ਨੇਪਾਲ ਨੇ 1,270 ਪਰਬਤਾਰੋਹੀਆਂ ਨੂੰ 45 ਚੋਟੀਆਂ 'ਤੇ ਚੜ੍ਹਨ ਦੀ ਦਿੱਤੀ ਇਜਾਜ਼ਤ

Thursday, Nov 07, 2024 - 03:50 PM (IST)

ਨੇਪਾਲ ਨੇ 1,270 ਪਰਬਤਾਰੋਹੀਆਂ ਨੂੰ 45 ਚੋਟੀਆਂ 'ਤੇ ਚੜ੍ਹਨ ਦੀ ਦਿੱਤੀ ਇਜਾਜ਼ਤ

ਕਾਠਮੰਡੂ (ਏਜੰਸੀ)- ਨੇਪਾਲ ਦੇ ਸੈਰ-ਸਪਾਟਾ ਵਿਭਾਗ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਪਤਝੜ ਦੇ ਮੌਸਮ ਵਿੱਚ ਨੇਪਾਲ ਵਿੱਚ 45 ਪਹਾੜਾਂ ਉੱਤੇ ਚੜ੍ਹਨ ਲਈ 1,270 ਪਰਬਤਾਰੋਹੀਆਂ ਨੂੰ ਪਰਮਿਟ ਮਿਲ ਚੁੱਕੇ ਹਨ। ਕੁੱਲ ਵਿੱਚੋਂ 463 ਨੂੰ ਮਾਊਂਟ ਅਮਾ ਡਬਲਮ, 308 ਨੂੰ ਮਾਊਂਟ ਮਨਾਸਲੂ ਅਤੇ 144 ਨੂੰ ਮਾਊਂਟ ਹਿਮਾਲੁੰਗ ਹਿਮਾਲ 'ਤੇ ਚੜ੍ਹਨ ਦੀ ਇਜਾਜ਼ਤ ਹੈ। ਪਰਬਤਾਰੋਹੀ, ਜਿਨ੍ਹਾਂ ਵਿੱਚ 289 ਔਰਤਾਂ ਵੀ ਸ਼ਾਮਲ ਹਨ, 73 ਦੇਸ਼ਾਂ ਅਤੇ ਖੇਤਰਾਂ ਤੋਂ ਹਨ।

ਇਹ ਵੀ ਪੜ੍ਹੋ: ਭਾਰਤੀ-ਅਮਰੀਕੀ MP ਕ੍ਰਿਸ਼ਨਮੂਰਤੀ ਨੇ ਬੰਗਲਾਦੇਸ਼ 'ਚ ਹਿੰਦੂ ਘੱਟ ਗਿਣਤੀਆਂ ਦੀ ਸੁਰੱਖਿਆ ਦੀ ਕੀਤੀ ਮੰਗ

ਵਿਭਾਗ ਦੇ ਡਾਇਰੈਕਟਰ ਰਾਕੇਸ਼ ਗੁਰੂੰਗ ਨੇ ਮੀਡੀਆ ਨੂੰ ਦੱਸਿਆ, "ਲੋਕ ਅਜੇ ਵੀ ਸਾਡੇ ਤੋਂ ਪਰਬਤਾਰੋਹੀ ਸਬੰਧੀ ਜਾਣਕਾਰੀ ਮੰਗ ਰਹੇ ਹਨ। ਆਉਣ ਵਾਲੇ ਹਫ਼ਤਿਆਂ ਵਿੱਚ ਸੰਖਿਆ ਵਿਚ ਥੋੜ੍ਹਾ ਵਾਧਾ ਹੋਵੇਗਾ।" ਨੇਪਾਲ ਨੇ ਪਰਮਿਟ ਜਾਰੀ ਕਰਕੇ ਰਾਇਲਟੀ ਵਜੋਂ 575,253 ਅਮਰੀਕੀ ਡਾਲਰ ਕਮਾਏ ਹਨ। ਨੇਪਾਲ ਵਿੱਚ ਪਤਝੜ ਦਾ ਮੌਸਮ ਸਤੰਬਰ ਵਿੱਚ ਸ਼ੁਰੂ ਹੁੰਦਾ ਹੈ ਅਤੇ ਨਵੰਬਰ ਤੱਕ ਚੱਲਦਾ ਹੈ।

ਇਹ ਵੀ ਪੜ੍ਹੋ: ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਟਰੰਪ ਨੂੰ ਦਿੱਤੀ ਵਧਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News