਥੋਵੇਨ ਵਿਚ PAMM ਲੈਬੋਰਟਰੀਆਂ ਵਿਚ ਡਾਕਟਰ ਮਾਰਜੋਲਿਜੇਨ ਵੇਗਡੈਮ ਬਲਾਨਸ ਨੇ ਕੀਤੀ।


Vandana

Content Editor

Related News