ਨੇਪਾਲ ਦੇ ਵਪਾਰੀਆਂ 'ਚ ਚੀਨ ਦੀ ਨਾਕਾਬੰਦੀ ਵਿਰੁੱਧ ਵਧਿਆ ਗੁੱਸਾ

2/7/2021 8:55:33 PM

ਕਾਠਮੰਡੂ -ਨੇਪਾਲ ਦੇ ਵਪਾਰੀਆਂ 'ਚ ਚੀਨ ਵਿਰੁੱਧ ਗੁੱਸਾ ਵਧਦਾ ਜਾ ਰਿਹਾ ਹੈ। ਵਪਾਰੀਆਂ ਦਾ ਦੋਸ਼ ਹੈ ਕਿ ਚੀਨ ਉਨ੍ਹਾਂ ਦੇ ਦੇਸ਼ ਦੀ ਅਣ-ਐਲਾਨਿਤ ਨਾਕਾਬੰਦੀ ਕਰ ਕੇ ਉਨ੍ਹਾਂ ਨੂੰ ਨੁਕਸਾਨ ਵਧ ਧੱਕ ਰਿਹਾ ਹੈ। ਉਸ ਨੇ ਪਿਛਲੇ 16 ਮਹੀਨਿਆਂ ਤੋਂ ਆਯਾਤ ਕੀਤੇ ਗਏ ਕੰਟੇਨਰਾਂ ਨੂੰ ਨੇਪਾਲ ਦੀ ਸਰਹੱਦ 'ਚ ਦਾਖਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਹੈ। ਇਸ ਦਾ ਨੇਪਾਲ ਦੇ ਵਪਾਰੀਆਂ 'ਤੇ ਬਹੁਤ ਮਾੜਾ ਅਸਰ ਪਿਆ ਹੈ।

ਇਹ ਵੀ ਪੜ੍ਹੋ -ਇਜ਼ਰਾਈਲ 'ਚ ਵਿਰੋਧ ਪ੍ਰਦਰਸ਼ਨ, ਪ੍ਰਧਾਨ ਮੰਤਰੀ ਨੇਤਨਯਾਹੂ ਦੇ ਅਸਤੀਫੇ ਦੀ ਮੰਗ

ਕਾਠਮੰਡੂ ਪੋਸਟ ਦੀ ਰਿਪੋਰਟ ਮੁਤਾਬਕ ਪਿਛਲੇ ਅਕਤੂਬਰ-ਨਵੰਬਰ ਦੇ ਤਿਉਹਾਰੀ ਸੀਜ਼ਨ 'ਚ ਲਗਭਗ 2000 ਕੰਟੇਨਰ ਚੀਨ ਨੇ ਸਰਹੱਦ 'ਤੇ ਰੋਕ ਲਏ। ਇਨ੍ਹਾਂ ਕੰਟੇਨਰਾਂ 'ਚ ਕੱਪੜੇ, ਜੁੱਤੀਆਂ, ਕਾਸਮੈਟਿਕਸ, ਇਲੈਕਟ੍ਰਾਨਿਕਸ ਅਤੇ ਉਦਯੋਗਿਕ ਕੱਚਾ ਮਾਲ ਭਰਿਆ ਹੋਇਆ ਸੀ। ਤਿਉਹਾਰੀ ਸੀਜ਼ਨ ਤੋਂ ਬਾਅਦ ਵੀ ਥੋੜੇ ਹੀ ਕੰਟੇਨਰਾਂ ਨੂੰ ਹੀ ਨੇਪਾਲ 'ਚ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ।

ਇਹ ਵੀ ਪੜ੍ਹੋ -ਪਾਕਿ ਦੇ 'ਕਸ਼ਮੀਰ ਦਿਵਸ' ਮਨਾਉਣ 'ਤੇ ਬੰਗਲਾਦੇਸ਼ ਨੇ ਲਾਈ ਫਟਕਾਰ

ਨੇਪਾਲ ਟ੍ਰੇਡਰਸ ਫੈਡਰੇਸ਼ਨ ਦੇ ਪ੍ਰਧਾਨ ਨਰੇਸ਼ ਕਤੁਵਾਲ ਨੇ ਕਿਹਾ ਕਿ ਉਨ੍ਹਾਂ ਦੇ ਕੰਟੇਨਰਾਂ ਨੂੰ ਉੱਤਰੀ ਸਰਹੱਦ 'ਤੇ ਕੋਰੋਨਾ ਵਾਇਰਸ ਦੇ ਬਹਾਨੇ ਰੋਕਿਆ ਗਿਆ ਹੈ। ਤਰਕੀਬਨ 300 ਕੰਟੇਨਰਾਂ ਨੂੰ ਕੇਰੂੰਗ ਅਤੇ ਟਾਟਾਪਾਨੀ ਸਰਹੱਦਾਂ 'ਤੇ ਬੀਤੇ 16 ਮਹੀਨਿਆਂ ਤੋਂ ਰੋਕ ਰੱਖੇ ਹੋਏ ਹਨ। ਤਿਉਹਾਰੀ ਸੀਜ਼ਨ 'ਚ ਚੀਨ ਨੇ ਗਿਣੇ-ਚੁਣੇ ਕੰਟੇਨਰਾਂ ਨੂੰ ਹੀ ਨੇਪਾਲ ਜਾਣ ਦੀ ਇਜਾਜ਼ਤ ਦਿੱਤੀ ਇਸ ਲਈ ਜ਼ਿਆਦਾਤਰ ਆਯਾਤਕਾਰਾਂ ਨੇ ਆਪਣਾ ਸਾਮਾਨ ਭਾਰਤ ਦੇ ਕੋਲਕਾਤਾ ਰੂਟ ਤੋਂ ਆਯਾਤ ਕੀਤੇ। ਇਸ ਕਾਰਣ ਉਨ੍ਹਾਂ ਨੂੰ ਆਵਾਜਾਈ ਦਾ ਭਾਰੀ ਵਾਧੂ ਬੋਝ ਝੇਲਣਾ ਪਿਆ। ਫੈਡਰੇਸ਼ਨ ਨੇਤਾ ਨੇ ਕਿਹਾ ਕਿ ਵਪਾਰੀ ਕਈ ਵਾਰ ਇਸ ਮੁੱਦੇ 'ਤੇ ਗੱਲਬਾਤ ਕਰ ਚੁੱਕੇ ਹਨ ਪਰ ਕੋਈ ਹੱਲ ਨਹੀਂ ਨਿਕਲਿਆ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor Karan Kumar