''''IRIS Dena ''ਤੇ ਹੋਏ ਹਮਲੇ ਨੂੰ ਨਹੀਂ ਭੁੱਲਾਂਗੇ..!'''', ਇਰਾਨੀ ਫੌਜ ਮੁਖੀ ਨੇ ਅਮਰੀਕਾ ਨੂੰ ਦਿੱਤੀ ਚਿਤਾਵਨੀ
Saturday, Mar 14, 2026 - 03:28 PM (IST)
ਇੰਟਰਨੈਸ਼ਨਲ ਡੈਸਕ- ਹਿੰਦ ਮਹਾਸਾਗਰ ਵਿੱਚ ਇਰਾਨ ਦੇ ਨਵੇਂ ਅਤੇ ਆਧੁਨਿਕ ਜੰਗੀ ਬੇੜੇ 'IRIS Dena' ਨੂੰ ਅਮਰੀਕੀ ਪਣਡੁੱਬੀ ਵੱਲੋਂ ਟਾਰਪੀਡੋ ਹਮਲੇ ਰਾਹੀਂ ਡੁਬਾਏ ਜਾਣ ਤੋਂ ਬਾਅਦ ਖੇਤਰੀ ਤਣਾਅ ਸਿਖਰ 'ਤੇ ਪਹੁੰਚ ਗਿਆ ਹੈ। ਇਰਾਨ ਦੀ ਫੌਜ ਨੇ ਇਸ ਘਟਨਾ ਨੂੰ 'ਜੰਗੀ ਅਪਰਾਧ' ਕਰਾਰ ਦਿੰਦਿਆਂ ਸਖ਼ਤ ਚਿਤਾਵਨੀ ਦਿੱਤੀ ਹੈ। ਇਰਾਨੀ ਫੌਜ ਮੁਖੀ ਨੇ ਕਿਹਾ ਹੈ ਕਿ ਉਹ ਇਸ ਹਮਲੇ ਨੂੰ ਭੁੱਲਣਗੇ ਨਹੀਂ ਤੇ ਇਸ ਦਾ ਜਵਾਬ ਅਮਰੀਕਾ ਨੂੰ ਜ਼ਰੂਰ ਦਿੱਤਾ ਜਾਵੇਗਾ।
4 ਮਾਰਚ ਨੂੰ ਜਦੋਂ 'IRIS Dena' ਭਾਰਤੀ ਜਲ ਸੈਨਾ ਨਾਲ ਸਾਂਝੇ ਅਭਿਆਸ ਅਤੇ ਦੌਰੇ ਤੋਂ ਵਾਪਸ ਪਰਤ ਰਿਹਾ ਸੀ, ਤਾਂ ਸ਼੍ਰੀਲੰਕਾ ਦੇ ਗਾਲੇ ਤੱਟ ਤੋਂ ਲਗਭਗ 40 ਸਮੁੰਦਰੀ ਮੀਲ ਦੂਰ ਉਸ ਨੂੰ ਅਮਰੀਕੀ ਪਣਡੁੱਬੀ ਦੁਆਰਾ ਟਾਰਪੀਡੋ ਨਾਲ ਨਿਸ਼ਾਨਾ ਬਣਾਇਆ ਗਿਆ। ਹਮਲੇ ਸਮੇਂ ਜਹਾਜ਼ 'ਤੇ ਲਗਭਗ 180 ਕਰੂ ਮੈਂਬਰ ਸਨ। ਰਿਪੋਰਟਾਂ ਅਨੁਸਾਰ, ਇਸ ਹਮਲੇ ਵਿੱਚ 87 ਨੌਸੈਨਿਕਾਂ ਦੀ ਮੌਤ ਹੋ ਗਈ ਹੈ, ਜਦਕਿ 32 ਜ਼ਖ਼ਮੀਆਂ ਨੂੰ ਸ਼੍ਰੀਲੰਕਾ ਦੀ ਨੇਵੀ ਦੁਆਰਾ ਬਚਾ ਕੇ ਹਸਪਤਾਲ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਜੰਗਬੰਦੀ ਲਈ ਰਾਜ਼ੀ ਹੋਇਆ ਇਰਾਨ ! ਰਾਸ਼ਟਰਪਤੀ ਨੇ ਦੱਸਿਆ 'ਰਾਹ'
ਇਰਾਨੀ ਫੌਜ ਦੇ ਮੁਖੀ ਮੇਜਰ ਜਨਰਲ ਅਮੀਰ ਹਤਾਮੀ ਨੇ ਇਸ ਨੂੰ ਇੱਕ 'ਸ਼ਾਂਤਮਈ ਮਿਸ਼ਨ' ਦੌਰਾਨ ਕੀਤਾ ਗਿਆ ਕਾਇਰਾਨਾ ਹਮਲਾ ਦੱਸਿਆ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਅਮਰੀਕਾ ਨੇ ਜਾਣਬੁੱਝ ਕੇ ਬਚਾਅ ਕਾਰਜਾਂ ਵਿੱਚ ਰੁਕਾਵਟ ਪਾਈ। ਇਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਕਾਈ ਨੇ ਅਮਰੀਕਾ 'ਤੇ ਸੰਯੁਕਤ ਰਾਸ਼ਟਰ ਦੇ ਮਤਾ 3314 ਅਤੇ ਜਿਨੇਵਾ ਕਨਵੈਨਸ਼ਨਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ। ਇਰਾਨ ਨੇ ਇਸ ਨੂੰ ਇੱਕ 'ਜੰਗੀ ਅਪਰਾਧ' ਦੱਸਦਿਆਂ ਕਿਹਾ ਹੈ ਕਿ ਉਹ ਇਸ ਦਾ ਜਵਾਬ ਦੇਣਗੇ।
ਘਟਨਾ ਤੋਂ ਬਾਅਦ ਭਾਰਤੀ ਜਲ ਸੈਨਾ ਨੇ ਤੁਰੰਤ ਮਦਦ ਲਈ ਆਪਣੇ INS Tarangini, INS Ikshak ਅਤੇ P-8I ਸਮੁੰਦਰੀ ਗਸ਼ਤੀ ਜਹਾਜ਼ਾਂ ਨੂੰ ਤਾਇਨਾਤ ਕੀਤਾ ਸੀ, ਜਿਨ੍ਹਾਂ ਨੇ ਸ਼੍ਰੀਲੰਕਾ ਦੀ ਨੇਵੀ ਨਾਲ ਮਿਲ ਕੇ ਬਚਾਅ ਮੁਹਿੰਮ ਚਲਾਈ।
ਇਹ ਵੀ ਪੜ੍ਹੋ- ਇਰਾਨ ਜੰਗ ਵਿਚਾਲੇ ਰੂਸ ਨੇ ਯੂਕ੍ਰੇਨ ਵੱਲ ਦਾਗ'ਤੇ ਮਿਜ਼ਾਈਲ ਤੇ ਡਰੋਨ ! 4 ਲੋਕਾਂ ਦੀ ਹੋਈ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
