ਨੇਪਾਲ ਲਿਜਾਈ ਜਾ ਰਹੀ 10.99 ਲੱਖ ਰੁਪਏ ਦੀ ਭਾਰਤੀ ਕਰੰਸੀ ਬਰਾਮਦ, 2 ਕਾਬੂ
Monday, Jul 09, 2018 - 08:07 AM (IST)
ਸਿਧਾਰਥ ਨਗਰ—ਉੱਤਰ ਪ੍ਰਦੇਸ਼ ਦੇ ਸਿਧਾਰਥ ਨਗਰ ਦੀ ਨੇਪਾਲ ਨਾਲ ਲੱਗਦੀ ਕੌਮਾਂਤਰੀ ਸਰਹੱਦ 'ਤੇ ਬੜ੍ਹਨੀ ਕਸਬੇ 'ਚ ਹਥਿਆਰਬੰਦ ਸੀਮਾ ਬਲ (ਐੱਸ. ਐੱਸ. ਬੀ.) ਨੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ ਨੇਪਾਲ ਲਿਜਾਈ ਜਾ ਰਹੀ 10.99 ਲੱਖ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕੀਤੀ। ਅਧਿਕਾਰਤ ਸੂਤਰਾਂ ਨੇ ਐਤਵਾਰ ਨੂੰ ਇਹ ਦੱਸਿਆ ਕਿ ਐੱਸ. ਐੱਸ. ਬੀ. ਨੇ ਸ਼ਨੀਵਾਰ ਨੂੰ ਖੜਕ ਬਹਾਦਰ ਅਤੇ ਨਾਰਾਇਣ ਖਤਰੀ ਨੂੰ ਗ੍ਰਿਫਤਾਰ ਕੀਤਾ। ਐੱਸ. ਐੱਸ. ਬੀ. ਨੇ ਗ੍ਰਿਫਤਾਰ ਦੋਵਾਂ ਵਿਅਕਤੀਆਂ ਤੇ ਬਰਾਮਦ ਭਾਰਤੀ ਕਰੰਸੀ ਨੂੰ ਕਸਟਮ ਵਿਭਾਗ ਦੇ ਹਵਾਲੇ ਕਰ ਦਿੱਤਾ।
ਤੁਹਾਨੂੰ ਦੱਸ ਦਈਏ ਕਿ ਜੂਨ ਮਹੀਨੇ ਦੇ ਅਖੀਰ 'ਚ ਵੀ ਪੁਲਸ ਨੇ ਦੋ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਸੀ। ਇਨ੍ਹਾਂ ਕੋਲੋਂ ਨਕਲੀ ਭਾਰਤੀ ਕਰੰਸੀ ਜ਼ਬਤ ਕੀਤੀ ਗਈ ਸੀ। ਇਕ ਦੋਸ਼ੀ ਦੀ ਪਛਾਣ 26 ਸਾਲਾ ਪਰਵੀਨ ਵਜੋਂ ਹੋਈ ਜਿਸ ਕੋਲੋਂ 4 ਲੱਖ ਦੀ ਨਕਲੀ ਭਾਰਤੀ ਕਰੰਸੀ ਮਿਲੀ ਸੀ। ਪਰਵੀਨ ਨੇ ਦੱਸਿਆ ਸੀ ਕਿ ਉਸ ਨਾਲ 25 ਸਾਲਾ ਸੋਨੂੰ ਚੌਧਰੀ ਵੀ ਮਿਲਿਆ ਹੋਇਆ ਹੈ, ਜਿਸ ਕੋਲੋਂ ਇਕ ਲੱਖ ਦੀ ਨਕਲੀ ਭਾਰਤੀ ਕਰੰਸੀ ਮਿਲੀ ਸੀ।
