ਨੇਪਾਲ ''ਚ ਮਹਾਵਾਰੀ ਝੋਂਪੜੀ ''ਚ ਮਹਿਲਾ ਦੀ ਮੌਤ, ਪਹਿਲੀ ਵਾਰ ਹੋਈ ਕਿਸੇ ਦੀ ਗ੍ਰਿਫਤਾਰੀ

12/06/2019 7:49:13 PM

ਕਾਠਮੰਡੂ (ਏ.ਐਫ.ਪੀ.)- ਨੇਪਾਲ ਪੁਲਸ ਨੇ ਮਹਾਵਾਰੀ ਝੋਪੜੀ 'ਚ ਮਹਿਲਾ ਦੀ ਮੌਤ ਤੋਂ ਬਾਅਦ ਉਸ ਦੇ ਜੀਜੇ ਨੂੰ ਹਿਰਾਸਤ ਵਿਚ ਲੈ ਲਿਆ ਹੈ। ਇਸ ਗੈਰਕਾਨੂੰਨੀ ਰਸਮ ਦੇ ਤਹਿਤ ਇਸ ਨੂੰ ਪਹਿਲੀ ਗ੍ਰਿਫਤਾਰੀ ਮੰਨਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਨੇਪਾਲ ਵਿਚ ਵੱਖ-ਵੱਖ ਭਾਈਚਾਰੇ ਮਾਸਿਕ ਧਰਮ ਤੋਂ ਲੰਘਣ ਵਾਲੀਆਂ ਔਰਤਾਂ ਨੂੰ ਅਪਵਿੱਤਰ ਮੰਨਦੇ ਹਨ ਅਤੇ ਸਦੀਆਂ ਪੁਰਾਣੀ ਝੋਂਪੜੀ ਕੁਪ੍ਰਥਾ ਦੇ ਤਹਿਤ ਦੂਰ-ਦੁਰਾਡੇ ਦੇ ਕੁਝ ਇਲਾਕਿਆਂ ਵਿਚ ਉਨ੍ਹਾਂ ਨੂੰ ਘਰੋਂ ਬਾਹਰ ਝੋਂਪੜੀਆਂ ਵਿਚ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ। ਇਸ ਕੁਪ੍ਰਥਾ ਵਿਚ ਹਰ ਸਾਲ ਝੋਂਪੜੀ ਵਿਚ ਰਹਿਣ ਵਾਲੀਆਂ ਕਈ ਔਰਤਾਂ ਦੀ ਦਮ ਘੁਟਣ, ਸੱਪ ਦੇ ਡੰਗਣ ਜਾਂ ਜਾਨਵਰਾਂ ਦੇ ਹਮਲੇ ਵਿਚ ਮੌਤ ਹੋ ਜਾਂਦੀ ਹੈ। ਪਾਰਵਤੀ ਬੁਦਾ ਰਾਵਤ ਨਾਮਕ ਇਕ ਮਹਿਲਾ ਐਤਵਾਰ ਨੂੰ ਪੱਛਮੀ ਅਛਾਮ ਜ਼ਿਲੇ ਵਿਚ ਇਕ ਝੋਂਪੜੀ ਵਿਚ ਮਰੀ ਹੋਈ ਮਿਲੀ ਸੀ। ਦੱਸਿਆ ਗਿਆ ਕਿ ਉਨ੍ਹਾਂ ਦੀ ਮੌਤ ਝੋਂਪੜੀ ਨੂੰ ਗਰਮ ਰੱਖਣ ਲਈ ਲਗਾਈ ਗਈ ਅੱਗ ਦੇ ਧੂੰਏਂ ਕਾਰਨ ਦਮ ਘੁੱਟਣਾ ਦੱਸੀ ਗਈ ਹੈ।

ਸਥਾਨਕ ਪੁਲਸ ਅਧਿਕਾਰੀ ਜਨਕ ਬਹਾਦੁਰ ਸ਼ਾਹੀ ਨੇ ਦੱਸਿਆ, ਅਸੀਂ ਕਲ ਪੀੜਤਾ ਦੇ ਜੀਜੇ ਨੂੰ ਗ੍ਰਿਫਤਾਰ ਕੀਤਾ ਹੈ। ਸ਼ੱਕ ਹੈ ਕਿ ਉਹ ਵੀ ਪੀੜਤਾ ਨੂੰ ਝੋਂਪੜੀ ਵਿਚ ਰਹਿਣ ਲਈ ਮਜਬੂਰ ਕਰਨ ਵਾਲਿਆਂ ਵਿਚ ਸ਼ਾਮਲ ਸਨ। ਝੋਂਪੜੀ ਰਸਮ ਦੇ ਖਿਲਾਫ ਕੰਮ ਕਰ ਰਹੀ ਕਾਰਕੁੰਨ ਰਾਧਾ ਪੌਡੇਲ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਪਹਿਲੀ ਗ੍ਰਿਫਤਾਰੀ ਹੈ। ਜੇਕਰ ਉਹ ਵਿਅਕਤੀ ਦੇਸ਼ੀ ਪਾਇਆ ਗਿਆ ਤਾਂ ਉਸ ਨੂੰ ਪਿਛਲੇ ਸਾਲ ਲਿਆਂਦੇ ਗਏ ਕਾਨੂੰਨ ਦੇ ਤਹਿਤ ਤਿੰਨ ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਜਾ ਸਕਦੀ ਹੈ ਅਤੇ ਤਿੰਨ ਹਜ਼ਾਰ ਰੁਪਏ ਜੁਰਮਾਨਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦੇਖਣਾ ਹਾਂ ਪੱਖੀ ਹੈ ਕਿ ਪੁਲਸ ਨੇ ਪੂਰੀ ਸਰਗਰਮੀ ਦਿਖਾਈ। ਇਸ ਨਾਲ ਲੋਕਾਂ ਨੂੰ ਇਸ ਰਸਮ ਦਾ ਪਾਲਨ ਕਰਨ ਤੋਂ ਰੋਕਣ ਵਿਚ ਮਦਦ ਮਿਲੇਗੀ, ਪਰ ਇਸ ਦਾ ਅੰਤ ਹੋਣ ਵਿਚ ਅਜੇ ਕਾਫੀ ਸਮਾਂ ਲੱਗੇਗਾ। ਰਾਵਤ ਦੀ ਮੌਤ ਇਸ ਸਾਲ ਹੋਈ ਘੱਟੋ-ਘੱਟ ਤੀਜੀ ਮੌਤ ਹੈ। ਇਸ ਤੋਂ ਪਹਿਲਾਂ ਗੁਆਂਢੀ ਜ਼ਿਲਿਆਂ ਵਿਚ ਮਾਸਿਕ ਧਰਮ ਝੋਂਪੜੀਆਂ ਵਿਚ ਦਮ ਘੁੱਟਣ ਨਾਲ ਦੋ ਔਰਤਾਂ ਦੀ ਮੌਤ ਹੋ ਚੁੱਕੀ ਹੈ। ਪੌਡੇਲ ਨੇ ਕਿਹਾ ਕਿ ਕਈ ਵਾਰ ਮੌਤ ਦੇ ਮਾਮਲੇ ਸਾਹਮਣੇ ਨਹੀਂ ਆਉਂਦੇ ਅਤੇ ਜੋ ਸਾਹਮਣੇ ਆਉਂਦੇ ਹਨ ਉਨ੍ਹਾਂ ਵਿਚ ਅਧਿਕਾਰੀ ਪਰਿਵਾਰ ਦੇ ਮੈਂਬਰਾਂ ਦੇ ਪ੍ਰਤੀ ਹਮਦਰਦੀ ਰੱਖਦੇ ਹਨ। ਝੋਂਪੜੀ ਨੂੰ 2005 ਵਿਚ ਗੈਰਕਾਨੂੰਨੀ ਕਰਾਰ ਦਿੱਤਾ ਜਾ ਚੁੱਕਾ ਹੈ ਪਰ ਨੇਪਾਲ ਦੇ ਕਈ ਇਲਾਕਿਆਂ ਖਾਸ ਕਰਕੇ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਇਹ ਕੁਪ੍ਰਥਾ ਅਜੇ ਵੀ ਜਾਰੀ ਹੈ।


Sunny Mehra

Content Editor

Related News