ਨੇਪਾਲ :  ਫਰਜ਼ੀ ਕਾਲ ਸੈਂਟਰ ਚਲਾਉਣ ਦੇ ਦੋਸ਼ ''ਚ ਚੀਨੀ ਨਾਗਰਿਕ ਸਮੇਤ 35 ਗ੍ਰਿਫ਼ਤਾਰ

Wednesday, Jul 27, 2022 - 06:14 PM (IST)

ਕਾਠਮਾਂਡੂ- ਕਾਠਮਾਂਡੂ 'ਚ ਇਕ ਚੀਨੀ ਨਾਗਰਿਕ ਵਲੋਂ ਸੰਚਾਲਿਤ ਕਾਲ ਸੈਂਟਰ 'ਤੇ ਪੁਲਸ ਦੀ ਛਾਪੇਮਾਰੀ ਦੇ ਦੌਰਾਨ ਜਾਲਸਾਜ਼ੀ ਦੇ ਦੋਸ਼ 'ਚ 36 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀਆਂ 'ਚੋਂ ਇਕ ਮਹਿਲਾ ਸਮੇਤ ਦੋ ਭਾਰਤੀ ਵੀ ਸ਼ਾਮਲ ਹਨ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ 'ਚੋਂ 33 ਨੇਪਾਲੀ ਅਤੇ ਇਕ ਚੀਨ ਦਾ ਨਾਗਰਿਕ ਸ਼ਾਮਲ ਹੈ। ਇਹ ਲੋਕ ਇਥੇ ਟਿੰਕੂਨ ਇਲਾਕੇ 'ਚ ਸਥਿਤ ਸਕਾਈ ਵਰਲਡ ਸਰਵਿਸ ਸੈਂਟਰ ਦੇ ਕਰਮਚਾਰੀ ਸਨ। 
ਉਨ੍ਹਾਂ ਨੇ ਦੱਸਿਆ ਕਿ 43 ਸਾਲਾਂ ਚੀਨੀ ਨਾਗਰਿਕ ਕੰਪਨੀ ਦਾ ਪ੍ਰਬੰਧਨ ਪ੍ਰਮੁੱਖ ਹੈ। ਕਾਠਮਾਂਡੂ ਮੈਟਰੋਪਾਲੀਟਨ ਪੁਲਸ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਧੋਖਾਧੜੀ ਕਰਨ ਅਤੇ ਨਿੱਜੀ ਜਾਣਕਾਰੀ ਚੋਰੀ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਮੁਤਾਬਕ ਦੋ ਭਾਰਤੀਆਂ 'ਚੋਂ 26 ਸਾਲਾਂ ਇਕ ਪੁਰਸ਼ ਅਤੇ 19 ਸਾਲਾਂ ਇਕ ਮਹਿਲਾ ਸ਼ਾਮਲ ਹੈ। ਦੋਵੇਂ ਉੱਤਰ ਪ੍ਰਦੇਸ਼ ਦੇ ਨਿਵਾਸੀ ਹਨ। ਪੁਲਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ 33 ਨੇਪਾਲੀ ਨਾਗਰਿਕਾਂ 'ਚੋਂ ਪੰਜ ਮਹਿਲਾਵਾਂ ਵੀ ਸ਼ਾਮਲ ਹਨ। ਪੁਲਸ ਨੇ ਛਾਪੇਮਾਰੀ ਦੇ ਦੌਰਾਨ 8,29,000 ਰੁਪਏ ਨਕਦੀ, 362 ਲੈਪਟਾਪ ਅਤੇ 748 ਡੈਸਕਟਾਪ ਕੰਪਿਊਟਰ ਜ਼ਬਤ ਕੀਤੇ ਹਨ। 


Aarti dhillon

Content Editor

Related News