ਨੇਪਾਲੀ ਸ਼ੇਰਪਾ 14 ਸਭ ਤੋਂ ਉੱਚੀਆਂ ਚੋਟੀਆਂ ''ਤੇ ਚੜ੍ਹਨ ਵਾਲੇ ਪਹਿਲੇ ਪਰਬਤਾਰੋਹੀ ਬਣੇ
Saturday, Jul 23, 2022 - 05:20 PM (IST)
ਕਾਠਮੰਡੂ (ਏਜੰਸੀ)- ਨੇਪਾਲ ਦੇ ਸ਼ਾਨੂ ਸ਼ੇਰਪਾ ਦੂਜੀ ਵਾਰ 8,000 ਮੀਟਰ ਤੋਂ ਵੱਧ ਉੱਚੇ 14 ਪਹਾੜਾਂ ਨੂੰ ਫਤਿਹ ਕਰਨ ਵਾਲੇ ਦੁਨੀਆ ਦੇ ਪਹਿਲੇ ਪਰਬਤਾਰੋਹੀ ਬਣ ਗਏ ਹਨ। ਕਾਠਮੰਡੂ ਪੋਸਟ ਦੀ ਰਿਪੋਰਟ ਮੁਤਾਬਕ ਪੂਰਬੀ ਨੇਪਾਲ ਦੇ ਸੰਖੁਵਾਸਭਾ ਜ਼ਿਲ੍ਹੇ ਦੇ ਰਹਿਣ ਵਾਲੇ 47 ਸਾਲਾ ਸ਼ਾਨੂ ਸ਼ੇਰਪਾ ਪਾਕਿਸਤਾਨ ਦੇ ਗਸ਼ੇਰਬਰਮ ਦੇ ਸਿਖ਼ਰ 'ਤੇ ਪਹੁੰਚ ਗਏ ਹਨ।
ਇਹ ਵੀ ਪੜ੍ਹੋ: ਅਮਰੀਕਾ ਦੇ ਆਯੋਵਾ 'ਚ ਇਕੋ ਪਰਿਵਾਰ ਦੇ 3 ਜੀਆਂ ਦਾ ਗੋਲੀਆਂ ਮਾਰ ਕੇ ਕਤਲ
ਗਸ਼ੇਰਬਰਮ 8,035 ਮੀਟਰ ਦੀ ਉਚਾਈ ਵਾਲਾ 13ਵਾਂ ਸਭ ਤੋਂ ਉੱਚਾ ਪਹਾੜ ਹੈ। ਪਾਇਨੀਅਰ ਐਡਵੈਂਚਰ ਦੇ ਕਾਰਜਕਾਰੀ ਨਿਰਦੇਸ਼ਕ ਨਿਵੇਸ਼ ਕਾਕਰੀ ਨੇ ਕਿਹਾ, "ਸ਼ਾਨੂ ਸ਼ੇਰਪਾ ਵੀਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 8.18 ਵਜੇ ਗਸ਼ੇਰਬਰਮ ਦੇ ਉੱਪਰ ਸਨ।" ਮਾਊਂਟ ਐਵਰੈਸਟ ਸਮੇਤ 14 ਸਭ ਤੋਂ ਉੱਚੀਆਂ ਚੋਟੀਆਂ ਵਿੱਚੋਂ 8 ਨੇਪਾਲ ਵਿੱਚ ਹਨ ਅਤੇ 6 ਹੋਰ ਪਾਕਿਸਤਾਨ ਅਤੇ ਚੀਨ ਦੀ ਸਰਹੱਦ ਨਾਲ ਲੱਗਦੇ ਤਿੱਬਤ ਖੇਤਰ ਵਿੱਚ ਹਨ।
ਇਹ ਵੀ ਪੜ੍ਹੋ: ਨਿਊਯਾਰਕ 'ਚ ਦਹਾਕੇ ਬਾਅਦ ਪੋਲੀਓ ਦੇ ਪਹਿਲੇ ਕੇਸ ਦੀ ਹੋਈ ਪੁਸ਼ਟੀ, 20 ਸਾਲਾ ਨੌਜਵਾਨ 'ਚ ਮਿਲੇ ਲੱਛਣ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।