ਭੂਚਾਲ ਦੇ ਝਟਕਿਆਂ ਨਾਲ ਕੰਬਿਆ ਨੇਪਾਲ
Tuesday, Jan 22, 2019 - 06:21 PM (IST)

ਕਾਠਮੰਡੂ (ਭਾਸ਼ਾ)- ਕਾਠਮੰਡੂ ਵਿਚ ਮੰਗਲਵਾਰ ਨੂੰ 3.3 ਦੀ ਤੀਬਰਤਾ ਵਾਲੇ ਹਲਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਇਹ ਝਟਕੇ ਦੁਪਹਿਰ 11-26 ਵਜੇ ਮਹਿਸੂਸ ਕੀਤੇ ਗਏ ਅਤੇ ਇਸ ਦਾ ਕੇਂਦਰ ਸਥਾਨਕ ਥਾਪਥਲੀ ਖੇਤਰ ਦੇ ਨੇੜੇ ਰਿਹਾ। ਭੂਚਾਲ ਦੇ ਝਟਕੇ ਕਾਠਮੰਡੂ ਦੇ ਨੇੜੇ ਮਹਿਸੂਸ ਕੀਤੇ ਗਏ।