ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ ਓਲੀ ਆਪਣੀ ਪਹਿਲੀ ਵਿਦੇਸ਼ ਯਾਤਰਾ ''ਤੇ ਜਾ ਸਕਦੈ ਥਾਈਲੈਂਡ

Friday, Aug 02, 2024 - 06:06 PM (IST)

ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ ਓਲੀ ਆਪਣੀ ਪਹਿਲੀ ਵਿਦੇਸ਼ ਯਾਤਰਾ ''ਤੇ ਜਾ ਸਕਦੈ ਥਾਈਲੈਂਡ

ਕਾਠਮੰਡੂ (ਭਾਸ਼ਾ)- ਨੇਪਾਲ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਕੇ.ਪੀ. ਓਲੀ ਆਪਣੀ ਪਹਿਲੀ ਵਿਦੇਸ਼ ਯਾਤਰਾ ਲਈ ਸੰਭਵ ਤੌਰ 'ਤੇ ਥਾਈਲੈਂਡ ਜਾ ਸਕਦੇ ਹਨ, ਜਿਸ ਨਾਲ ਪਹਿਲਾਂ ਕਿਸੇ ਗੁਆਂਢੀ ਦੇਸ਼ ਜਾਣ ਦੀ ਰਵਾਇਤ ਟੱੁੱਟ ਜਾਵੇਗੀ। ਅਤੀਤ ਵਿੱਚ ਨੇਪਾਲ ਦੇ ਪ੍ਰਧਾਨ ਮੰਤਰੀ ਜ਼ਿਆਦਾਤਰ ਪਹਿਲਾਂ ਭਾਰਤ ਗਏ ਸਨ, ਹਾਲਾਂਕਿ ਕੁਝ ਚੀਨ ਵੀ ਗਏ ਸਨ। ਅਧਿਕਾਰਤ ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਓਲੀ ਸਤੰਬਰ ਦੇ ਪਹਿਲੇ ਹਫ਼ਤੇ ਬਿਮਸਟੇਕ (ਬਹੁ-ਖੇਤਰੀ ਤਕਨੀਕੀ ਅਤੇ ਆਰਥਿਕ ਸਹਿਯੋਗ ਲਈ ਬੰਗਾਲ ਦੀ ਖਾੜੀ ਪਹਿਲਕਦਮੀ) ਸੰਮੇਲਨ 'ਚ ਹਿੱਸਾ ਲੈਣ ਲਈ ਥਾਈਲੈਂਡ ਜਾਣਗੇ। 

ਪੜ੍ਹੋ ਇਹ ਅਹਿਮ ਖ਼ਬਰ-'ਪੈਰਿਸ ਓਲੰਪਿਕ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਕੋਈ ਅੱਤਵਾਦੀ ਖਤਰਾ ਨਹੀਂ'

ਓਲੀ ਦੇ ਇੱਕ ਸਹਿਯੋਗੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਬਿਮਸਟੇਕ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਆਪਣੀ ਪਹਿਲੀ ਵਿਦੇਸ਼ੀ ਯਾਤਰਾ ਵਿੱਚ ਸਤੰਬਰ ਦੇ ਪਹਿਲੇ ਹਫ਼ਤੇ ਥਾਈਲੈਂਡ ਜਾਣਗੇ, ਹਾਲਾਂਕਿ ਦੌਰੇ ਦੇ ਵੇਰਵਿਆਂ ਨੂੰ ਅੰਤਿਮ ਰੂਪ ਦਿੱਤਾ ਜਾਣਾ ਬਾਕੀ ਹੈ। ਸਿਖਰ ਸੰਮੇਲਨ ਲਈ ਬੰਗਲਾਦੇਸ਼, ਭੂਟਾਨ, ਭਾਰਤ, ਮਿਆਂਮਾਰ, ਨੇਪਾਲ, ਸ਼੍ਰੀਲੰਕਾ ਅਤੇ ਥਾਈਲੈਂਡ ਸਮੇਤ ਬਿਮਸਟੇਕ ਦੇ ਮੈਂਬਰ ਦੇਸ਼ਾਂ ਦੇ ਨੇਤਾ ਸਤੰਬਰ ਦੇ ਪਹਿਲੇ ਹਫਤੇ ਬੈਂਕਾਕ ਵਿੱਚ ਬੈਠਕ ਕਰ ਰਹੇ ਹਨ। ਪ੍ਰਧਾਨ ਮੰਤਰੀ ਓਲੀ ਸੰਯੁਕਤ ਰਾਸ਼ਟਰ ਮਹਾਸਭਾ 'ਚ ਹਿੱਸਾ ਲੈਣ ਲਈ ਸਤੰਬਰ ਦੇ ਤੀਜੇ ਹਫਤੇ ਅਮਰੀਕਾ ਜਾਣਗੇ। ਪ੍ਰਧਾਨ ਮੰਤਰੀ ਦੇ ਇੱਕ ਸਹਾਇਕ ਨੇ ਕਿਹਾ, “ਸਾਨੂੰ ਅਜੇ ਤੱਕ ਭਾਰਤ ਆਉਣ ਦਾ ਕੋਈ ਅਧਿਕਾਰਤ ਸੱਦਾ ਨਹੀਂ ਮਿਲਿਆ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News