ਈਰਾਨ ਪ੍ਰਮਾਣੂ ਸਮਝੌਤੇ ''ਤੇ ਗੱਲਬਾਤ ਵਿਆਨਾ ''ਚ ਫਿਰ ਤੋਂ ਸ਼ੁਰੂ

12/09/2021 8:34:35 PM

ਵਿਆਨਾ-ਈਰਾਨ ਅਤੇ ਵਿਸ਼ਵ ਸ਼ਕਤੀਆਂ ਦਰਮਿਆਨ 2015 ਦੇ ਪ੍ਰਮਾਣੂ ਸਮਝੌਤੇ ਨੂੰ ਬਹਾਲ ਕਰਨ ਦੇ ਉਦੇਸ਼ ਨਾਲ ਗੱਲਬਾਤ ਕੁਝ ਦਿਨਾਂ ਤੱਕ ਰੁਕਣ ਤੋਂ ਬਾਅਦ ਵੀਰਵਾਰ ਨੂੰ ਵਿਆਨਾ 'ਚ ਫਿਰ ਤੋਂ ਸ਼ੁਰੂ ਹੋ ਰਹੀ ਹੈ। ਤਹਿਰਾਨ ਵੱਲੋਂ ਪਿੱਛਲੇ ਹਫ਼ਤੇ ਕੀਤੀਆਂ ਗਈਆਂ ਮੰਗਾਂ ਜਿਸ ਦੀ ਯੂਰਪੀਨ ਦੇਸ਼ਾਂ ਨੇ ਸਖਤ ਆਲੋਚਨਾ ਕੀਤੀ ਸੀ। ਸਮਝੌਤੇ 'ਚ ਬਾਕੀ ਬਚੇ ਹਸਤਾਖਰ ਕਰਨ ਵਾਲਿਆਂ ਈਰਾਨ, ਬ੍ਰਿਟੇਨ, ਫਰਾਂਸ, ਜਰਮਨੀ, ਰੂਸ ਅਤੇ ਚੀਨ ਦੀ ਇਕ ਬੈਠਕ ਯੂਰਪੀਨ ਯੂਨੀਅਨ ਦੇ ਡਿਪਲੋਮੈਟ ਏਨਰਿਕ ਮੋਰਾ ਦੀ ਪ੍ਰਧਾਨਗੀ 'ਚ ਦੁਪਹਿਰ 'ਚ ਸ਼ੁਰੂ ਹੋਣੀ ਸੀ।

ਇਹ ਵੀ ਪੜ੍ਹੋ : ਇਨਫੈਕਸ਼ਨ, ਟੀਕਾਕਰਨ ਨਾਲ ਕੋਵਿਡ-19 ਦੇ ਵੱਖ-ਵੱਖ ਵੇਰੀਐਂਟਾਂ ਤੋਂ ਮਿਲਦੀ ਹੈ ਜ਼ਿਆਦਾ ਸੁਰੱਖਿਆ : ਅਧਿਐਨ

ਅਮਰੀਕਾ ਨੇ ਇਸ ਗੱਲਬਾਤ 'ਚ ਹਿੱਸਾ ਲਿਆ ਹੈ ਕਿਉਂਕਿ ਇਹ 2018 'ਚ ਤਤਕਾਲੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਫ਼ਤਰ ਦੌਰਾਨ ਸਮਝੌਤੇ ਤੋਂ ਹਟ ਗਿਆ ਸੀ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਸੰਕੇਤ ਦਿੱਤਾ ਕਿ ਉਹ ਸਮਝੌਤੇ 'ਚ ਫਿਰ ਤੋਂ ਸ਼ਾਮਲ ਹੋਣਾ ਚਾਹੁੰਦੇ ਹਨ। ਵਾਸ਼ਿੰਗਟਨ ਨੇ ਈਰਾਨ ਲਈ ਬਚੇ ਅਮਰੀਕੀ ਰਾਜਦੂਤ ਰਾਬਰਟ ਮਾਲੀ ਦੀ ਅਗਵਾਈ 'ਚ ਇਕ ਵਫ਼ਦ ਨੂੰ ਹਫਤੇ ਦੇ ਅੰਤ 'ਚ ਵਿਆਨਾ ਭੇਜਣ ਦੀ ਯੋਜਨਾ ਬਣਾਈ ਹੈ।

ਇਹ ਵੀ ਪੜ੍ਹੋ : ਬਾਈਡੇਨ ਲੋਕਤੰਤਰ 'ਤੇ ਸ਼ਿਖਰ ਸੰਮੇਲਨ ਨੂੰ ਕਰਨਗੇ ਸੰਬੋਧਿਤ

ਯੂਰਪੀਨ ਡਿਪਲੋਮੈਟਾਂ ਨੇ ਤਹਿਰਾਨ ਤੋਂ 'ਯਥਾਥਵਾਦੀ ਪ੍ਰਸਤਾਵਾਂ' ਨਾਲ ਆਉਣ ਦੀ ਅਪੀਲ ਕੀਤੀ ਜਦ ਈਰਾਨੀ ਵਫ਼ਦ ਨੇ ਪਿਛਲੇ ਹਫਤੇ ਅਜਿਹੀਆਂ ਕਈ ਮੰਗਾਂ ਕੀਤੀਆਂ ਜਿਨ੍ਹਾਂ ਨੂੰ ਸਮਝੌਤੇ ਦੇ ਹੋਰ ਪੱਖਾਂ ਨੇ ਅਸਵੀਕਾਰ ਸਮਝਿਆ। ਪਿਛਲੇ ਹਫ਼ਤੇ ਹੋਈ ਗੱਲ਼ਬਾਤ ਕਰੀਬ ਪੰਜ ਮਹੀਨਿਆਂ 'ਚ ਪਹਿਲੀ ਸੀ। ਅਮਰੀਕੀ ਵਿਦੇਸ਼ੀ ਵਿਭਾਗ ਦੇ ਬੁਲਾਰੇ ਨੇਡ ਪ੍ਰਾਸ ਨੇ ਇਸ ਹਫ਼ਤੇ ਕਿਹਾ ਸੀ ਕਿ ਅਮਰੀਕਾ ਨੂੰ ਉਮੀਦ ਹੈ ਕਿ ਅਗਲੇ ਦੌਰ ਦੀ ਗੱਲਬਾਤ ਵੱਖ ਤਰ੍ਹਾਂ ਨਾਲ ਅਗੇ ਵਧੇਗੀ।

ਇਹ ਵੀ ਪੜ੍ਹੋ :ਬ੍ਰਿਟੇਨ 'ਚ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦੇ 131 ਨਵੇਂ ਮਾਮਲੇ ਆਏ ਸਾਹਮਣੇ, ਸਖਤ ਨਿਯਮ ਲਾਗੂ ਕਰਨ ਦੀ ਯੋਜਨਾ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 

 


Karan Kumar

Content Editor

Related News