ਨੇਪਾਲੀ ਕਾਂਗਰਸ ਸੋਮਵਾਰ ਨੂੰ ਨਵੇਂ ਪਾਰਟੀ ਪ੍ਰਧਾਨ ਦੀ ਕਰੇਗੀ ਚੋਣ

Sunday, Dec 12, 2021 - 09:59 PM (IST)

ਨੇਪਾਲੀ ਕਾਂਗਰਸ ਸੋਮਵਾਰ ਨੂੰ ਨਵੇਂ ਪਾਰਟੀ ਪ੍ਰਧਾਨ ਦੀ ਕਰੇਗੀ ਚੋਣ

ਕਾਠਮੰਡੂ-ਨੇਪਾਲੀ ਕਾਂਗਗਰਸ ਅਗਲੇ ਚਾਰ ਸਾਲ ਲਈ ਨਵੇਂ ਪਾਰਟੀ ਪ੍ਰਧਾਨ ਦਾ ਸੋਮਵਾਰ ਨੂੰ ਚੋਣ ਕਰੇਗੀ। ਇਸ ਦੌਰਾਨ ਸਾਬਕਾ ਪ੍ਰਧਾਨ ਸ਼ੇਰ ਬਹਾਦੁਰ ਦੇਊਬਾ ਦੇ ਸਾਹਮਣੇ ਚਾਰ ਹੋਰ ਉਮੀਦਵਾਰਾਂ ਦੀ ਚੁਣੌਤੀ ਹੋਵੇਗੀ। ਨੇਪਾਲੀ ਕਾਂਗਰਸ ਦੇ 14ਵੇਂ ਆਮ ਸੰਮੇਲਨ ਦਾ ਉਦਘਾਟਨ ਸ਼ੁੱਕਰਵਾਰ ਨੂੰ ਰਾਜਧਾਨੀ ਦੇ ਭ੍ਰਕੁਟੀ ਮੰਡਪ 'ਚ ਹੋਇਆ, ਜੋ ਸੱਤਾਧਾਰੀ ਦਲ ਵੱਲੋਂ 134 ਮੈਂਬਰੀ ਕੇਂਦਰੀ ਕਾਰਜ ਕਮੇਟੀ ਅਤੇ ਪਾਰਟੀ ਪ੍ਰਧਾਨ ਸਮੇਤ 13 ਅਹੁਦਾ ਅਧਿਕਾਰੀਆਂ ਦੀ ਚੋਣ ਕਰਨ ਲਈ ਬੁਲਾਈ ਗਈ ਚਾਰ ਦਿਨੀਂ ਬੈਠਕ ਹੈ।

ਇਹ ਵੀ ਪੜ੍ਹੋ : ਨੇਤਨਯਾਹੂ ਦੇ ਪਰਿਵਾਰ ਨੂੰ ਦਿੱਤੀ ਜਾਣ ਵਾਲੀ ਸੁਰੱਖਿਆ ਹਟਾਏਗਾ ਇਜ਼ਰਾਈਲ

ਪਾਰਟੀ ਦੇ ਕੇਂਦਰੀ ਦਫ਼ਤਰ ਨੇ ਵੱਖ-ਵੱਖ ਅਹੁਦਾ ਅਧਿਕਾਰੀਆਂ ਅਤੇ ਕੇਂਦਰੀ ਕਮੇਟੀ ਦੇ ਮੈਂਬਰਾਂ ਲਈ ਨਾਮਜ਼ਦਗੀਆਂ ਭਰਨ ਵਾਲੇ ਉਮੀਦਵਾਰਾਂ ਦੀ ਐਤਵਾਰ ਨੂੰ ਅੰਤਿਮ ਸੂਚੀ ਜਾਰੀ ਕੀਤੀ। ਇਸ ਸੂਚੀ ਮੁਤਾਬਕ, ਪਾਰਟੀ ਪ੍ਰਧਾਨ ਦੇ ਅਹੁਦੇ ਲਈ ਪੰਜ ਉਮੀਦਵਾਰ ਮੈਦਾਨ 'ਚ ਹਨ। ਇਸ ਤੋਂ ਇਲਾਵਾ ਦੋ ਮੀਤ ਪ੍ਰਧਾਨਾਂ ਦੇ ਅਹੁਦੇ ਲਈ ਪੰਜ ਲਈ ਸੱਤ, ਦੋ ਜਨਰਲ ਸਕੱਤਰ ਲਈ 6 ਅਤੇ ਅੱਠ ਸਹਾਇਕ ਜਨਰਲ ਸਕੱਤਰ ਲਈ 19 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਨੇਪਾਲ ਦੇ ਪ੍ਰਧਾਨ ਮੰਤਰੀ ਦੇਉਬਾ (75) ਦੀ ਪਾਰਟੀ ਦੇ ਪ੍ਰਧਾਨ ਅਹੁਦੇ ਦੀ ਦਾਅਵੇਦਾਰੀ ਨੂੰ ਚਾਰ ਹੋਰ ਉਮੀਦਵਾਰ ਚੁਣੌਤੀ ਦੇ ਰਹੇ ਹਨ।

ਇਹ ਵੀ ਪੜ੍ਹੋ : ਓਮੀਕ੍ਰੋਨ : ਬ੍ਰਿਟੇਨ 'ਚ 30 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਲਈ ਸੋਮਵਾਰ ਤੋਂ ਬੂਸਟਰ ਖੁਰਾਕ ਦੀ ਬੁਕਿੰਗ ਹੋਵੇਗੀ ਸ਼ੁਰੂ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News