ਨੇਪਾਲ ''ਚ ਵਾਪਰੇ ਸੜਕ ਹਾਦਸੇ, ਇਕ ਭਾਰਤੀ ਸਮੇਤ 9 ਦੀ ਮੌਤ

07/07/2019 4:59:03 PM

ਕਾਠਮੰਡੂ (ਭਾਸ਼ਾ)— ਨੇਪਾਲ ਵਿਚ ਐਤਵਾਰ ਨੂੰ ਵਾਪਰੇ ਵੱਖ-ਵੱਖ ਸੜਕ ਹਾਦਸਿਆਂ ਵਿਚ ਇਕ ਭਾਰਤੀ ਸਮੇਤ 9 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਮੁਹੰਮਦ ਇਰਫਾਨ ਸਿੱਦੀਕੀ ਦੀ ਬਾਈਕ ਨੂੰ ਨਵਲਪਾਰਸੀ ਜ਼ਿਲੇ ਵਿਚ ਇਕ ਜੀਪ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਕਾਠਮੰਡੂ ਦੇ ਬਾਹਰੀ ਇਲਾਕੇ ਨੇਪਾਲਤਰ ਵਿਚ ਇਕ ਗੱਡੀ ਦੇ ਟੱਕਰ ਮਾਰਨ ਕਾਰਨ ਦੋ ਯਾਤਰੀਆਂ ਦੀ ਮੌਤ ਹੋ ਗਈ। 

ਕਾਠਮੰਡੂ ਦੇ ਬੱਬਰ ਮਹਿਲ ਇਲਾਕੇ ਵਿਚ ਇਕ ਟੈਕਸੀ ਨੇ ਦੋਪਹੀਆ ਗੱਡੀ ਸਵਾਰ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਪਿਲਵਾਸਤੂ, ਡਾਂਗ, ਮੋਰਾਂਗ, ਪਿਊਥਨ ਅਤੇ ਸਪਤਾਰੀ ਜ਼ਿਲਿਆਂ ਵਿਚ ਵਾਪਰੇ ਵੱਖ-ਵੱਖ ਸੜਕ ਹਾਦਸਿਆਂ ਵਿਚ 5 ਲੋਕਾਂ ਦੀ ਜਾਨ ਚਲੀ ਗਈ।


Vandana

Content Editor

Related News