ਔਰਤਾਂ ''ਤੇ ਦਿੱਤੇ ਬਿਆਨ ''ਤੇ ਦਲਾਈ ਲਾਮਾ ਨੇ ਮੰਗੀ ਮੁਆਫੀ

Wednesday, Jul 03, 2019 - 09:53 AM (IST)

ਔਰਤਾਂ ''ਤੇ ਦਿੱਤੇ ਬਿਆਨ ''ਤੇ ਦਲਾਈ ਲਾਮਾ ਨੇ ਮੰਗੀ ਮੁਆਫੀ

ਕਾਠਮੰਡੂ (ਬਿਊਰੋ)— ਦਲਾਈ ਲਾਮਾ ਨੇ ਮੰਗਲਵਾਰ ਨੂੰ ਆਪਣੇ ਵੱਲੋਂ ਦਿੱਤੇ ਇਕ ਬਿਆਨ 'ਤੇ ਮੁਆਫੀ ਮੰਗੀ। ਇਸ ਬਿਆਨ ਵਿਚ ਦਲਾਈ ਲਾਮਾ ਨੇ ਕਿਹਾ ਸੀ ਕਿ ਤਿੱਬਤ ਦੀ ਧਾਰਮਿਕ ਗੁਰੂ ਇਕ ਮਹਿਲਾ ਹੋ ਸਕਦੀ ਹੈ, ਸ਼ਰਤ ਸਿਰਫ ਇਹ ਹੈ ਕਿ ਉਹ ਖੂਬਸੂਰਤ ਹੋਵੇ। ਦਲਾਈ ਲਾਮਾ ਦੇ ਦਫਤਰ ਵੱਲੋਂ ਬਿਆਨ ਜਾਰੀ ਕਰ ਕੇ ਕਿਹਾ ਗਿਆ,''ਤਿੱਬਤ ਦੇ ਰੂਹਾਨੀ ਨੇਤਾ ਨੇ ਹਮੇਸ਼ਾ ਤੋਂ ਹੀ ਔਰਤਾਂ ਨੰ ਉਤਪਾਦ ਦੇ ਤੌਰ 'ਤੇ ਪੇਸ਼ ਕੀਤੇ ਜਾਣ ਦਾ ਵਿਰੋਧ ਕੀਤਾ ਹੈ। ਉਨ੍ਹਾਂ ਦਾ ਉਦੇਸ਼ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਅਜਿਹੇ ਵਿਚ ਜੇਕਰ ਦਲਾਈ ਲਾਮਾ ਦੇ ਬਿਆਨ ਨਾਲ ਕਿਸੇ ਨੂੰ ਵੀ ਦੁੱਖ ਪਹੁੰਚਿਆ ਹੈ ਤਾਂ ਇਸ ਲਈ ਅਸੀਂ ਮੁਆਫੀ ਮੰਗਦੇ ਹਾਂ।''

ਇੱਥੇ ਦੱਸ ਦਈਏ ਕਿ ਇੰਟਰਵਿਊ ਦੌਰਾਨ ਜਦੋਂ ਦਲਾਈ ਲਾਮਾ (84) ਤੋਂ ਪੁੱਛਿਆ ਗਿਆ ਕੀ ਤਿੱਬਤ ਦੀ ਧਾਰਮਿਕ ਗੁਰੂ ਇਕ ਮਹਿਲਾ ਹੋ ਸਕਦੀ ਹੈ ਤਾਂ ਇਸ 'ਤੇ ਹੱਸਦਿਆਂ ਉਨ੍ਹਾਂ ਨੇ ਕਿਹਾ ਸੀ ਹਾਂ ਪਰ ਜੇਕਰ ਉਹ ਖੂਬਸੂਰਤ ਹੋਵੇ। ਦਲਾਈ ਲਾਮਾ ਨੇ ਕਿਹਾ ਕਿ ਤਿੱਬਤ ਦੇ ਲੋਕ ਸਾਲ 1974 ਤੋਂ ਤਿੱਬਤ ਦੇ ਮੁੱਦੇ 'ਤੇ ਚੀਨ ਨਾਲ ਆਪਸੀ ਸਹਿਮਤੀ ਵਾਲੇ ਹੱਲ ਦੇ ਚਾਹਵਾਨ ਹਨ।


author

Vandana

Content Editor

Related News