ਨੇਪਾਲ ਨੇ ਕੋਵਿੰਦ ਨਾਲ ਨੇੜਤਾ ਵਧਾਉਣ ਦੀ ਜਤਾਈ ਇੱਛਾ

07/21/2017 6:12:55 PM

ਕਾਠਮੰਡੂ-ਨੇਪਾਲ ਦੀ ਰਾਸ਼ਟਰਪਤੀ ਵਿੱਦਿਆ ਦੇਵੀ ਭੰਡਾਰੀ ਅਤੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨੇ ਭਾਰਤ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਉਨ੍ਹਾਂ ਦੀ ਜਿੱਤ ’ਤੇ ਵਧਾਈ ਦਿੱਤੀ ਅਤੇ ਭਾਰਤ ਨਾਲ ਆਪਣੇ ਦੋਸਤਾਨਾ ਰਿਸ਼ਤਿਆਂ ਨੂੰ ਹੋਰ ਵੀ ਮਜ਼ਬੂਤ ਕਰਨ ਲਈ ਕੰਮ ਕਰਨ ਦੀ ਇੱਛਾ ਜਤਾਈ। ਕੋਵਿੰਦ ਨੂੰ ਵੀਰਵਾਰ ਨੂੰ ਭਾਰਤ ਦਾ 14ਵਾਂ ਰਾਸ਼ਟਰਪਤੀ ਚੁਣ ਲਿਆ ਗਿਆ। ਉਹ ਇਸ ਅਹੁਦੇ ’ਤੇ ਕਾਬਜ਼ ਹੋਣ ਵਾਲੇ ਭਾਜਪਾ ਦੇ ਪਹਿਲੇ ਮੈਂਬਰ ਅਤੇ ਦੂਜੇ ਦਲਿਤ ਹਨ। ਹਿਮਾਲਿਅਨ ਟਾਈਮਜ਼ ਦੀ ਇਕ ਰਿਪੋਰਟ ’ਚ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭੰਡਾਰੀ ਅਤੇ ਦੇਉਬਾ ਨੇ ਕੋਵਿੰਦ ਨੂੰ ਭੇਜੇ ਆਪਣੇ ਵਧਾਈ ਪੱਤਰਾਂ ’ਚ ਨੇਪਾਲ ਅਤੇ ਭਾਰਤ ਦਰਮਿਆਨ ਚੰਗੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਨੇੜਤਾ ਵਧਾਉਣ ਅਤੇ ਉਨ੍ਹਾਂ ਨਾਲ ਕੰਮ ਕਰਨ ਦੀ ਇੱਛਾ ਜਤਾਈ। ਬਿਹਾਰ ਦੇ ਸਾਬਕਾ ਰਾਜਪਾਲ ਕੋਵਿੰਦ ਨੇ ਵਿਰੋਧੀ ਧਿਰ ਦੀ ਉਮੀਦਵਾਰ ਅਤੇ ਲੋਕਸਭਾ ਦੀ ਸਾਬਕਾ ਪ੍ਰਧਾਨ ਮੀਰਾ ਕੁਮਾਰ ਨੂੰ ਰਾਸ਼ਟਰਪਤੀ ਚੋਣ ’ਚ ਹਰਾਇਆ।  


Related News