ਇਜ਼ਰਾਇਲ ''ਚ ਨਵੀਂ ਸਰਕਾਰ ਦੇ ਗਠਨ ਦੀ ਵਧਾਈ ਦੇਣ ''ਤੇ ਨੇਤਨਯਾਹੂ ਨੇ ਮੋਦੀ ਦੀ ਕੀਤਾ ਧੰਨਵਾਦ
Monday, May 18, 2020 - 01:43 AM (IST)

ਯੇਰੂਸ਼ਲਮ/ਨਵੀਂ ਦਿੱਲੀ (ਭਾਸ਼ਾ) - ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜ਼ਾਮਿਨ ਨੇਤਨਯਾਹੂ ਨੇ ਦੇਸ਼ ਵਿਚ ਨਵੀਂ ਸਰਕਾਰ ਦੇ ਗਠਨ 'ਤੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਵੱਲੋਂ ਮਿਲੇ ਵਧਾਈ ਸੰਦੇਸ਼ ਦੇਣ 'ਤੇ ਉਨ੍ਹਾਂ ਨੇ ਧੰਨਵਾਦ ਕੀਤਾ ਅਤੇ ਦੋਹਾਂ ਦੇਸ਼ਾਂ ਵਿਚਾਲੇ ਅਹਿਮ ਸਬੰਧਾਂ ਨੂੰ ਮਜ਼ਬੂਤ ਰੱਖਣ ਲਈ ਵਚਨਬੱਧਤਾ ਵਿਅਕਤ ਕੀਤੀ। ਨੇਤਨਯਾਹੂ ਨੇ ਮੋਦੀ ਦੇ ਵਧਾਈ ਸੰਦੇਸ਼ 'ਤੇ ਜਵਾਬ ਦਿੰਦੇ ਹੋਏ ਟਵੀਟ ਕੀਤਾ, ਮੇਰੇ ਪਿਆਰੇ ਦੋਸਤ ਭਾਰਤ ਦੇ ਪ੍ਰਧਾਨ ਮੰਤਰੀ ਤੁਹਾਡਾ ਧੰਨਵਾਦ। ਅਸੀਂ ਦੋਹਾਂ ਦੇਸ਼ਾਂ ਦੇ ਅਹਿਮ ਸਬੰਧਾਂ ਨੂੰ ਮਜ਼ਬੂਤੀ ਦੇਣਾ ਜਾਰੀ ਰੱਖਾਂਗੇ।
ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ ਆਪਣੇ ਹਮਰੁਤਬਾ ਨੇਤਨਯਾਹੂ ਨੂੰ ਉਨ੍ਹਾਂ ਦੇ ਦੇਸ਼ ਵਿਚ ਕਈ ਮਹੀਨਿਆਂ ਦੀ ਰਾਜਨੀਤਕ ਅਨਿਸ਼ਚਿਤਤਾ ਦੇ ਦੌਰ ਤੋਂ ਬਾਅਦ ਗਠਜੋੜ ਸਰਕਾਰ ਦੇ ਗਠਨ 'ਤੇ ਵਧਾਈ ਦਿੱਤੀ ਸੀ। ਮੋਦੀ ਨੇ ਹਿਰਬੂ ਅਤੇ ਅੰਗ੍ਰੇਜ਼ੀ ਭਾਸ਼ਾ ਵਿਚ ਟਵੀਟ ਕੀਤਾ ਸੀ, ਮੇਰੇ ਦੋਸਤ ਨੇਤਨਯਾਹੂ ਨੂੰ ਇਜ਼ਰਾਇਲ ਵਿਚ 5ਵੀਂ ਵਾਰ ਸਰਕਾਰ ਬਣਾਉਣ ਦੀ ਵਧਾਈ। ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਅਤੇ ਬੇਨੀ ਗੈਂਟਜ ਨੂੰ ਵਧਾਈ ਦਿੰਦਾ ਹਾਂ ਅਤੇ ਭਾਰਤ-ਇਜ਼ਰਾਇਲ ਦੀ ਰਣਨੀਤਕ ਸਾਂਝੇਦਾਰੀ ਹੋਰ ਮਜ਼ਬੂਤ ਕਰਨ ਲਈ ਤੁਹਾਡੀ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨ ਲਈ ਉਮੀਦ ਕਰਦਾ ਹਾਂ।