ਚੀਨੀ ਅਪਰਾਧੀਆਂ ਦੇ ਸ਼ਿਕੰਜੇ ’ਚ ਫਸਿਆ ਨੇਪਾਲ
Friday, Jul 29, 2022 - 04:32 PM (IST)
ਕਾਠਮੰਡੂ (ਏ. ਐੱਨ. ਆਈ.)- ਚੀਨੀਆਂ ਨੇ ਨੇਪਾਲ ਨੂੰ ਨਾਜਾਇਜ਼ ਵਪਾਰ ਅਤੇ ਅਪਰਾਧਾਂ ਲਈ ਪਾਰਗਮਨ ਕੇਂਦਰ ਵਿਚ ਤਬਦੀਲ ਕਰ ਦਿੱਤਾ ਹੈ। ਦੂਸਰੇ ਸ਼ਬਦਾਂ ਵਿਚ ਚੀਨੀ ਅਪਰਾਧੀ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਅਪਰਾਧ ਕਰ ਕੇ ਨੇਪਾਲ ਵਿਚ ਆ ਕੇ ਸ਼ਰਨ ਲੈਂਦੇ ਹਨ ਅਤੇ ਲੋੜ ਪੈਣ ’ਤੇ ਇਥੋਂ ਉਨ੍ਹਾਂ ਨੂੰ ਆਪਣੇ ਮੂਲ ਦੇਸ਼ ਚੀਨ ਭੱਜ ਜਾਣ ਦਾ ਸੌਖਾ ਰਸਤਾ ਮੁਹੱਈਆ ਰਹਿੰਦਾ ਹੈ।
ਨੇਪਾਲੀ ਨਿਊਜ ਪੋਰਟਲ ‘ਖਬਰਹਬ’ ਨੇ ਪੁਲਸ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਚੀਨੀ ਸ਼ੁਰੂ ਵਿਚ ਸੋਨੇ ਅਤੇ ਲਾਲ ਚੰਦਨ ਦੀ ਸਮੱਗਲਿੰਗ ਕਰ ਕੇ ਨਾਜਾਇਜ਼ ਡਾਲਰ ਦੇ ਲੈਣ-ਦੇਣ ਵਿਚ ਸ਼ਾਮਲ ਸਨ ਪਰ ਹੁਣ ਉਨ੍ਹਾਂ ਤੋਂ ਕੁਝ ਬਚਿਆ ਨਹੀਂ ਹੈ। ਚੀਨੀ ਅਪਰਾਧੀਆਂ ਦਾ ਨੈੱਟਵਰਕ ਸੋਨੇ, ਡਾਲਰ ਦੇ ਨਾਲ-ਨਾਲ ਜੰਗਲੀ ਜੀਵਾਂ ਦੇ ਅੰਗਾਂ, ਜੜੀ-ਬੂਟੀਆਂ, ਨਸ਼ੀਲੇ ਪਦਾਰਥਾਂ ਆਦਿ ਦੀ ਸਮੱਗਲਿੰਗ, ਆਨਲਾਈਨ ਜਾਲਸਾਜੀ, ਜੁਆ ਅਤੇ ਖੇਡ ਕੇਂਦਰਾਂ ਵਿਚ ਧੋਖਾਦੇਹੀ, ਅਗਵਾ, ਹੱਤਿਆ ਦੀ ਕੋਸ਼ਿਸ਼, ਮਨੁੱਖੀ ਸਮੱਗਲਿੰਗ ਅਤੇ ਨਾਜਾਇਜ਼ ਮੈਡੀਕਲ ਮੈਥੇਡ ਨਾਲ ਠੱਗੀ ਆਦਿ ਸਾਰੇ ਪਾਸੇ ਫੈਲ ਗਿਆ ਹੈ।
ਇਹ ਵੀ ਪੜ੍ਹੋ: ਮਾਸਕੋ ਦੇ ਇਕ ਹੋਸਟਲ 'ਚ ਲੱਗੀ ਭਿਆਨਕ ਅੱਗ, 8 ਲੋਕਾਂ ਦੀ ਮੌਤ (ਵੀਡੀਓ)
ਨੇਪਾਲ ਪੁਲਸ ਨੇ ਤਿਲੋਤੱਮਾ-2 ਜਾਨਕੀ ਨਗਰ ਇਲਾਕੇ ਵਿਚ ਸਥਿਤ ਬਲੂ ਸਕਾਈ ਬਿਜਨੈੱਸ ਸਾਲਿਊਸ਼ੰਸ ਨਾਂ ਦੇ ਕਾਲ ਸੈਂਟਰ ’ਤੇ 24 ਜੁਲਾਈ ਨੂੰ ਛਾਪੇਮਾਰੀ ਕਰ ਧੋਖਾਦੇਹੀ ਵਿਚ ਸ਼ਾਮਲ ਇਕ ਚੀਨੀ ਨਾਗਰਿਕ ਨੂੰ ਫੜਿਆ। ਇਸ ਤੋਂ ਪਹਿਲਾਂ ਪੁਲਸ ਨੇ 10 ਮਾਰਚ, 2010 ਨੂੰ ਭਗਤਪੁਰ ਤੋਂ 40,000 ਡਾਲਰ ਦੇ ਨਾਲ ਇਕ ਚੀਨੀ ਨਾਗਰਿਕ ਕੋਵਿਨ ਲੀ ਨੂੰ ਗ੍ਰਿਫਤਾਰ ਕੀਤਾ ਗਿਆ। ਉਸੇ ਮਹੀਨੇ ਪੁਲਸ ਨੇ ਕਾਠਮੰਡੂ ਦੇ ਸਵੈ-ਘੋਸ਼ਿਤ ਤੋਂ 3 ਚੀਨੀਆਂ ਅਤੇ 3 ਲੱਖ ਅਮਰੀਕੀ ਡਾਲਰ ਨਾਲ ਗ੍ਰਿਫਤਾਰ ਕੀਤਾ। ਦਸੰਬਰ 2011 ਵਿਚ ਇਕ ਹੋਰ ਚੀਨੀ ਨੂੰ ਤਾਤੋਪਾਣੀ ਸਰਹੱਦ ’ਤੇ ਡਾਲਰ ਦੀ ਸਮੱਗਲਿੰਗ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ।
ਚੀਨੀ ਅਪਰਾਧੀਆਂ ਨੇ ਜੰਗਲੀ ਜੀਵ ਸਮੱਗਲਿੰਗ ’ਚ ਸਭ ਨੂੰ ਪਿੱਛੇ ਛੱਡਿਆ
ਚੀਨੀਆਂ ਦਾ ਅਪਰਾਧਿਦਕ ਨੈੱਟਵਰਕ ਜੰਗਲੀ ਜੀਵ ਸਮੱਗਲਿੰਗ ਵਿਚ ਸਭ ਨੂੰ ਪਿੱਛੇ ਛੱਡ ਰਿਹਾ ਹੈ। ਪੁਲਸ ਨੇ ਇਕ ਚੀਨੀ ਨਾਗਰਿਕ ਤੋਂ 162 ਕਿਲੋਗ੍ਰਾਮ ਪੈਂਗੋਲਿਨ ਜ਼ਬਤ ਕੀਤੇ ਜੋ ਇਨ੍ਹਾਂ ਜੀਵਾਂ ਨੂੰ ਅਫਰੀਕੀ ਦੇਸ਼ ਕਾਂਗੋ ਤੋਂ ਤੁਰਕੀ ਦੇ ਰਸਤੇ ਨੇਪਾਲ ਲਿਆਂਦਾ ਸੀ। 29 ਜਨਵਰੀ, 2018 ਨੂੰ ਚੀਨੀ ਨਾਗਰਿਕ ਕਿਊ ਜਿਓਰੋਂਗ ਅਤੇ ਕਿਊ ਲੀਬਾ ਓ ਨੂੰ ਕਾਠਮੰਡੂ ਹਵਾਈ ਅੱਡੇ ’ਤੇ ਪੈਂਗੋਲਿਨ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਉਸਦੇ ਤੁਰੰਤ ਬਾਅਦ 21 ਅਗਸਤ, 2018 ਨੂੰ ਪੁਲਸ ਨੇ 3 ਚੀਨੀ ਲੋਕਾਂ ਨੂੰ ਥਮੇਲ ਦੇ ਕਾਠਮੰਡੂ ਵਨ ਹੋਟਲ ਵਿਚ ਇਕ ਸਮੁੰਦਰੀ ਘੋੜੇ ਅਤੇ ਇਕ ਬਾਘ ਦੀ ਖੱਲ ਨਾਲ ਫੜਿਆ ਸੀ। ਜਾਂਚ ਵਿਚ ਪਤਾ ਲੱਗਾ ਕਿ ਕਾਠਮੰਡੂ ਵਨ ਹੋਟਲ ਦਾ ਮਾਲਕ ਇਕ ਚੀਨੀ ਨਾਗਰਿਕ ਚੇਨ ਕਾਂਗ ਸੀ। ਚੀਨੀ ਅਪਰਾਧੀਦ ਯਰਸਗੁੰਬਾ, ਸੁਨਖਰੀ, ਬਾਘ ਦੀਆਂ ਹੱਡੀਆਂ ਅਤੇ ਵੱਖ-ਵੱਖ ਜੜੀ-ਬੂਟੀਆਂ ਦੀ ਸਮੱਗਲਿੰਗ ਵਿਚ ਸਭ ਤੋਂ ਅੱਗੇ ਹਨ।
ਇਹ ਵੀ ਪੜ੍ਹੋ: UAE 'ਚ ਮੀਂਹ ਨੇ ਤੋੜਿਆ 27 ਸਾਲ ਦਾ ਰਿਕਾਰਡ, ਰੈੱਡ ਅਲਰਟ ਜਾਰੀ (ਵੀਡੀਓ)
ਨੇਪਾਲ ਦੇ ਮੈਡੀਕਲ ਖੇਤਰ ਵਿਚ ਚੀਨੀ ਅਪਰਾਧ ਨੈੱਟਵਰਕ ਦਾ ਪ੍ਰਵੇਸ਼
ਚੀਨੀ ਅਪਰਾਧੀਆਂ ਨੇ ਨੇਪਾਲ ਦੇ ਮੈਡੀਕਲ ਖੇਤਰ ਵਿਚ ਆਪਣੇ ਅਪਰਾਧ ਨੈੱਟਵਰਕ ਵਿਛਾ ਲਿਆ ਹੈ। ਨੇਪਾਲ ਦੇ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ 28 ਫਰਵਰੀ, 2018 ਨੂੰ ਥਮੇਲ ਵਿਚ ਹੀ ਅਪੋਲੋ ਇੰਟਰਨੈਸ਼ਨਲ ਕਲੀਨਿਕ, ਬੁੱਧਾ ਵਿਚ ਚਾਈਨਾ ਗ੍ਰੇਟ ਵਾਲ ਹੈਲਥ ਸੈਂਟਰ, ਚਾਈਨਾ ਪੀਪੁਲਸ ਹਾਸਪੀਟਲ ਅਤੇ ਚਾਈਨਾ ਡੈਂਟਲ ਹਾਸਪੀਟਰ ਵਿਚ ਕੰਮ ਕਰਨ ਵਾਲੇ 13 ਡਾਕਟਰਾਂ ਨੂੰ ਗ੍ਰਿਫਤਾਰ ਕੀਤਾ ਜੋ ਨੇਪਾਲ ਵਿਚ ਮੈਡੀਕਲ ਕਾਰਜ ਕਰ ਰਹੇ ਸਨ। ਇਹ ਤਥਾਕਥਿਤ ਡਾਕਟਰ ਮੋਟੀ ਫੀਸ ਵਸੂਲਦੇ ਸਨ ਅਤੇ ਉਨ੍ਹਾਂ ਕੋਲ ਕੋਈ ਕਾਨੂੰਨੀ ਇਜਾਜ਼ਤ ਨਹੀਂ ਸੀ। ਪੁਲਸ ਮੁਤਾਬਕ ਅਜੇ ਵੀ ਕੁਝ ਚੀਨੀ ਨੇਪਾਲੀ ਬਣ ਕੇ ਅਜਿਹੇ ਹੀ ਹਸਪਤਾਲ ਚਲਾਉਣ ਦੇ ਧੰਦੇ ਵਿਚ ਲੱਗੇ ਹੋਏ ਹਨ।
ਪ੍ਰਬੰਧਕੀ ਸੰਸਥਾ ਦਾ ਘਿਰਾਓ ਅਤੇ ਪੁਲਸ ’ਤੇ ਪਥਰਾਅ
ਚੀਨੀਆਂ ਦੀਆਂ ਸਰਗਰਮੀਆਂ ਨਾਜਾਇਜ਼ ਵਪਾਰ ਤੱਕ ਸੀਮਤ ਨਹੀਂ ਹਨ। ਅਜਿਹੇ ਸਮੇਂ ਵਿਚ ਜਦੋਂ ਕੋਵਿਡ ਦੇ ਕਾਰਨ ਪੂਰੀ ਦੁਨੀਆ ਪ੍ਰੇਸ਼ਾਨ ਸੀ, ਚੀਨੀਆਂ ਨੇ 8 ਮਈ, 2020 ਨੂੰ ਪਾਬੰਦੀਸ਼ੁਦਾ ਖੇਤਰ ਮੁੱਖ ਪ੍ਰਬੰਧਕ ਸੰਸਥਾ ਸਿੰਘ ਦਰਬਾਰ ਦੇ ਗੇਟ ਦੇ ਸਾਹਮਣੇ ਘਰ ਪਰਤਣ ਦੀ ਇਜਾਜ਼ਤ ਦੇਣ ਦੀ ਮੰਗ ਸਬੰਧੀ ਘਿਰਾਓ ਕੀਤਾ, ਪੁਲਸ ਕਰਮੀਆਂ ਨੂੰ ਕੁੱਟ ਸੁੱਟਿਆ ਅਤੇ ਪੁਲਸ ’ਤੇ ਪਥਰਾਅ ਕੀਤਾ। ਇਸ ਪਥਰਾਅ ਵਿਚ ਮੈਟਰੋਪੋਲੀਟਨ ਪੁਲਸ ਸਰਕਲ ਸਿੰਘ ਦਰਬਾਰ ਦੀ ਡੀ. ਐੱਸ. ਪੀ. ਹਰੀ ਬਹਾਦੁਰ ਬਸਨੇਤ ਅਤੇ ਇਕ ਮਹਿਲਾ ਪੁਲਸ ਅਧਿਕਾਰੀ ਜ਼ਖਮੀ ਹੋ ਗਈ।
ਇਹ ਵੀ ਪੜ੍ਹੋ: ਦੁਖਦਾਇਕ ਖ਼ਬਰ: ਰੋਜ਼ੀ-ਰੋਟੀ ਲਈ ਦੁਬਈ ਗਏ ਪੱਟੀ ਦੇ 24 ਸਾਲਾ ਗੱਭਰੂ ਦੀ ਮੌਤ
ਨੇਪਾਲੀ ਕੁੜੀਆਂ ਦੀ ਲਾੜੀਆਂ ਦੇ ਰੂਪ ਵਿਚ ਸਮੱਗਲਿੰਗ
ਨੇਪਾਲ ਪੁਲਸ ਦੇ ਮਨੁੱਖੀ ਅਧਿਕਾਰ ਜਾਂਚ ਬਿਊਰੋ ਨੇ 30 ਅਗਸਤ, 2019 ਨੂੰ ਇਕ ਨੋਟਿਸ ਜਾਰੀ ਕੀਤਾ ਸੀ ਜਿਸ ਵਿਚ ਕਿਹਾ ਗਿਆ ਕਿ ਚੀਨੀ ਨਾਗਰਿਕ ਨੇਪਾਲੀ ਕੁੜੀਆਂ ਨੂੰ ਲਾੜੀਆਂ ਬਣਾਕੇ ਸਮੱਗਲਿੰਗ ਕਰਨ ਵਿਚ ਸ਼ਾਮਲ ਹਨ। ਲੰਬੀ ਜਾਂਚ ਤੋਂ ਬਾਅਦ ਪੁਲਸ ਨੇ ਨਤੀਜਾ ਕੱਢਇਆ ਕਿ ਵਿਆਹ ਦੇ ਬਹਾਨੇ ਨੇਪਾਲੀ ਕੁੜੀਆਂ ਦੀ ਸਮੱਗਲਿੰਗ ਕੀਤੀ ਜਾ ਰਹੀ ਸੀ। ਕਾਠਮੰਡੂ ਵਿਚ ਵੱਖ-ਵੱਖ ਸਥਾਨਾਂ ’ਤੇ ਸੰਚਾਲਿਤ ਚੀਨੀ ਮੈਰਿਜ ਬਿਊਰੋ ਤੋਂ 4 ਪੀੜਤ ਕੁੜੀਆਂ ਨੂੰ ਛੁਡਵਾਇਆ ਗਿਆ।
ਇਹ ਵੀ ਪੜ੍ਹੋ: ਮੈਕਸੀਕੋ 'ਚ 94 ਪ੍ਰਵਾਸੀਆਂ ਨਾਲ ਭਰਿਆ ਟਰੱਕ ਸੜਕ ਵਿਚਕਾਰ ਛੱਡ ਭੱਜਿਆ ਚਾਲਕ, ਇੰਝ ਬਚਾਈ ਸਵਾਰਾਂ ਨੇ ਜਾਨ