ਕੋਰੋਨਾਵਾਇਰਸ ਨਾਲ ਜੂਝ ਰਹੇ ਚੀਨ ਨੂੰ ਨੇਪਾਲ ਨੇ ਦਿੱਤੇ 1 ਲੱਖ ਮਾਸਕ

02/07/2020 5:45:01 PM

ਕਾਠਮੰਡੂ (ਭਾਸ਼ਾ): ਨੇਪਾਲ ਨੇ ਸ਼ੁੱਕਰਵਾਰ ਨੂੰ ਜਾਨਲੇਵਾ ਕੋਰੋਨਾਵਾਇਰਸ ਦੇ ਪ੍ਰਕੋਪ ਨਾਲ ਜੂਝ ਰਹੇ ਚੀਨ ਨੂੰ 1 ਲੱਖ ਸੁਰੱਖਿਆ ਮਾਸਕ ਭੇਂਟ ਕੀਤੇ। ਇਸ ਵਾਇਰਸ ਨਾਲ ਹੁਣ ਤੱਕ 636 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਵਿਚ ਮਾਸਕ ਦੀ ਕਮੀ ਹੋਣ ਦੇ ਬਾਅਦ ਨੇਪਾਲ ਨੇ ਮਾਸਕ ਦੇਣ ਦਾ ਫੈਸਲਾ ਲਿਆ। ਵਿਦੇਸ਼ ਮੰਤਰੀ ਪ੍ਰਦੀਪ ਗਯਾਵਲੀ  ਅਤੇ ਸਿਹਤ ਮੰਤਰੀ ਭਾਨੁਭਗਤ ਢਕਾਲ ਨੇ ਇੱਥੇ ਇਕ ਪ੍ਰੋਗਰਾਮ ਵਿਚ ਨੇਪਾਲ ਦੇ ਰਾਜਦੂਤ ਹੋਊ ਯਾਨਕੀ ਨੂੰ ਮਾਸਕ ਸੌਂਪੇ। 

ਨੇਪਾਲ ਸਰਕਾਰ ਨੇ ਵੀਰਵਾਰ ਨੂੰ ਇਕ ਉੱਚ ਪੱਧਰੀ ਬੈਠਕ ਵਿਚ ਚੀਨ ਨੂੰ 1 ਲੱਖ ਸੁਰੱਖਿਆ ਮਾਸਕ ਭੇਜਣ ਦਾ ਫੈਸਲਾ ਲਿਆ। ਇਸ ਮੌਕੇ ਚੀਨੀ ਰਾਜਦੂਤ ਹੋਉ ਨੇ ਨੇਪਾਲ ਸਰਕਾਰ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਕੋਰੋਨਾਵਾਇਰਸ ਨਾਲ ਲੜਾਈ ਵਿਚ ਯੋਗਦਾਨ ਲਈ ਧੰਨਵਾਦ ਕੀਤਾ। ਉਹਨਾਂ ਨੇ ਕਿਹਾ,''ਇਸ ਤਰ੍ਹਾਂ ਦੇ ਸਮਰਥਨ ਅਤੇ ਏਕਤਾ ਨਾਲ ਚੀਨ ਅਤੇ ਉਸ ਦੇ ਨਾਗਰਿਕਾਂ ਨੂੰ ਇਸ ਨਾਲ ਲੜਨ ਦੀ ਇੱਛਾਸ਼ਕਤੀ ਮਿਲਦੀ ਹੈ।'' ਚੀਨੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੰ ਦੱਸਿਆ ਕਿ ਕੋਰੋਨਾਵਾਇਰਸ ਨਾਲ ਚੀਨ ਵਿਚ ਹੁਣ ਤੱਕ 636 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਨਫੈਕਸ਼ਨ ਦੇ 30 ਹਜ਼ਾਰ ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋਈ ਹੈ।


Vandana

Content Editor

Related News