ਨੇਪਾਲ ''ਚ ਕੱਟੜਪੰਥੀ ਮਾਓਵਾਦੀ ਪਾਰਟੀ ਦੇ ਕਾਰਕੁੰਨਾਂ ਨੇ ਕੀਤਾ ਪ੍ਰਦਰਸ਼ਨ, ਬੱਸ ਨੂੰ ਲਗਾਈ ਅੱਗ

03/14/2019 5:09:16 PM

ਕਾਠਮੰਡੂ (ਭਾਸ਼ਾ)- ਪੱਛਮੀ ਨੇਪਾਲ 'ਚ ਇਕ ਕੱਟੜਪੰਥੀ ਮਾਓਵਾਦੀ ਪਾਰਟੀ ਦੇ ਕਾਰਕੁੰਨਾਂ ਨੇ ਉਨ੍ਹਾਂ ਦੀ ਪਾਰਟੀ 'ਤੇ ਪਾਬੰਦੀ ਲਗਾਉਣ ਸਬੰਧੀ ਸਰਕਾਰ ਦੇ ਕਦਮ ਖਿਲਾਫ ਬਰਾਤੀਆਂ ਨੂੰ ਲੈ ਕੇ ਜਾ ਰਹੀ ਇਕ ਯਾਤਰੀ ਬੱਸ ਨੂੰ ਅੱਗ ਲਗਾ ਦਿੱਤੀ। ਪੁਲਸ ਨੇ ਦੱਸਿਆ ਕਿ ਪਿਛਲੀ ਮਾਓਵਾਦੀ ਪਾਰਟੀ ਦੇ ਇਕ ਧੜੇ ਸੀ.ਪੀ.ਐਨ.-ਮਾਓਵਾਦੀ ਦੇ ਕਾਰਕੁੰਨਾਂ ਨੇ ਕੈਲਾਲੀ ਜ਼ਿਲੇ ਦੇ ਬਦਈਪੁਰ ਵਿਚ ਯਾਤਰੀਆਂ ਨੂੰ ਵਾਹਨ ਤੋਂ ਬਾਹਰ ਕੱਢਣ ਤੋਂ ਬਾਅਦ ਉਸ ਨੂੰ ਅੱਗ ਲਗਾ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਵਿਚ ਬੱਸ ਪੂਰੀ ਤਰ੍ਹਾਂ ਨੁਕਸਾਨੀ ਗਈ। ਵਾਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਤਿੰਨ ਲੋਕਾਂ ਨੂੰ ਪੁਲਸ ਹਿਰਾਸਤ ਵਿਚ ਲੈ ਲਿਆ ਗਿਆ। ਸਰਕਾਰ ਵਲੋਂ ਸੀ.ਪੀ.ਐਨ.-ਮਾਓਵਾਦੀ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਲੈਣ ਤੋਂ ਬਾਅਦ ਪਾਰਟੀ ਨੇ ਰਾਸ਼ਟਰਵਿਆਪੀ ਹੜਤਾਲ ਕੀਤੀ ਸੀ, ਜਿਸ ਤੋਂ ਨੇਪਾਲ ਦੇ ਪ੍ਰਮੁੱਖ ਸ਼ਹਿਰ ਆਂਸ਼ਿਕ ਤੌਰ 'ਤੇ ਪ੍ਰਭਾਵਿਤ ਹੋਏ।

ਮਾਓਵਾਦੀ ਪਾਰਟੀ ਦੇ ਸਮੂਹਾਂ ਵਿਚ ਵੰਡਣ ਤੋਂ ਬਾਅਦ ਨੇਪਾਲ ਕਮਿਊਨਿਸਟ ਪਾਰਟੀ ਦਾ ਗਠਨ ਹੋਇਆ ਸੀ। ਰਾਜਧਾਨੀ ਕਾਠਮੰਡੂ ਵਿਚ ਸਿਲਸਿਲੇਵਾਰ ਬੰਬ ਹਮਲਿਆਂ ਤੋਂ ਬਾਅਦ ਮੰਗਲਵਾਰ ਨੂੰ ਕੈਬਨਿਟ ਦੀ ਇਕ ਮੀਟਿੰਗ ਤੋਂ ਬਾਅਦ ਸਰਕਾਰ ਦੇ ਕੱਟੜਪੰਥੀ ਮਾਓਵਾਦੀ ਪਾਰਟੀ 'ਤੇ ਪਾਬੰਦੀ ਲਗਾ ਦਿੱਤੀ ਸੀ। ਸਰਕਾਰ ਦਾ ਕਹਿਣਾ ਹੈ ਕਿ ਨੇਤਰ ਬਿਕਰਮ ਚੰਦ ਦੀ ਅਗਵਾਈ ਵਾਲਾ ਸਮੂਹ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਵਿਚ ਬੰਬਾਂ ਨੂੰ ਲਗਾ ਕੇ ਅਪਰਾਧਕ ਗਤੀਵਿਧੀਆਂ ਵਿਚ ਸ਼ਮੂਲੀਅਤ ਹੈ ਅਤੇ ਇਹ ਸਮੂਹ ਸ਼ਾਂਤੀ ਅਤੇ ਸੁਰੱਖਿਆ ਦੇ ਮਾਹੌਲ ਵਿਚ ਵਿਵਾਦ ਪੈਦਾ ਕਰ ਰਿਹਾ ਹੈ। ਪਾਰਟੀ ਦੇ ਨਾਲ ਵਾਰਤਾ ਕੀਤੇ ਜਾਣ ਦੇ ਸਰਕਾਰੀ ਕੋਸ਼ਿਸ਼ਾਂ ਦੇ ਅਸਫਲ ਹੋਣ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਸੀ। ਸਾਬਕਾ ਮਾਓਵਾਦੀ ਛਾਪਾਮਾਰ ਅਗਵਾਈ ਵਾਲੇ ਕਮਿਊਨਿਸਟ ਪਾਰਟੀ ਆਫ ਨੇਪਾਲ ਨੇ ਪਿਛਲੇ ਮਹੀਨੇ ਇਕ ਦੂਰਸੰਚਾਰ ਕੰਪਨੀ ਦੇ ਕਾਰਜਕਾਲ ਦੇ ਬਾਹਰ ਬੰਬ ਲਗਾਇਆ ਸੀ ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਦੋ ਹੋਰ ਜ਼ਖਮੀ ਹੋ ਗਏ ਸਨ।


Sunny Mehra

Content Editor

Related News