ਨੇਪਾਲ ਨੇ ਸ਼ੱਕੀ ਗਤੀਵਿਧੀਆਂ ਲਈ 41 ਚੀਨੀ ਸੈਲਾਨੀਆਂ ਨੂੰ ਦਿੱਤਾ ਦੇਸ਼ ਨਿਕਾਲਾ

09/19/2020 11:18:59 PM

ਇੰਟਰਨੈਸ਼ਨਲ ਡੈਸਕ—ਨੇਪਾਲ ਨੇ ਆਪਣੇ ਦੋਸਤ ਦੇਸ਼ ਚੀਨ ਦੇ 41 ਸੈਲਾਨੀਆਂ ਨੂੰ ਦੇਸ਼ ਨਿਕਾਲਾ ਕਰ ਦਿੱਤਾ ਹੈ। ਹਾਲਾਂਕਿ ਨੇਪਾਲ ਆਮਦਨੀ ਲਈ ਸੈਰ-ਸਪਾਟਾ ’ਤੇ ਨਿਰਭਰ ਹੈ ਪਰ ਨੇਪਾਲੀ ਸਰਕਾਰ ਨੇ 41 ਅੰਤਰਰਾਸ਼ਟਰੀ ਮਹਿਮਾਨਾਂ ਨੂੰ ਉਨ੍ਹਾਂ ਦੀਆਂ ਸ਼ੱਕੀ ਗਤੀਵਿਧੀਆਂ ਲਈ ਦੇਸ਼ ਨਿਕਾਲਾ ਕਰ ਦਿੱਤਾ ਹੈ। ਗ੍ਰਹਿ ਮੰਤਰਾਲਾ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਚੀਨੀ ਨਾਗਰਿਕ ਸੈਲਾਨੀ ਵੀਜ਼ੇ ’ਤੇ ਨੇਪਾਲ ਆਏ ਸਨ।

ਉਨ੍ਹਾਂ ਦੀ ਗਲਤੀ ਲਈ, ਉਨ੍ਹਾਂ ਨੂੰ ਇਕ ਸਾਲ ਲਈ ਨੇਪਾਲ ’ਚ ਦਾਖਲ ਹੋਣ ’ਤੇ ਪਾਬੰਦੀ ਲੱਗਾ ਦਿੱਤੀ ਗਈ ਹੈ। ਇੰਮੀਗ੍ਰੇਸ਼ਨ ਵਿਭਾਗ ਦੇ ਡਾਇਰੈਕਟਰ ਜਨਰਲ ਰਮੇਸ਼ ਕੁਮਾਰ ਕੇਸੀ ਨੇ ਕਿਹਾ ਕਿ ਨੇਪਾਲ ’ਚ ਰਹਿਣ ਦੌਰਾਨ ਉਨ੍ਹਾਂ ਦੀਆਂ ਸ਼ੱਕੀ ਗਤੀਵਿਧੀਆਂ ਦਾ ਪਤਾ ਚੱਲਣ ਤੋਂ ਬਾਅਦ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ। ਹਾਲਾਂਕਿ ਮਹਿਮਾਨਾਂ ਨੂੰ ਆਮ ਤੌਰ ’ਤੇ ਵਾਪਸ ਭੇਜਣਾ ਵਧੀਆ ਨਹੀਂ ਲੱਗ ਰਿਹਾ ਹੈ ਪਰ ਰਾਸ਼ਟਰੀ ਸ਼ੁਰੱਖਿਆ ਅਤੇ ਕਾਨੂੰਨ ਲਈ ਇਹ ਲਾਜ਼ਮੀ ਹੈ।


Karan Kumar

Content Editor

Related News