ਨੇਪਾਲ ''ਚ ਭਾਰਤੀ ਮੈਡੀਕਲ ਵਿਦਿਆਰਥੀਆਂ ਦੀ ਰੋਕੀ ਗਈ ਡਿਗਰੀ

07/10/2019 9:52:43 AM

ਕਾਠਮੰਡੂ (ਬਿਊਰੋ)— ਨੇਪਾਲ ਦੀ ਕਾਠਮੰਡੂ ਯੂਨੀਵਰਸਿਟੀ (ਕੇ.ਯੂ.) ਦੇ ਅੰਤਰਗਤ ਆਉਣ ਵਾਲੇ ਮੈਡੀਕਲ ਕਾਲਜਾਂ ਵਿਚ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਕਰਨ ਵਾਲੇ 134 ਭਾਰਤੀ ਵਿਦਿਆਰਥੀਆਂ ਨੇ ਯੂਨੀਵਰਸਿਟੀ 'ਤੇ ਮੈਡੀਕਲ ਡਿਗਰੀ ਰੋਕਣ ਦਾ ਦੋਸ਼ ਲਗਾਇਆ ਹੈ। ਭਾਰਤੀ ਵਿਦਿਆਰਥੀਆਂ ਨੇ ਇਸ ਮੁੱਦੇ ਵੱਲ ਸਾਰਿਆਂ ਦਾ ਧਿਆਨ ਆਕਰਸ਼ਿਤ ਕਰਨ ਲਈ ਇਕ ਚਿੱਠੀ ਭਾਰਤੀ ਦੂਤਘਰ ਸਮੇਤ ਵਿਭਿੰਨ ਬੌਡੀਜ਼ ਵਿਚ ਭੇਜੀ ਹੈ। 

ਬਾਰਡਰ ਸ਼ਹਿਰ ਵਿਰਾਟਨਗਰ ਵਿਚ ਮੈਡੀਕਲ ਦੀ ਪੜ੍ਹਾਈ ਕਰ ਰਹੇ ਮਹਾਵੀਰ ਗੁਰਜਰ ਨੇ ਇਕ ਸਮਾਚਾਰ ਏਜੰਸੀ ਨੂੰ ਦੱਸਿਆ,''ਵਿਭਿੰਨ ਮੈਡੀਕਲ ਕਾਲਜਾਂ ਵਿਚ ਪੜ੍ਹ ਰਹੇ ਕਰੀਬ 134 ਵਿਦਿਆਰਥੀਆਂ ਨੂੰ ਕਾਠਮੰਡੂ ਯੂਨੀਵਰਸਿਟੀ ਵੱਲੋਂ ਦੁਸ਼ਮਣੀ ਦੀ ਭਾਵਨਾ ਦੇ ਕਾਰਨ ਮੈਡੀਕਲ ਡਿਗਰੀ ਨਹੀਂ ਦਿੱਤੀ ਜਾ ਰਹੀ।'' 

ਗੁਰਜਰ ਮੁਤਾਬਕ ਨੇਪਾਲ ਵਿਚ ਫਿਲਹਾਲ ਕਰੀਬ 3000 ਭਾਰਤੀ ਨਾਗਰਿਕ ਮੈਡੀਕਲ ਦੀ ਪੜ੍ਹਾਈ ਕਰ ਰਹੇ ਹਨ। ਇੱਥੇ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਤੋਂ 60 ਤੋਂ 70 ਲੱਖ ਰੁਪਏ ਫੀਸ ਦੇ ਰੂਪ ਵਿਚ ਲਏ ਜਾਂਦੇ ਹਨ ਜੋ ਨੇਪਾਲੀ ਵਿਦਿਆਰਥੀਆਂ ਤੋਂ ਲਈ ਜਾਣ ਵਾਲੀ ਫੀਸ ਦੀ ਤੁਲਨਾ ਵਿਚ ਢਾਈ ਗੁਣਾ ਤੋਂ ਵੀ ਵੱਧ ਹੈ। ਇਸ ਦੇ ਨਾਲ ਗੁਰਜਰ ਨੇ ਕੇ.ਯੂ. ਯੂਨੀਵਰਸਿਟੀ 'ਤੇ ਭਾਰਤੀ ਵਿਦਿਆਰਥੀਆਂ ਨਾਲ ਭੇਦਭਾਵ ਕਰਨ ਦੇ ਵੀ ਦੋਸ਼ ਲਗਾਏ ਹਨ। ਭਾਵੇਂਕਿ ਹਾਲੇ ਤੱਕ ਇਸ ਗੱਲ ਦੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ।
ਇਹ ਹੈ ਪੂਰਾ ਮਾਮਲਾ

ਭਾਰਤੀ ਵਿਦਿਆਰਥੀਆਂ ਨੇ ਕੇ.ਯੂ. ਯੂਨੀਵਰਸਿਟੀ 'ਤੇ ਗਲਤ ਇਰਾਦੇ ਨਾਲ ਲਗਾਤਾਰ ਫੇਲ ਕਰਨ ਦਾ ਦੋਸ਼ ਲਗਇਆ ਹੈ। ਉਨ੍ਹਾਂ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਲਗਾਤਾਰ ਵਿਦਿਆਰਥੀਆਂ ਨੂੰ ਐੱਨ.ਐੱਫ.ਟੀ. (not fit for technical) ਕਰਾਰ ਦਿੱਤਾ ਜਾ ਰਿਹਾ ਹੈ। ਐੱਨ.ਐੱਫ.ਟੀ. ਕਰਾਰ ਦੇਣ ਨਾਲ ਵਿਦਿਆਰਥੀਆਂ ਨੂੰ ਦੁਬਾਰਾ ਫੀਸ ਦਾ ਭੁਗਤਾਨ ਕਰਨਾ ਪੈ ਰਿਹਾ ਹੈ। ਇਸ ਨਾਲ ਵਿਦਿਆਰਥੀਆਂ ਵਿਚ ਗੁੱਸਾ ਵੱਧਦਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਹਰੇਕ ਸਾਲ ਵੱਡੀ ਗਿਣਤੀ ਵਿਚ ਭਾਰਤੀ ਵਿਦਿਆਰਥੀ ਨੇਪਾਲ ਦੇ ਮੈਡੀਕਲ ਕਾਲਜਾਂ ਵਿਚ ਪੜ੍ਹਨ ਲਈ ਜਾਂਦੇ ਹਨ।


Vandana

Content Editor

Related News