ਲੌਕਡਾਊਨ ਕਾਰਨ ਨੇਪਾਲ ''ਚ ਫਸੇ 350 ਭਾਰਤੀ ਮਜ਼ਦੂਰ

04/02/2020 5:55:00 PM

ਕਾਠਮੰਡੂ (ਬਿਊਰੋ): ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਾਂਗ ਕੋਰੋਨਾਵਾਇਰਸ ਦੇ ਇਨਫੈਕਸ਼ਨ ਤੋਂ ਬਚਣ ਲਈ ਨੇਪਾਲ ਅਤੇ ਭਾਰਤ ਨੇ ਵੀ ਲੌਕਡਾਊਨ ਕੀਤਾ ਹੋਇਆ ਹੈ। ਇਸ ਕਾਰਨ ਨੇਪਾਲ ਦੇ ਵਰਕਰ ਭਾਰਤ ਵਿਚ ਅਤੇ ਭਾਰਤੀ ਵਰਕਰ ਨੇਪਾਲ ਵਿਚ ਫਸੇ ਹੋਏ ਹਨ।  ਨੇਪਾਲ ਤੋਂ ਇਕ ਅਜਿਹੀ ਹੀ ਤਸਵੀਰ ਸਾਹਮਣੇ ਆਈ ਹੈ ਜਿੱਥੇ ਇਕ ਹੋਸਟਲ ਵਿਚ ਭਾਰਤ ਦੇ 352 ਵਰਕਰਾਂ ਨੂੰ ਰੱਖਿਆ ਗਿਆ ਹੈ। ਹੋਸਟਲ ਦੇ ਬਾਹਰ ਤਾਲਾ ਲੱਗਿਆ ਹੋਇਆ ਹੈ ਅਤੇ ਵਰਕਰਾਂ ਵੱਲੋਂ ਮਦਦ ਲਈ ਅੱਗੇ ਫੈਲਾਉਂਦੇ ਹੋਏ ਹੱਥ ਉਹਨਾਂ ਦੀ ਹਾਲਤ ਨੂੰ ਬਿਆਨ ਕਰ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਕਹਿਰ, ਅਮਰੀਕਾ 'ਚ 6 ਹਫਤੇ ਦੇ ਬੱਚੇ ਦੀ ਮੌਤ

ਤਸਵੀਰ ਸਾਹਮਣੇ ਆਉਣ ਦੇ ਬਾਅਦ ਲੋਕਾਂ ਨੇ ਭਾਰਤ ਵਿਚ ਮੋਦੀ ਸਰਕਾਰ ਨੂੰ ਇਹ ਪੁੱਛਣਾ ਸੁਰੂ ਕਰ ਦਿੱਤਾ ਹੈ ਜਿਵੇਂ ਚੀਨ, ਈਰਾਨ , ਇਟਲੀ ਜਿਹੇ ਦੇਸ਼ਾਂ ਤੋਂ ਭਾਰਤੀਆਂ ਨੂੰ ਲਿਆਂਦਾ ਗਿਆ ਕੀ ਇਹਨਾਂ ਫਸੇ ਵਰਕਰਾਂ ਨੂੰ ਵੀ ਲਿਆਂਦਾ ਜਾਵੇਗਾ। ਭਾਵੇਂਕਿ ਹੋਸਟਲ ਵਿਚ ਰੱਖ ਕੇ ਉਹਨਾਂ ਨੂੰ ਸਥਾਨਕ ਪ੍ਰਸ਼ਾਸਨ ਵੱਲੋਂ ਲੋੜੀਂਦੀ ਮਦਦ ਜਿਵੇਂ ਖਾਣਾ-ਪੀਣਾ ਅਤੇ ਕੱਪੜੇ ਦਿੱਤੇ ਜਾ ਰਹੇ ਹਨ।ਇਹ ਵਰਕਰ ਨੇਪਾਲ ਦੇ ਬੀਰਗੰਡ ਵਿਚ ਕੰਮ ਕਰਦੇ ਹਨ ਜੋ ਯੂ.ਪੀ. ਬਿਹਾਰ, ਉਤਰਾਖੰਡ ਨਾਲ ਲੱਗਦੀ ਸੀਮਾ ਤੋਂ ਨੇਪਾਲ ਕੰਮ ਕਰਨ ਗਏ ਸਨ। ਉਹਨਾਂ ਨੂੰ ਬੀਰਗੰਜ ਵਿਚ ਠਾਕੁਰ ਰਾਮ ਕਾਲਜ ਦੇ ਹੋਸਟਲ ਵਿਚ ਰੱਖਿਆ ਗਿਆ ਹੈ। ਭਾਰਤੀ ਗ੍ਰਹਿ ਮੰਤਰਾਲੇ ਨੇ ਭਾਰਤ-ਨੇਪਾਲ ਸੀਮਾ ਤੋਂ ਕਿਸੇ ਵੀ ਤਰ੍ਹਾਂ ਦੀ ਆਵਾਜਾਈ ਰੋਕ ਦਿੱਤੀ ਹੈ ਜਦਕਿ ਨੇਪਾਲ ਵਿਚ 7 ਅਪ੍ਰੈਲ ਤੱਕ ਲੌਕਡਾਊਨ ਜਾਰੀ ਰਹਿਣ ਦਾ ਐਲਾਨ ਹੈ।


Vandana

Content Editor

Related News