LeT ਅਤੇ JeM ਦੀ ਸਖ਼ਤ ਸ਼ਬਦਾਂ ''ਚ ਨਿੰਦਾ ਕਰਨ ਦੀ ਲੋੜ : ਸ਼੍ਰਿੰਗਲਾ
Tuesday, Aug 31, 2021 - 01:53 PM (IST)
ਸੰਯੁਕਤ ਰਾਸ਼ਟਰ (ਭਾਸ਼ਾ): ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ (JeM) ਅਤੇ ਲਸ਼ਕਰ-ਏ-ਤੋਇਬਾ (LeT), ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ (ਯੂ.ਐੱਨ.ਐੱਸ.ਸੀ.) ਵੱਲੋਂ ਪਾਬੰਦੀਸ਼ੁਦਾ ਸੰਸਥਾਵਾਂ ਹਨ ਜਿਹਨਾਂ ਨਾਲ ਨਜਿੱਠਣ ਦੀ ਅਤੇ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਨ ਦੀ ਲੋੜ ਹੈ। ਸੋਮਵਾਰ ਨੂੰ ਇੱਥੇ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਭਵਨ ਵਿਚ ਮੀਡੀਆ ਨੂੰ ਸੰਬੋਧਿਤ ਕਰਦਿਆਂ ਸ਼੍ਰਿੰਗਲਾ ਨੇ ਰੇਖਾਂਕਿਤ ਕੀਤਾ ਕਿ ਭਾਰਤ ਦੀ ਪ੍ਰਧਾਨਗੀ ਵਿਚ ਅਫਗਾਨਿਸਤਾਨ ਨੂੰ ਲੈਕੇ ਪਾਸ ਪ੍ਰਸਤਾਵ ਵਿਚ ਸੁਰੱਖਿਆ ਪਰੀਸ਼ਦ ਵੱਲੋਂ ਨਾਮਜ਼ਦ ਵਿਅਕਤੀਆਂ ਅਤੇ ਸੰਸਥਾਵਾਂ ਦਾ ਹਵਾਲਾ ਦਿੱਤਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ - ਪਾਕਿ ਵੱਲੋਂ 8 ਸਾਲ ਤੋਂ ਜੇਲ੍ਹ 'ਚ ਬੰਦ 2 ਭਾਰਤੀ ਰਿਹਾਅ, ਗ਼ਲਤੀ ਨਾਲ ਕੀਤੀ ਸੀ ਸਰਹੱਦ ਪਾਰ
ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੇ ਨਾਲ-ਨਾਲ ਹੱਕਾਨੀ ਨੈੱਟਵਰਕ ਯੂ.ਐੱਨ.ਐੱਸ.ਸੀ. ਪ੍ਰਸਤਾਵ 1267 (1999) ਦੇ ਤਹਿਤ ਪਾਬੰਦੀਸ਼ੁਦਾ ਅੱਤਵਾਦੀ ਸੰਸਥਾਵਾਂ ਹਨ। ਸ਼੍ਰਿੰਗਲਾ ਨੇ ਕਿਹਾ ਕਿ ਅੱਜ ਦਾ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦਾ ਪ੍ਰਸਤਾਵ ਭਾਰਤ ਦੀ ਪ੍ਰਧਾਨਗੀ ਵਿਚ ਪਾਸ ਇਕ ਬਹੁਤ ਹੀ ਮਹੱਤਵਪੂਰਨ ਅਤੇ ਸਮੇ 'ਤੇ ਕੀਤਾ ਗਿਆ ਐਲਾਨ ਹੈ। ਮੈਂ ਇਸ ਤੱਥ ਨੂੰ ਉਜਾਗਰ ਕਰਨਾ ਚਾਹੁੰਦਾ ਹਾਂ ਕਿ ਪ੍ਰਸਤਾਵ ਇਹ ਸਪਸ਼ੱਟ ਕਰਦਾ ਹੈ ਕਿ ਅਫਗਾਨ ਖੇਤਰ ਦੀ ਵਰਤੋਂ ਕਿਸੇ ਹੋਰ ਦੇਸ਼ ਨੂੰ ਧਮਕੀ ਦੇਣ ਅਤੇ ਉਸ 'ਤੇ ਹਮਲਾ ਕਰਨ ਲਈ ਨਹੀਂ ਕੀਤੀ ਜਾਣੀ ਚਾਹੀਦੀ। ਇਹ ਵਿਸੇਸ਼ ਤੌਰ 'ਤੇ ਅੱਤਵਾਦ ਦਾ ਮੁਕਾਬਲਾ ਕਰਨ ਦੇ ਮਹੱਤਵ ਨੂੰ ਵੀ ਰੇਖਾਂਕਿਤ ਕਰਦਾ ਹੈ। ਇਹ ਉਹਨਾਂ ਵਿਅਕਤੀਆਂ ਅਤੇ ਸੰਸਥਾਵਾਂ ਦਾ ਵੀ ਹਵਾਲਾ ਦਿੰਦਾ ਹੈ ਜਿਹਨਾਂ ਨੂੰ ਸੁਰੱਖਿਆ ਪਰੀਸ਼ਦ ਦੇ ਪ੍ਰਸਤਾਵ 1267 ਦੇ ਤਹਿਤ ਪਾਬੰਦੀਸ਼ੁਦਾ ਕੀਤਾ ਗਿਆ ਹੈ।