ਨੇਪਾਲ ''ਚ ਪਹਿਲੀ ਵਾਰ ਮਰਦਮਸ਼ੁਮਾਰੀ ''ਚ LGBT ਭਾਈਚਾਰਾ ਸ਼ਾਮਲ

Thursday, Feb 06, 2020 - 03:49 PM (IST)

ਨੇਪਾਲ ''ਚ ਪਹਿਲੀ ਵਾਰ ਮਰਦਮਸ਼ੁਮਾਰੀ ''ਚ LGBT ਭਾਈਚਾਰਾ ਸ਼ਾਮਲ

ਕਾਠਮੰਡੂ- ਘੱਟ ਗਿਣਤੀ ਭਾਈਚਾਰੇ ਦੇ ਲਈ ਸਰਕਾਰੀ ਨੌਕਰੀਆਂ ਤੇ ਬਿਹਤਰ ਸਿੱਖਿਆ ਦੇ ਪ੍ਰਬੰਧ ਦੇ ਲਈ ਨੇਪਾਲ ਵਿਚ ਆਉਣ ਵਾਲੀ ਮਰਦਮਸ਼ੁਮਾਰੀ ਵਿਚ ਪਹਿਲੀ ਵਾਰ ਐਲ.ਜੀ.ਬੀ.ਟੀ. ਭਾਈਚਾਰੇ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਨੇਪਾਲ ਵਿਚ ਐਲ.ਜੀ.ਬੀ.ਟੀ. ਭਾਈਚਾਰਾ ਲੰਬੇ ਸਮੇਂ ਤੋਂ ਹਰ 10 ਸਾਲ ਵਿਚ ਹੋਣ ਵਾਲੀ ਮਰਦਮਸ਼ੁਮਾਰੀ ਵਿਚ ਉਹਨਾਂ ਦੀ ਗਣਨਾ ਕਰਵਾਉਣ ਦੀ ਮੰਗ ਕਰਦਾ ਰਿਹਾ ਹੈ।

ਨੇਪਾਲ ਦੇ ਕਾਨੂੰਨ ਮੁਤਾਬਕ ਦਫਤਰਾਂ, ਸਕੂਲਾਂ ਤੇ ਕਾਲਜਾਂ ਵਿਚ ਘੱਟ-ਗਿਣਤੀਆਂ ਦੇ ਲਈ ਵਿਸ਼ੇਸ਼ ਸੁਰੱਖਿਆ ਤੇ ਰਿਆਇਤੀ ਸਿਹਤ ਸਬੰਧੀ ਸੇਵਾਵਾਂ ਦਾ ਕਾਨੂੰਨ ਹੈ। ਐਲ.ਜੀ.ਬੀ.ਟੀ. ਭਾਈਚਾਰੇ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਮਰਦਮਸ਼ੁਮਾਰੀ ਦੇ ਅੰਕੜਿਆਂ ਦੀ ਕਮੀ ਦੇ ਕਾਰਨ ਉਹਨਾਂ ਨੂੰ ਇਹ ਵਿਸ਼ੇਸ਼-ਅਧਿਕਾਰ ਨਹੀਂ ਮਿਲਦੇ। ਐਲ.ਜੀ.ਬੀ.ਟੀ. ਦੀ ਸਹੀ ਗਿਣਤੀ ਇਹ ਨਿਰਧਾਰਿਤ ਕਰਨ ਵਿਚ ਮਦਦ ਕਰੇਗੀ ਕਿ ਇਹਨਾਂ ਨੌਕਰੀਆਂ ਤੇ ਸਿੱਖਿਆ ਵਿਚ ਸੁਰੱਖਿਆ ਦਾ ਕਿੰਨਾਂ ਹਿੱਸਾ ਉਹਨਾਂ ਨੂੰ ਮਿਲੇਗਾ।


author

Baljit Singh

Content Editor

Related News