ਭਾਰਤੀ ਦਬਾਅ ਅੱਗੇ ਝੁਕਿਆ ਨੇਪਾਲ, ਵਿਵਾਦਮਈ ਨਕਸ਼ੇ ਵਾਲੀ ਕਿਤਾਬ ''ਤੇ ਲਾਈ ਰੋਕ

09/22/2020 6:12:57 PM

ਕਾਠਮੰਡੂ (ਬਿਊਰੋ): ਚੀਨੀ ਰਾਜਦੂਤ ਦੇ ਇਸ਼ਾਰੇ 'ਤੇ ਚੱਲ ਰਹੀ ਨੇਪਾਲ ਦੀ ਕੇ.ਪੀ. ਓਲੀ ਸਰਕਾਰ ਨੇ ਦੇਸ਼ ਦੇ ਵਿਵਾਦਮਈ ਨਕਸ਼ੇ ਵਾਲੀ ਕਿਤਾਬ ਦੀ ਡਿਲਿਵਰੀ 'ਤੇ ਰੋਕ ਲਗਾ ਦਿੱਤੀ ਹੈ।ਨੇਪਾਲ ਦੇ ਵਿਦੇਸ਼ ਅਤੇ ਭੂਮੀ ਪ੍ਰਬੰਧਨ ਮੰਤਰਾਲੇ ਨੇ ਸਿੱਖਿਆ ਮੰਤਰਾਲੇ ਵੱਲੋਂ ਜਾਰੀ ਇਸ ਕਿਤਾਬ ਦੀ ਵਿਸ਼ਾ ਵਸਤੂ 'ਤੇ ਗੰਭੀਰ ਇਤਰਾਜ਼ ਜ਼ਾਹਰ ਕੀਤਾ ਸੀ। ਇਸ ਦੇ ਬਾਅਦ ਨੇਪਾਲੀ ਕੈਬਨਿਟ ਨੇ ਸਿੱਖਿਆ ਮੰਤਰਾਲੇ ਨੂੰ ਨਿਰਦੇਸ਼ ਦਿੱਤਾ ਕਿ ਉਹ ਨਾ ਸਿਰਫ ਇਸ ਕਿਤਾਬ ਦੀ ਡਿਲਿਵਰੀ ਰੋਕੇ ਸਗੋਂ ਉਸ ਦੇ ਪ੍ਰਕਾਸ਼ਨ 'ਤੇ ਵੀ ਰੋਕ ਲਗਾਏ। ਨੇਪਾਲੀ ਕੈਬਨਿਟ ਦੇ ਇਸ ਫੈਸਲੇ ਨਾਲ ਸਿੱਖਿਆ ਮੰਤਰੀ ਗਿਰਿਰਾਜ ਮਣੀ ਪੋਖਰਲ ਨੂੰ ਕਰਾਰਾ ਝਟਕਾ ਲੱਗਾ ਹੈ। 

ਕਾਠਮੰਡੂ ਪੋਸਟ ਦੀ ਰਿਪੋਰਟ ਮੁਤਾਬਕ, ਵਿਦੇਸ਼ ਅਤੇ ਜ਼ਮੀਨ ਪ੍ਰਬੰਧਨ ਮੰਤਰਾਲੇ ਨੇ ਕਿਹਾ ਸੀ ਕਿ ਇਸ ਕਿਤਾਬ ਵਿਚ ਕਈ ਤਥਾਤਮਕ ਗਲਤੀਆਂ ਅਤੇ ਅਣਉਚਿਤ ਸਮੱਗਰੀ ਹੈ। ਇਸ ਕਾਰਨ ਕਿਤਾਬ ਦੇ ਪ੍ਰਕਾਸ਼ਨ 'ਤੇ ਰੋਕ ਲਗਾਈ ਗਈ ਹੈ। ਕਾਨੂੰਨ ਮੰਤਰੀ ਸ਼ਿਵ ਮਾਇਆ ਨੇ ਕਿਹਾ,''ਅਸੀਂ ਇਹ ਨਤੀਜਾ ਕੱਢਿਆ ਹੈ ਕਿ ਕਿਤਾਬ ਦੀ ਡਿਲਿਵਰੀ 'ਤੇ ਰੋਕ ਲਗਾ ਦਿੱਤੀ ਜਾਵੇ।'' ਮਾਇਆ ਨੇ ਮੰਨਿਆ ਕਿ ਕਈ ਗਲਤ ਤੱਥਾਂ ਦੇ ਨਾਲ ਸੰਵੇਦਨਸ਼ੀਲ ਮੁੱਦਿਆਂ 'ਤੇ ਕਿਤਾਬ ਦਾ ਪ੍ਰਕਾਸ਼ਨ ਗਲਤ ਕਦਮ ਸੀ।

ਪੜ੍ਹੋ ਇਹ ਅਹਿਮ ਖਬਰ- ਦੱਖਣੀ ਅਫਰੀਕਾ 'ਚ ਪਾਕਿ ਦੀ ਜਾਸੂਸ ਏਜੰਸੀ ISI ਦੇ ਗੁਪਤ ਡਰੱਗਜ਼ ਸਪਲਾਈ ਰੂਟ ਦਾ ਪਰਦਾਫਾਸ਼

ਇੱਥੇ ਦੱਸ ਦਈਏ ਕਿ ਭਾਰਤ ਅਤੇ ਨੇਪਾਲ ਦਰਮਿਆਨ ਮਈ ਵਿਚ ਸਰਹੱਦੀ ਵਿਵਾਦ ਪੈਦਾ ਹੋ ਗਿਆ ਸੀ। ਗੱਲਬਾਤ ਦੇ ਜ਼ਰੀਏ ਇਸ ਦਾ ਹੱਲ ਹੁੰਦਾ ਦਿਸਣ ਹੀ ਲੱਗਾ ਸੀ ਕਿ ਇਹ ਤਾਜ਼ਾ ਵਿਵਾਦ ਖੜ੍ਹਾ ਹੋ ਗਿਆ। ਨੇਪਾਲ ਸਰਕਾਰ ਨੇ ਬੱਚਿਆਂ ਦੀ ਇਕ ਕਿਤਾਬ ਵਿਚ ਵਿਵਾਦਮਈ ਨਕਸ਼ਾ ਪ੍ਰਕਾਸ਼ਿਤ ਕੀਤਾ ਹੈ। ਇਹੀ ਨਹੀਂ, ਇਸ ਵਿਚ ਭਾਰਤ ਦੇ ਨਾਲ ਸਰਹੱਦੀ ਵਿਵਾਦ ਦਾ ਵੀ ਜ਼ਿਕਰ ਹੈ। ਨੇਪਾਲ ਦੇ ਇਸ ਕਦਮ ਨਾਲ ਦੋਹਾਂ ਦੇਸ਼ਾਂ ਦੇ ਵਿਚ ਦੋ-ਪੱਖੀ ਗੱਲਬਾਤ ਨੂੰ ਝਟਕਾ ਪਹੁੰਚਣ ਦਾ ਖਦਸ਼ਾ  ਪੈਦਾ ਹੋ ਗਿਆ ਸੀ। ਨੇਪਾਲ ਦੇ ਸਿੱਖਿਆ ਮੰਤਰੀ ਗਿਰਿਰਾਜ ਪੋਖਰਲ ਦੇ ਮੁਤਬਾਕ, ਕਿਤਾਬ ਦਾਪ੍ਰ ਕਾਸ਼ਨ ਭਾਰਤ ਦੀ ਕਾਰਵਾਈ ਦੇ ਜਵਾਬ ਵਿਚ ਕੀਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਭਾਰਤ ਨੇ ਪਿਛਲੇ ਸਾਲ ਕਾਲਾਪਾਨੀ ਨੂੰ ਆਪਣੀ ਸਰਹੱਦ ਵਿਚ ਦਿਖਾਉਂਦੇ ਹੋਏ ਨਕਸ਼ਾ ਜਾਰੀ ਕੀਤਾ ਸੀ। ਨੇਪਾਲ ਕਾਲਾਪਾਨੀ ਨੂੰ ਆਪਣਾ ਦੱਸਦਾ ਹੈ। 


Vandana

Content Editor

Related News