3 ਸਾਲ ਬਾਅਦ ਅੱਖਾਂ ਦੀ ਰੋਸ਼ਨੀ ਪਾ ਕੇ ਭਾਵੁਕ ਹੋਇਆ ਨੌਜਵਾਨ (ਵੀਡੀਓ)

07/09/2019 2:04:05 PM

ਕਾਠਮੰਡੂ (ਬਿਊਰੋ)— ਨੇਪਾਲ ਦੇ ਇਕ ਨੌਜਵਾਨ ਦਾ ਦਿਲ ਨੂੰ ਛੂਹ ਲੈਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਤਿੰਨ ਸਾਲ ਪਹਿਲਾਂ 13 ਸਾਲਾ ਰੋਸ਼ਨ ਥੀਂਗ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ। ਆਪਰੇਸ਼ਨ ਦੇ ਬਾਅਦ ਹੁਣ ਉਹ ਦੁਬਾਰਾ ਦੁਨੀਆ ਨੂੰ ਦੇਖਣਯੋਗ ਬਣ ਗਿਆ ਹੈ। ਇਹ ਚਮਤਕਾਰ ਡਾਕਟਰ ਸੈਂਡੁਕ ਰੂਈ(Sanduk Rui) ਨੇ ਕਰ ਕੇ ਦਿਖਾਇਆ ਹੈ ਜੋ ਇਕ ਸਰਜਨ ਹਨ। ਇਸ ਸਬੰਧੀ ਇਕ ਵੀਡੀਓ ਵਾਇਰਲ ਹੋ ਰਿਹਾ ਹੈ।

 

ਵਾਇਰਲ ਵੀਡੀਓ ਵਿਚ ਰੋਸ਼ਨ ਅੱਖਾਂ ਤੋਂ ਪੱਟੀ ਹਟਾਉਣ ਦੇ ਬਾਅਦ ਸਰਜਨ ਨੂੰ ਪਹਿਲੀ ਵਾਰ ਦੇਖ ਭਾਵੁਕ ਹੁੰਦਾ ਦੇਖਿਆ ਜਾ ਸਕਦਾ ਹੈ। ਉਹ ਉਨ੍ਹਾਂ ਦੇ ਚਿਹਰੇ ਨੂੰ ਆਪਣੇ ਹੱਥਾਂ ਨਾਲ ਛੂਹ ਕੇ ਰੋਣ ਲੱਗਦਾ ਹੈ। ਇਹ ਭਾਵੁਕ ਕਰ ਦੇਣ ਵਾਲਾ ਵੀਡੀਓ ਓਮ ਆਸਥਾ ਰਾਏ ਨਾਮ ਦੇ ਇਕ ਪੱਤਰਕਾਰ ਨੇ 3 ਜੁਲਾਈ ਨੂੰ ਟਵਿੱਟਰ 'ਤੇ ਸਾਂਝਾ ਕੀਤਾ ਸੀ।


Vandana

Content Editor

Related News