ਚੀਨ ਦੇ ਰੱਖਿਆ ਮੰਤਰੀ ਪਹੁੰਚੇ ਨੇਪਾਲ, ਮਿਲਿਆ ਗਾਰਡ ਆਫ ਆਨਰ

Sunday, Nov 29, 2020 - 06:02 PM (IST)

ਕਾਠਮੰਡੂ (ਭਾਸ਼ਾ): ਚੀਨ ਦੇ ਰੱਖਿਆ ਮੰਤਰੀ ਜਨਰਲ ਵੇਈ ਫੇਂਗਹੀ ਐਤਵਾਰ ਨੂੰ ਨੇਪਾਲ ਪਹੁੰਚੇ।ਇੱਥੇ ਉਹ ਨੇਪਾਲ ਦੀ ਸੀਨੀਅਰ ਲੀਡਰਸ਼ਿਪ ਨਾਲ ਮੁਲਾਕਾਤ ਕਰਨਗੇ ਅਤੇ ਨਾਲ ਹੀ ਮਿਲਟਰੀ ਸਹਿਯੋਗ ਨੂੰ ਵਧਾਉਣ 'ਤੇ ਚਰਚਾ ਕਰਨਗੇ। ਸਰਕਾਰੀ ਨੇਪਾਲੀ ਟੇਲੀਵਿਜਨ ਦੇ ਮੁਤਾਬਕ, ਗ੍ਰਹਿ ਮੰਤਰੀ ਰਾਮ ਬਹਾਦੁਰ ਥਾਪਾ ਨੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਹਨਾਂ ਦਾ ਸਵਾਗਤ ਕੀਤਾ। ਇਸ ਦੇ ਬਾਅਦ ਨੇਪਾਲੀ ਸੈਨਾ ਨੇ ਚੀਨੀ ਰੱਖਿਆ ਮੰਤਰੀ ਨੂੰ ਗਾਰਡ ਆਫ ਆਨਰ ਦਿੱਤਾ। 

ਚੀਨ ਦੇ ਰੱਖਿਆ ਮੰਤਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹਨਾਂ ਦੀ ਇਸ ਯਾਤਰਾ ਦਾ ਉਦੇਸ਼ ਦੋ-ਪੱਖੀ ਸਹਿਮਤੀਆ ਨੂੰ ਲਾਗੂ ਕਰਨਾ ਹੈ, ਜੋ ਅਤੀਤ ਵਿਚ ਦੋਹਾਂ ਦੇਸ਼ਾਂ ਦੀ ਸਰਕਾਰਾਂ ਦੇ ਵਿਚ ਬਣੀ ਸੀ।ਵੇਈ ਨੇ ਕਿਹਾ ਕਿ ਉਹਨਾਂ ਦੀ ਇਹ ਯਾਤਰਾ ਨੇਪਾਲ ਅਤੇ ਚੀਨ ਦੇ ਵਿਚ ਦੋ-ਪੱਖੀ ਮਿਲਟਰੀ ਸਹਿਯੋਗ ਨੂੰ ਵਧਾਵਾ ਦੇਵੇਗੀ ਅਤੇ ਨਾਲ ਹੀ ਦੋਹਾਂ ਦੇਸ਼ਾਂ ਦੇ ਮੌਜੂਦਾ ਸੰਬੰਧਾਂ ਨੂੰ ਇਕ ਨਵੀਂ ਉੱਚਾਈ 'ਤੇ ਲਿਜਾਏਗੀ। ਗੌਰਤਲਬ ਹੈ ਕਿ ਪਿਛਲੇ ਸਾਲ ਅਕਤੂਬਰ ਵਿਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੋ ਦਿਨ ਦੀ ਨੇਪਾਲ ਯਾਤਰਾ 'ਤੇ ਆਏ ਸਨ ਅਤੇ ਉਸ ਦੇ ਬਾਅਦ ਇਹ ਪਹਿਲੀ ਉੱਚ ਪੱਧਰੀ ਯਾਤਰਾ ਹੈ। 

ਪੜ੍ਹੋ ਇਹ ਅਹਿਮ ਖਬਰ- ਅਫਗਾਨਿਸਤਾਨ 'ਚ ਆਤਮਘਾਤੀ ਹਮਲੇ, 34 ਲੋਕਾਂ ਦੀ ਮੌਤ ਤੇ ਬੱਚਿਆਂ ਸਮੇਤ 36 ਜ਼ਖਮੀ

ਨੇਪਾਲ ਦੇ ਵਿਦੇਸ਼ ਮੰਤਰਾਲੇ ਦੇ ਮੁਤਾਬਕ, ਵੇਈ ਕਾਠਮੰਡੂ ਵਿਚ ਆਪਣੇ ਥੋੜ੍ਹੇ ਸਮੇਂ ਦੇ ਪ੍ਰਵਾਸ ਦੇ ਦੌਰਾਨ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ, ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਕੇ.ਪੀ. ਸ਼ਰਮਾ ਓਲੀ ਨਾਲ ਮੁਲਾਕਾਤ ਕਰਨਗੇ। ਉਹਨਾਂ ਦੇ ਨੇਪਾਲ ਦੇ ਫੌਜ ਮੁਖੀ ਜਨਰਲ ਪੂਰਨ ਚੰਦਰ ਥਾਪਾ ਦੇ ਨਾਲ ਵਫਦ ਪੱਧਰ ਦੀ ਬੈਠਕ ਕਰਨ ਦਾ ਵੀ ਪ੍ਰੋਗਰਾਮ ਹੈ। ਉਹ ਐਤਵਾਰ ਸ਼ਾਮ ਬੀਜਿੰਗ ਪਰਤਣਗੇ। ਉਹਨਾਂ ਦੀ ਇਹ ਯਾਤਰਾ ਭਾਰਤ ਦੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਦੀ ਨੇਪਾਲ ਦੀ ਦੋ ਦਿਨੀਂ ਯਾਤਰਾ ਦੇ ਬਾਅਦ ਹੋ ਰਹੀ ਹੈ। ਇਸ ਤੋਂ ਪਹਿਲਾਂ ਨਵੰਬਰ ਦੇ ਪਹਿਲੇ ਹਫਤੇ ਵਿਚ ਭਾਰਤ ਦੇ ਸੈਨਾ ਪ੍ਰਮੁੱਖ ਜਨਰਲ ਐੱਮ.ਐੱਮ. ਨਰਵਣੇ ਨੇ ਨੇਪਾਲ ਦਾ ਤਿੰਨ ਦਿਨੀਂ ਦੌਰਾ ਕੀਤਾ ਸੀ। ਉਹਨਾਂ ਦੀ ਯਾਤਰਾ ਦਾ ਉਦੇਸ਼ ਦੋਹਾਂ ਦੇ ਵਿਚ ਸਰਹੱਦੀ ਵਿਵਾਦ ਦੇ ਕਾਰਨ ਸੰਬੰਧਾਂ ਵਿਚ ਆਏ ਤਣਾਅ ਨੂੰ ਦੂਰ ਕਰ ਕੇ ਦੋ-ਪੱਖੀ ਸੰਬੰਧਾਂ ਨੂੰ ਦੁਬਾਰਾ ਪਟੜੀ 'ਤੇ ਲਿਆਉਣਾ ਸੀ।


Vandana

Content Editor

Related News