ਨੇਪਾਲ ਦੀਆਂ ਜੇਲਾਂ ’ਚ ਵਾਪਸ ਪਰਤੇ 7,700 ਤੋਂ ਵੱਧ ਕੈਦੀ
Sunday, Sep 28, 2025 - 11:24 PM (IST)

ਕਾਠਮੰਡੂ, (ਭਾਸ਼ਾ)- ਵਿਰੋਧ ਪ੍ਰਦਰਸ਼ਨਾਂ ਦੌਰਾਨ ਨੇਪਾਲ ਦੀਆਂ ਵੱਖ-ਵੱਖ ਜੇਲਾਂ ਤੋਂ ਭੱਜੇ 7,700 ਤੋਂ ਵੱਧ ਕੈਦੀ ਜਾਂ ਤਾਂ ਵਾਪਸ ਆ ਗਏ ਹਨ ਜਾਂ ਉਨ੍ਹਾਂ ਨੂੰ ਉਨ੍ਹਾਂ ਦੇ ਸਬੰਧਤ ਹਿਰਾਸਤ ਕੇਂਦਰਾਂ ’ਚ ਵਾਪਸ ਲਿਆਂਦਾ ਗਿਆ ਹੈ। ਜੇਲ ਪ੍ਰਬੰਧਨ ਵਿਭਾਗ ਦੇ ਅਧਿਕਾਰੀਆਂ ਅਨੁਸਾਰ 8 ਅਤੇ 9 ਸਤੰਬਰ ਨੂੰ ਵਿਰੋਧ ਪ੍ਰਦਰਸ਼ਨਾਂ ਦੌਰਾਨ ਦੇਸ਼ ਭਰ ਦੇ ਹਿਰਾਸਤ ਕੇਂਦਰਾਂ ਤੋਂ ਕੁੱਲ 14,558 ਕੈਦੀ ਭੱਜ ਗਏ ਸਨ।
ਸੁਰੱਖਿਆ ਫੋਰਸਾਂ ਨਾਲ ਝੜਪ ਦੌਰਾਨ 10 ਕੈਦੀਆਂ ਦੀ ਮੌਤ ਹੋ ਗਈ ਹੈ, ਜਦਕਿ 7,735 ਜੇਲਾਂ ’ਚ ਵਾਪਸ ਆ ਗਏ ਹਨ। ਕੁਝ ਕੈਦੀ ਆਪਣੀ ਮਰਜ਼ੀ ਨਾਲ ਵਾਪਸ ਆਏ, ਜਦਕਿ ਬਾਕੀਆਂ ਨੂੰ ਸੁਰੱਖਿਆ ਫੋਰਸਾਂ ਨੇ ਗ੍ਰਿਫਤਾਰ ਕਰ ਲਿਆ। ਹਾਲਾਂਕਿ, ਵੱਖ-ਵੱਖ ਜੇਲਾਂ ਤੋਂ 6,813 ਕੈਦੀ ਅਜੇ ਵੀ ਫਰਾਰ ਹਨ।