ਨੇਪਾਲ ਦੇ ਵਿਦੇਸ਼ ਮੰਤਰੀ ਨੇ ਕੋਰੋਨਾ ਦੌਰਾਨ ਮੈਡੀਕਲ ਮਦਦ ਲਈ ਅਮਰੀਕਾ ਦਾ ਕੀਤਾ ਧੰਨਵਾਦ

Saturday, Nov 20, 2021 - 01:53 AM (IST)

ਕਾਠਮੰਡੂ-ਨੇਪਾਲ ਦੇ ਵਿਦੇਸ਼ ਮੰਤਰੀ ਨਾਰਾਇਣ ਖਾੜਕਾ ਨੇ ਵੱਡੇ ਸਿਹਤ ਸੰਕਟ ਨਾਲ ਦੇਸ਼ ਨੂੰ ਉਬਰਨ ਲਈ ਕੋਵਿਡ-19 ਰੋਕੂ ਟੀਕਿਆਂ ਸਮੇਤ ਮੈਡੀਕਲ ਸਹਾਇਤਾ ਦੇਣ ਲਈ ਅਮਰੀਕਾ ਦਾ ਸ਼ੁੱਕਰਵਾਰ ਨੂੰ ਧੰਨਵਾਦ ਕੀਤਾ। ਖੜਕਾ ਨੇ ਵਿਦੇਸ਼ ਮੰਤਰਾਲਾ ਦੇ ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦੇ ਸਹਾਇਕ ਮੰਤਰੀ ਡੋਨਾਲਡ ਲੂ ਦੀ ਅਗਵਾਈ 'ਚ ਅਮਰੀਕੀ ਵਫ਼ਦ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ ਦੁਵੱਲੇ ਅਤੇ ਵਪਾਰ ਸੰਬੰਧੀ ਅਤੇ ਨੇਪਾਲ-ਅਮਰੀਕਾ ਦੀ ਦੋਸਤੀ 'ਤੇ ਚਰਚਾ ਕੀਤੀ। ਲੂ ਅਤੇ ਉਪ ਸਹਾਇਕ ਮੰਤਰੀ ਕੈਲੀ ਕੀਡਰਲਿੰਗ ਇਸ ਸਮੇਂ ਦੋ ਦਿਨੀਂ ਯਾਤਰਾ 'ਤੇ ਕਾਠਮੰਡੂ 'ਚ ਹਨ।

ਇਹ ਵੀ ਪੜ੍ਹੋ : ਸ਼੍ਰੀਲੰਕਾ 'ਚ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦੇ ਨਵੇਂ ਰੂਪ ਦਾ ਚੱਲਿਆ ਪਤਾ

ਇਥੇ ਸਥਿਤ ਅਮਰੀਕੀ ਦੂਤਘਰ ਨੇ ਇਕ ਬਿਆਨ 'ਚ ਦੱਸਿਆ ਕਿ ਵਿਦੇਸ਼ ਮੰਤਰੀ ਖਾੜਕਾ ਨੇ ਕੋਵਿਡ-19 ਗਲੋਬਲ ਮਹਾਮਾਰੀ ਦੌਰਾਨ ਟੀਕਿਆਂ ਦੀ ਸਪਲਾਈ ਸਮੇਤ ਹੋਰ ਮੈਡੀਕਲ ਮਦਦ ਉਪਲੱਬਧ ਕਰਵਾਉਣ ਲਈ ਅਮਰੀਕੀ ਸਰਕਾਰ ਦਾ ਧੰਨਵਾਦ ਕੀਤਾ। ਇਸ 'ਚ ਕਿਹਾ ਗਿਆ, 'ਗੱਲਬਾਤ 'ਚ ਨੇਪਾਲ ਦੀ ਵਿਕਾਸ ਤਰਜੀਹਾਂ ਦੇ ਨਾਲ-ਨਾਲ ਮਹਾਮਾਰੀ ਤੋਂ ਬਾਅਦ ਆਰਥਿਕ ਸੁਧਾਰ 'ਚ ਵਪਾਰ ਅਤੇ ਨਿਵੇਸ਼ ਦੀ ਭੂਮਿਕਾ ਦੇ ਵੱਖ-ਵੱਖ ਖੇਤਰਾਂ ਨੂੰ ਵੀ ਸ਼ਾਮਲ ਕੀਤਾ ਗਿਆ।

ਇਹ ਵੀ ਪੜ੍ਹੋ : ਅਮਰੀਕਾ ਕਰ ਸਕਦੈ ਬੀਜਿੰਗ ਓਲੰਪਿਕ ਦਾ ਕੂਟਨੀਤਕ ਬਾਈਕਾਟ, ਰਾਸ਼ਟਰਪਤੀ ਜੋਅ ਬਾਈਡੇਨ ਨੇ ਦਿੱਤੇ ਸੰਕੇਤ

ਵਿਦੇਸ਼ ਮੰਤਰਾਲਾ ਵੱਲ਼ੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਦੋਵਾਂ ਪੱਖਾਂ ਨੇ ਨੇਪਾਲ ਨਾਲ ਲੰਮੇ ਸਮੇਂ ਤੋਂ ਚੱਲੇ ਆ ਰਹੇ ਅਮਰੀਕੀ ਸਹਿਯੋਗ 'ਤੇ ਵਿਚਾਰ ਸਾਂਝੇ ਕੀਤੇ ਜਿਸ 'ਚ 'ਮਿਲੇਨੀਅਮ ਕਾਰਪੋਰੇਸ਼ਨ ਚੈਲੰਜ' ਪ੍ਰੋਜੈਕਟ ਵੀ ਸ਼ਾਮਲ ਰਹੇ ਜੋ ਦੇਸ਼ ਦੇ ਆਰਥਿਕ ਵਿਕਾਸ ਲਈ ਮਹੱਤਵਪੂਰਨ ਹੋ ਸਕਦੇ ਹਨ। ਇਸ 'ਚ ਕਿਹਾ ਗਿਆ ਹੈ ਕਿ ਸਹਾਇਕ ਵਿਦੇਸ਼ ਮੰਤਰੀ ਨੇ ਖਾੜਕਾ ਨੂੰ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਨੇ ਵਧਾਈ ਸੰਦੇਸ਼ ਤੋਂ ਜਾਣੂ ਕਰਵਾਉਂਦੇ ਹੋਏ, ਆਪਸੀ ਹਿੱਤਾਂ ਦੇ ਮਾਮਲਿਆਂ 'ਤੇ ਵਿਦੇਸ਼ ਮੰਤਰਾਲਾ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਜ਼ਾਹਰ ਕੀਤੀ। ਨਾਲ ਹੀ ਵਿਦੇਸ਼ ਮੰਤਰੀ ਨੂੰ ਨੇਪਾਲ ਦੇ ਨਾਲ ਜਾਰੀ ਅਮਰੀਕੀ ਸਹਿਯੋਗ ਦਾ ਭਰੋਸਾ ਵੀ ਦਿੱਤਾ।

ਇਹ ਵੀ ਪੜ੍ਹੋ : ਤੁਰਕੀ ਦੇ ਅਰਜ਼ਰੂਮ 'ਚ ਆਇਆ 5.1 ਤੀਬਰਤਾ ਦਾ ਭੂਚਾਲ, ਕਈ ਘਰਾਂ ਨੂੰ ਪਹੁੰਚਿਆ ਨੁਕਸਾਨ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News