ਨੇਪਾਲ: ਬਰਾਮਦ ਬਲੈਕ ਬਾਕਸ ਖੋਲ੍ਹਣਗੇ ਜਹਾਜ਼ ਹਾਦਸੇ ਦੀ ਅਸਲ ਵਜ੍ਹਾ, ਅੱਜ ਸੌਂਪੀਆਂ ਜਾਣਗੀਆਂ ਲਾਸ਼ਾਂ

Monday, Jan 16, 2023 - 06:24 PM (IST)

ਨੇਪਾਲ: ਬਰਾਮਦ ਬਲੈਕ ਬਾਕਸ ਖੋਲ੍ਹਣਗੇ ਜਹਾਜ਼ ਹਾਦਸੇ ਦੀ ਅਸਲ ਵਜ੍ਹਾ, ਅੱਜ ਸੌਂਪੀਆਂ ਜਾਣਗੀਆਂ ਲਾਸ਼ਾਂ

ਕਾਠਮੰਡੂ (ਭਾਸ਼ਾ)- ਨੇਪਾਲ ਵਿਚ ਵਾਪਰੇ ਜਹਾਜ਼ ਹਾਦਸੇ ਸਬੰਧੀ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ।ਜਾਣਕਾਰੀ ਮੁਤਾਬਕ ਯੇਤੀ ਏਅਰਲਾਈਨਜ਼ ਦੇ ਜਹਾਜ਼ ਦੇ ਬਲੈਕ ਬਾਕਸ ਸੋਮਵਾਰ ਨੂੰ ਹਾਦਸੇ ਵਾਲੀ ਥਾਂ ਤੋਂ ਬਰਾਮਦ ਕਰ ਲਏ ਗਏ ਹਨ।ਇਸ ਦੇ ਨਾਲ ਹੀ ਨੇਪਾਲ ਦੇ ਖੋਜ ਅਤੇ ਬਚਾਅ ਕਰਮੀਆਂ ਨੇ ਐਤਵਾਰ ਨੂੰ ਹਾਦਸਾਗ੍ਰਸਤ ਹੋਏ ਜਹਾਜ਼ ਵਿੱਚ ਸਵਾਰ ਚਾਰ ਲਾਪਤਾ ਲੋਕਾਂ ਦੀ ਭਾਲ ਸੋਮਵਾਰ ਨੂੰ ਮੁੜ ਸ਼ੁਰੂ ਕਰ ਦਿੱਤੀ। ਇਸ ਤੋਂ ਪਹਿਲਾਂ ਐਤਵਾਰ ਰਾਤ ਨੂੰ ਬਚਾਅ ਕਾਰਜ ਰੋਕ ਦਿੱਤਾ ਗਿਆ ਸੀ। ਕਰੈਸ਼ ਹੋਏ ਏਟੀਆਰ-72 ਜਹਾਜ਼ ਵਿੱਚ ਚਾਲਕ ਦਲ ਦੇ ਚਾਰ ਮੈਂਬਰਾਂ ਸਮੇਤ 72 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 68 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਹਿਮਾਲੀਅਨ ਦੇਸ਼ ਵਿੱਚ 30 ਤੋਂ ਵੱਧ ਸਾਲਾਂ ਵਿੱਚ ਇਹ ਸਭ ਤੋਂ ਘਾਤਕ ਜਹਾਜ਼ ਹਾਦਸਾ ਹੈ। PunjabKesari

ਬਲੈਕ ਬਾਕਸ ਬਰਾਮਦ

ਯੇਤੀ ਏਅਰਲਾਈਨਜ਼ ਦੇ ਬੁਲਾਰੇ ਸੁਦਰਸ਼ਨ ਬਰਤੌਲਾ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ 'ਤੇ ਕਰੈਸ਼ ਹੋਏ ਜਹਾਜ਼ ਦਾ ਬਲੈਕ ਬਾਕਸ ਮਿਲਿਆ ਹੈ ਅਤੇ ਇਸ ਨੂੰ ਨੇਪਾਲ ਦੀ ਸਿਵਲ ਐਵੀਏਸ਼ਨ ਅਥਾਰਟੀ (ਸੀਏਏਐਨ) ਨੂੰ ਪਹਿਲਾਂ ਹੀ ਸੌਂਪ ਦਿੱਤਾ ਗਿਆ ਹੈ।ਕਾਠਮੰਡੂ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਨੇਪਾਲ ਵਿੱਚ ਕਰੈਸ਼ ਹੋਈ ਯੇਤੀ ਏਅਰਲਾਈਨਜ਼ ਦੀ ਉਡਾਣ ਦੇ ਦੋਵੇਂ ਬਲੈਕ ਬਾਕਸ ਲੱਭ ਲਏ ਗਏ ਹਨ।ਕਾਕਪਿਟ ਵਾਇਸ ਰਿਕਾਰਡਰ ਅਤੇ ਫਲਾਈਟ ਡਾਟਾ ਰਿਕਾਰਡਰ ਦੋਵੇਂ ਅੱਜ ਬਰਾਮਦ ਕਰ ਲਏ ਗਏ ਹਨ।

PunjabKesari

ਅੱਜ ਸੌਂਪੀਆਂ ਜਾਣਗੀਆਂ ਲਾਸ਼ਾਂ

ਕਾਸਕੀ ਦੇ ਸਹਾਇਕ ਮੁੱਖ ਜ਼ਿਲ੍ਹਾ ਅਧਿਕਾਰੀ (ਸੀਡੀਓ) ਅਨਿਲ ਸ਼ਾਹੀ ਨੇ ਦੱਸਿਆ ਕਿ ਜਿਨ੍ਹਾਂ ਲਾਸ਼ਾਂ ਦੀ ਪਛਾਣ ਕਰ ਲਈ ਗਈ ਹੈ, ਉਨ੍ਹਾਂ ਨੂੰ ਬਣਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤਾ ਜਾਵੇਗਾ। ਸ਼ਾਹੀ ਨੇ ਦੱਸਿਆ ਕਿ ਕੁਝ ਰਸਤੇ ਮੁਸ਼ਕਲ ਹੋਣ ਕਾਰਨ ਅਜੇ ਤੱਕ ਟੋਏ ਵਿੱਚੋਂ ਲਾਸ਼ਾਂ ਨਹੀਂ ਕੱਢੀਆਂ ਜਾ ਸਕੀਆਂ ਹਨ। ਭੂਗੋਲਿਕ ਰੁਕਾਵਟਾਂ ਕਾਰਨ ਐਤਵਾਰ ਰਾਤ ਨੂੰ ਰੁਕਿਆ ਸੇਤੀ ਘਾਟੀ ਵਿੱਚ ਬਚਾਅ ਕਾਰਜ ਅੱਜ ਸਵੇਰੇ ਮੁੜ ਸ਼ੁਰੂ ਕਰ ਦਿੱਤਾ ਗਿਆ। ਅਖ਼ਬਾਰ ‘ਕਾਠਮੰਡੂ ਪੋਸਟ’ ਕਾਸਕੀ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਟੇਕ ਬਹਾਦਰ ਕੇ.ਸੀ. ਉਨ੍ਹਾਂ ਦੇ ਹਵਾਲੇ ਨਾਲ ਕਿਹਾ ਗਿਆ ਕਿ ਨੇਪਾਲ ਆਰਮੀ, ਆਰਮਡ ਪੁਲਸ ਫੋਰਸ ਅਤੇ ਨੇਪਾਲ ਪੁਲਸ ਦੇ ਸੁਰੱਖਿਆ ਕਰਮਚਾਰੀ ਅਤੇ ਸਥਾਨਕ ਲੋਕ ਲਾਸ਼ਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਕੇ.ਸੀ. ਨੇ ਕਿਹਾ ਕਿ ਲਾਸ਼ਾਂ ਨੂੰ ਲਿਜਾਣ ਲਈ ਐਂਬੂਲੈਂਸ ਮੌਕੇ 'ਤੇ ਮੌਜੂਦ ਹੈ। ਜਾਨ ਗਵਾਉਣ ਵਾਲੇ ਵਿਦੇਸ਼ੀ, ਕਾਠਮੰਡੂ ਦੇ ਵਸਨੀਕਾਂ ਅਤੇ ਜਿਹੜੀਆਂ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ, ਉਹਨਾਂ ਨੂੰ ਕਾਠਮੰਡੂ ਲਿਆਂਦਾ ਜਾਵੇਗਾ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਨੇਪਾਲ ਜਹਾਜ ਹਾਦਸਾ: ਅੰਤਿਮ ਸੰਸਕਾਰ 'ਚ ਸ਼ਾਮਲ ਹੋ ਕੇ ਪਰਤ ਰਹੇ 3 ਸ਼ਖ਼ਸ ਖ਼ੁਦ ਵੀ ਪਹੁੰਚੇ 'ਸ਼ਮਸ਼ਾਨ'

ਪੰਜ ਭਾਰਤੀਆਂ ਨੇ ਗੁਆਈ ਜਾਨ

ਇਸ ਹਾਦਸੇ ਵਿਚ ਪੰਜ ਭਾਰਤੀ ਅਭਿਸ਼ੇਕ ਕੁਸ਼ਵਾਹਾ (25), ਵਿਸ਼ਾਲ ਸ਼ਰਮਾ (22), ਅਨਿਲ ਕੁਮਾਰ ਰਾਜਭਰ (27) ਸੋਨੂੰ ਜੈਸਵਾਲ (35) ਅਤੇ ਸੰਜੇ ਜੈਸਵਾਲ ਦੀ ਮੌਤ ਹੋ ਗਈ। ਇਹ ਸਾਰੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਨੇਪਾਲ ਦੀ ਨਾਗਰਿਕ ਹਵਾਬਾਜ਼ੀ ਅਥਾਰਟੀ (CAAN) ਦੇ ਅਨੁਸਾਰ ਯੇਤੀ ਏਅਰਲਾਈਨਜ਼ ਦੇ 9N-ANC ATR-72 ਜਹਾਜ਼ ਨੇ ਕਾਠਮੰਡੂ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਵੇਰੇ 10.33 ਵਜੇ ਉਡਾਣ ਭਰੀ। ਪੋਖਰਾ ਹਵਾਈ ਅੱਡੇ 'ਤੇ ਉਤਰਦੇ ਸਮੇਂ ਜਹਾਜ਼ ਪੁਰਾਣੇ ਹਵਾਈ ਅੱਡੇ ਅਤੇ ਨਵੇਂ ਹਵਾਈ ਅੱਡੇ ਦੇ ਵਿਚਕਾਰ ਸੇਤੀ ਨਦੀ ਦੇ ਕੰਢੇ ਕ੍ਰੈਸ਼ ਹੋ ਗਿਆ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News