ਪਾਕਿਸਤਾਨ ਨੇ US ਵਿਖਾਏ ਤੇਵਰ! ਕਿਹਾ-ਚੀਨ ਨਾਲ ਕਰਜ਼ੇ ਨੂੰ ਲੈ ਆਪਣੀਆਂ ਸ਼ਰਤਾਂ ''ਤੇ ਕਰਾਂਗੇ ਗੱਲਬਾਤ
Saturday, Oct 01, 2022 - 06:00 PM (IST)

ਇੰਟਰਨੈਸ਼ਨਲ ਡੈਸਕ - ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਹੈ ਕਿ ਸਰਕਾਰ ਨੇ ਦੇਸ਼ ਵਿੱਚ ਹੜ੍ਹ ਨਾਲ ਹੋਈ ਭਾਰੀ ਤਬਾਹੀ ਦੇ ਬਾਵਜੂਦ ਕਰਜ਼ੇ ਦੇ ਪੁਨਰਗਠਨ ਅਤੇ ਅਦਲਾ-ਬਦਲੀ ਨੂੰ ਲੈ ਨਾ ਤਾਂ ਚੀਨ ਨੂੰ ਕੋਈ ਬੇਨਤੀ ਕੀਤੀ ਅਤੇ ਨਾ ਕੋਈ ਗੱਲਬਾਤ। ਨਿਊਜ਼ ਮੈਗਜ਼ੀਨ 'ਫਾਰੇਨ ਪਾਲੀਸੀ' ਨੂੰ ਦਿੱਤੇ ਇੰਟਰਵਿਊ ਦੌਰਾਨ ਬਿਲਾਵਲ ਨੇ ਤੇਵਰ ਵਿਖਾਉਂਦੇ ਹੋਏ ਕਿਹਾ ਕਿ ਚੀਨ ਤੋਂ ਕਰਜ਼ੇ ਨੂੰ ਲੈ ਕੇ ਉਹ ਆਪਣੀਆਂ ਸ਼ਰਤਾਂ 'ਤੇ ਗੱਲ ਕਰਨਗੇ। ਉਨ੍ਹਾਂ ਨੇ ਕਿਹਾ ਕਿ ਜੇਕਰ ਪਾਕਿਸਤਾਨ ਚੀਨ ਨਾਲ ਸੰਪਰਕ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੀਆਂ ਸ਼ਰਤਾਂ 'ਤੇ ਕਰੇਗਾ।
ਅਮਰੀਕਾ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ, 'ਜੇਕਰ ਸਾਡੀ ਚੀਨ ਨਾਲ ਗੱਲਬਾਤ ਹੁੰਦਾ ਹੈ ਤਾਂ ਉਹ ਪਾਕਿਸਤਾਨ ਅਤੇ ਚੀਨ ਵਿਚਾਲੇ ਹੀ ਹੋਣੀ ਚਾਹੀਦੀ ਹੈ। ਇਸ ਦੌਰਾਨ ਕਿਸੇ ਹੋਰ ਨੂੰ ਦਖਲ ਦੇਣ ਦੀ ਲੋੜ ਨਹੀਂ।' ਉਨ੍ਹਾਂ ਨੇ ਕਿਹਾ ਕਿ “ਚੀਨ ਨਾਲ ਸੰਪਰਕ ਬਣਾਈ ਰੱਖਣਾ ਚਾਹੀਦਾ ਹੈ। ਜਦੋਂ ਵੀ ਸਾਡੀ ਇਹ ਗੱਲਬਾਤ ਹੋਵੇਗੀ, ਇਹ ਸਾਡੇ ਅਤੇ ਚੀਨ ਵਿਚਕਾਰ ਹੀ ਹੋਵੇਗੀ।
ਜ਼ਿਕਰਯੋਗ ਹੈ ਕਿ ਅਮਰੀਕਾ ਨੇ ਹਾਲ ਹੀ 'ਚ ਪਾਕਿਸਤਾਨ ਨੂੰ ਚੀਨ ਤੋਂ ਕਰਜ਼ਾ ਮੁਆਫ਼ੀ ਲਈ ਬੇਨਤੀ ਕਰਨ ਲਈ ਕਿਹਾ ਸੀ। ਪਾਕਿਸਤਾਨ ਵਿੱਚ ਆਏ ਵਿਨਾਸ਼ਕਾਰੀ ਹੜ੍ਹਾਂ ਦੇ ਕਾਰਨ ਜੂਨ ਦੇ ਮੱਧ ਤੋਂ ਲੈ ਕੇ ਹੁਣ ਤੱਕ 1,666 ਲੋਕਾਂ ਦੀ ਮੌਕ ਹੋ ਚੁੱਕੀ ਹੈ। ਚੀਨ-ਪਾਕਿਸਤਾਨ ਸਬੰਧਾਂ 'ਤੇ ਉਨ੍ਹਾਂ ਨੇ ਕਿਹਾ ਕਿ ਇਸਲਾਮਾਬਾਦ ਨੇ ਬੀਜਿੰਗ ਦੇ ਵੱਲ ਦੋਸਤੀ ਦਾ ਹੱਥ ਉਸ ਸਮੇਂ ਵਧਾਇਆ ਸੀ, ਜਦੋਂ ਕਿਸੇ ਹੋਰ ਨੇ ਅਜਿਹਾ ਨਹੀਂ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ “ਹੁਣ ਹਰ ਕੋਈ ਚੀਨ ਨਾਲ ਦੋਸਤੀ ਕਰਨਾ ਚਾਹੁੰਦਾ ਹੈ।”