ਨੇਪਾਲ ''ਚ ਜ਼ਮੀਨ ਖਿਸਕਣ ਕਾਰਨ 7 ਲੋਕਾਂ ਦੀ ਮੌਤ, 9 ਲਾਪਤਾ

07/28/2020 4:23:30 PM

ਕਾਠਮੰਡੂ (ਭਾਸ਼ਾ) : ਨੇਪਾਲ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਤੇਜ਼ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਘੱਟ ਤੋਂ ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 9 ਲੋਕ ਲਾਪਤਾ ਹਨ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਪੁਲਸ ਨੇ ਹਾ ਕਿ ਬਾਗਲੰਗ ਜ਼ਿਲ੍ਹੇ ਵਿਚ ਵਾਪਰੀ ਜ਼ਮੀਨੀ ਖਿਸਕਣ ਦੀ ਘਟਨਾ ਵਿਚ 4 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਰੁਕਾਮ-ਪੱਛਮੀ ਅਤੇ ਪੱਲਾ ਜ਼ਿਲ੍ਹੇ ਵਿਚ ਵਾਪਰੀਆਂ ਅਜਿਹੀਆਂ ਘਟਨਾਵਾਂ ਵਿਚ 3 ਲੋਕਾਂ ਦੀ ਜਾਨ ਚਲੀ ਗਈ। ਉਨ੍ਹਾਂ ਕਿਹਾ, 'ਮੀਂਹ ਸਬੰਧੀ ਘਟਨਾਵਾਂ 'ਚ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕਾਂ ਵਿਚ 5 ਸਾਲ ਦਾ ਬੱਚਾ ਵੀ ਸ਼ਾਮਲ ਹੈ।' ਉਨ੍ਹਾਂ ਕਿਹਾ ਕਿ ਜ਼ਮੀਨ ਖਿਸਕਣ ਕਾਰਨ 9 ਲੋਕ ਲਾਪਤਾ ਹਨ।


cherry

Content Editor

Related News