ਨੇਪਾਲ ਮੰਦਰ ਉਤਸਵ ''ਚ 30,000 ਜਾਨਵਰਾਂ ਦੀ ਦਿੱਤੀ ਜਾਵੇਗੀ ਬਲੀ

Tuesday, Dec 03, 2019 - 05:29 PM (IST)

ਨੇਪਾਲ ਮੰਦਰ ਉਤਸਵ ''ਚ 30,000 ਜਾਨਵਰਾਂ ਦੀ ਦਿੱਤੀ ਜਾਵੇਗੀ ਬਲੀ

ਕਾਠਮੰਡੂ (ਭਾਸ਼ਾ): ਨੇਪਾਲ ਦਾ ਗੜ੍ਹੀਮਾਈ ਮੰਦਰ 5 ਸਾਲਾ ਬਲੀ ਦੇਣ ਦੀ ਰਸਮ ਨਿਭਾਉਣ ਲਈ ਤਿਆਰ ਹੈ। ਇਸ ਉਤਸਵ ਵਿਚ ਮੱਝਾਂ ਸਮੇਤ 30,000 ਤੋਂ ਵੱਧ ਜਾਨਵਰਾਂ ਦੀ 2 ਦਿਨਾਂ ਦੌਰਾਨ ਮੰਦਰ ਦੇ ਅਹਾਤੇ ਵਿਚ ਸਥਾਪਤ ਕੀਤੇ ਗਏ ਵੱਡੇ ਕਸਾਈ ਭਵਨ ਬਲੀ ਦਿੱਤੀ ਜਾਵੇਗੀ। ਇਹ ਸਭ ਕੁਝ ਉੱਚ ਅਦਾਲਤ ਦੇ ਆਦੇਸ਼ ਨੂੰ ਅਣਡਿੱਠਾ ਕਰਦਿਆਂ ਅਤੇ ਜਾਨਵਰਾਂ ਦੇ ਵਿਰੋਧ ਪ੍ਰਦਰਸਨ ਨੂੰ ਨਜ਼ਰ ਅੰਦਾਜ਼ ਕਰਦਿਆਂ ਕੀਤਾ ਜਾਵੇਗਾ। ਕਾਠਮੰਡੂ ਤੋਂ 100 ਕਿਲੋਮੀਟਰ ਦੂਰ ਬੈਰੀਆਰਪੁਰ ਵਿਚ ਸਥਿਤ ਗੜ੍ਹੀਮਾਈ ਹਰੇਕ 5 ਸਾਲ ਵਿਚ ਜਿਉਂਦੀ ਹੁੰਦੀ ਹੈ ਜਦੋਂ ਸਮੂਹਿਕ ਕਤਲੇਆਮ ਕੀਤਾ ਜਾਂਦਾ ਹੈ। 

ਭਾਵੇਂਕਿ 2009 ਦੇ ਬਾਅਦ ਤੋਂ ਮੰਦਰ ਦੇ ਅਧਿਕਾਰੀਆਂ 'ਤੇ ਬੇਲੋੜੀ ਪਸ਼ੂ ਬਲੀ ਦੇਣ 'ਤੇ ਪਾਬੰਦੀ ਲਗਾਉਣ ਦਾ ਦਬਾਅ ਵੱਧ ਰਿਹਾ ਹੈ। ਇਹ ਉਤਸਵ ਜੋ ਸ਼ਕਤੀ ਦੀ ਦੇਵੀ ਗੜ੍ਹਮਾਈ ਦੇ ਸਨਮਾਨ ਵਿਚ ਹੁੰਦਾ ਹੈ, ਮੰਗਲਵਾਰ ਅਤੇ ਬੁੱਧਵਾਰ ਨੂੰ ਮਨਾਇਆ ਜਾਂਦਾ ਹੈ। ਇਸ ਵਿਚ ਨੇਪਾਲ ਅਤੇ ਭਾਰਤ ਦੇ ਲੱਖਾਂ ਲੋਕ ਸ਼ਾਮਲ ਹੁੰਦੇ ਹਨ। ਇਸ ਸਮਾਗਮ ਵਿਚ ਹਜ਼ਾਰਾਂ ਲੋਕ ਪਹਿਲਾਂ ਹੀ ਮੰਦਰ ਕੰਪਲੈਕਸ ਵਿਚ ਆਪਣੇ ਜਾਨਵਰਾਂ ਦੇ ਨਾਲ ਬਲੀ ਦੇਣ ਲਈ ਪਹੁੰਚ ਚੁੱਕੇ ਹਨ।


author

Vandana

Content Editor

Related News