ਪਾਰਟੀ ਦੀ ਵੰਡ ''ਤੇ ਉਤਾਰੂ ਹਨ ਓਲੀ: ਪ੍ਰਚੰਡ

Saturday, Jul 25, 2020 - 01:55 AM (IST)

ਪਾਰਟੀ ਦੀ ਵੰਡ ''ਤੇ ਉਤਾਰੂ ਹਨ ਓਲੀ: ਪ੍ਰਚੰਡ

ਕਾਠਮੰਡੂ (ਭਾਸ਼ਾ): ਨੇਪਾਲ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਸਹਿ-ਪ੍ਰਧਾਨ ਪੁਸ਼ਪ ਕਮਲ ਦਹਿਲ ਪ੍ਰਚੰਡ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਪਾਰਟੀ ਦੀ ਵੰਡ 'ਤੇ ਉਤਾਰੂ ਹਨ। ਜ਼ਿਕਰਯੋਗ ਹੈ ਕਿ ਨੇਪਾਲ ਕਮਿਊਨਿਸਟ ਪਾਰਟੀ (ਐੱਨ.ਸੀ.ਪੀ.) ਦੀ ਸਥਾਈ ਕਮੇਟੀ ਦੀ ਬੈਠਕ ਵਿਚ ਪ੍ਰਧਾਨ ਮੰਤਰੀ ਓਲੀ ਦੇ ਧੜੇ ਤੇ ਸਾਬਕਾ ਪ੍ਰਧਾਨ ਮੰਤਰੀ ਪ੍ਰਚੰਡ ਦੇ ਖੇਮੇ ਦੇ ਵਿਚਾਲੇ ਦੇ ਮਤਭੇਦਾਂ ਨੂੰ ਦੂਰ ਨਹੀਂ ਕੀਤਾ ਜਾ ਸਕਿਆ। ਇਸੇ ਬੈਠਕ ਦੇ ਕੁਝ ਦਿਨ ਬਾਅਦ ਪ੍ਰਚੰਡ ਨੇ ਇਹ ਬਿਆਨ ਦਿੱਤਾ ਹੈ।

ਮਾਈ ਰਿਪਬਲਿਕਾ ਅਖਬਾਰ ਵਿਚ ਪ੍ਰਕਾਸ਼ਿਤ ਇਕ ਖਬਰ ਦੇ ਮੁਤਾਬਕ ਇਥੇ ਇਕ ਪ੍ਰੋਗਰਾਮ ਵਿਚ ਪ੍ਰਚੰਡ ਨੇ ਦੋਸ਼ ਲਗਾਇਆ ਕਿ ਕੁਝ ਲੋਕਾਂ ਦੇ ਇਕ ਸਮੂਹ ਨੇ ਸੱਤਾਧਾਰੀ ਐੱਨ.ਸੀ.ਪੀ. ਦੇ ਦੂਜੇ ਪ੍ਰਧਾਨ ਤੇ ਪ੍ਰਧਾਨ ਮੰਤਰੀ ਓਲੀ ਵਲੋਂ ਸੀ.ਪੀ.ਏ.ਐੱਨ.-ਯੂ.ਐੱਮ.ਐੱਲ. ਨੂੰ ਚੋਣ ਕਮਿਸ਼ਨ ਵਿਚ ਰਜਿਸਟਰਡ ਕਰਵਾਇਆ ਹੈ। ਓਲੀ ਦੇ ਨਾਲ ਅਧਿਕਾਰਾਂ ਦੀ ਵੰਡ ਨੂੰ ਲੈ ਕੇ ਨਵੇਂ ਸਮਝੌਤੇ ਦੀ ਮੰਗ ਕਰ ਰਹੇ ਸਾਬਕਾ ਪ੍ਰਧਾਨ ਮੰਤਰੀ ਪ੍ਰਚੰਡ ਨੇ ਸੰਕੇਤ ਦਿੱਤਾ ਹੈ ਕਿ ਐੱਨ.ਸੀ.ਪੀ. ਸਿਰਫ ਓਲੀ ਦੇ ਵਤੀਰੇ ਕਾਰਣ ਸੰਕਟ ਵਿਚ ਹੈ। ਪ੍ਰਚੰਡ ਨੇ ਪ੍ਰਧਾਨ ਮੰਤਰੀ ਓਲੀ 'ਤੇ ਦੋਸ਼ ਲਗਾਇਆ ਕਿ ਉਹ ਐੱਨ.ਸੀ.ਪੀ. ਦੀ ਵੰਡ ਕਰਨ 'ਤੇ ਉਤਾਰੂ ਹਨ।


author

Baljit Singh

Content Editor

Related News