''ਮਸੂਦ ਦੇ ਭਰਾ ''ਤੇ ਪਾਬੰਦੀ ਲਗਾਉਣ ਦੇ ਭਾਰਤ, ਅਮਰੀਕਾ ਦੇ ਪ੍ਰਸਤਾਵ ਦੇ ਮੁਲਾਂਕਣ ਲਈ ਹੋਰ ਸਮਾਂ ਚਾਹੀਦਾ''
Thursday, Aug 11, 2022 - 05:29 PM (IST)
ਬੀਜਿੰਗ (ਭਾਸ਼ਾ)- ਪਾਕਿਸਤਾਨੀ ਸੰਗਠਨ ਜੈਸ਼-ਏ-ਮੁਹੰਮਦ ਦੇ ਉਪ ਮੁਖੀ ਅਬਦੁਲ ਰਊਫ ਅਜ਼ਹਰ 'ਤੇ ਪਾਬੰਦੀ ਲਗਾਉਣ ਲਈ ਸੰਯੁਕਤ ਰਾਸ਼ਟਰ ਵਿਚ ਅਮਰੀਕਾ ਅਤੇ ਭਾਰਤ ਦੇ ਪ੍ਰਸਤਾਵ ਨੂੰ ਰੋਕਣ ਦੇ ਆਪਣੇ ਕਦਮ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰਦੇ ਹੋਏ ਚੀਨ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੂੰ ਅਰਜ਼ੀ ਦਾ ਮੁਲਾਂਕਣ ਕਰਨ ਲਈ ਹੋਰ ਸਮਾਂ ਚਾਹੀਦਾ ਹੈ। ਚੀਨ ਨੇ ਬੁੱਧਵਾਰ ਨੂੰ ਜੈਸ਼ ਦੇ ਮੁਖੀ ਮਸੂਦ ਅਜ਼ਹਰ ਦੇ ਭਰਾ ਰਊਫ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨਣ ਦੀ ਭਾਰਤ ਅਤੇ ਅਮਰੀਕਾ ਦੀ ਕੋਸ਼ਿਸ਼ ਨੂੰ ਰੋਕ ਦਿੱਤਾ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਪ੍ਰੈੱਸ ਕਾਨਫਰੰਸ 'ਚ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸਾਨੂੰ ਇਸ ਵਿਅਕਤੀ 'ਤੇ ਪਾਬੰਦੀ ਲਗਾਉਣ ਦੀ ਅਰਜ਼ੀ ਦਾ ਮੁਲਾਂਕਣ ਕਰਨ ਲਈ ਹੋਰ ਸਮਾਂ ਚਾਹੀਦਾ ਹੈ।
1267 ਕਮੇਟੀ ਕੋਲ ਸੰਗਠਨਾਂ ਅਤੇ ਵਿਅਕਤੀਆਂ ਨੂੰ ਅੱਤਵਾਦੀ ਘੋਸ਼ਿਤ ਕਰਨ ਦੀ ਪ੍ਰਕਿਰਿਆ ਅਤੇ ਪ੍ਰੋਗਰਾਮ ਬਾਰੇ ਸਪੱਸ਼ਟ ਵਿਵਸਥਾਵਾਂ ਹਨ। ਰਾਊਫ ਅਜ਼ਹਰ ਨੂੰ ਬਲੈਕਲਿਸਟ ਕਰਨ ਦੇ ਅਮਰੀਕਾ ਅਤੇ ਭਾਰਤ ਦੇ ਪ੍ਰਸਤਾਵ 'ਤੇ ਸੰਯੁਕਤ ਰਾਸ਼ਟਰ 'ਚ ਰੁਕਾਵਟ ਪਾਉਣ ਦੇ ਸਵਾਲ 'ਤੇ ਵਾਂਗ ਨੇ ਕਿਹਾ ਕਿ ਚੀਨ ਨੇ ਹਮੇਸ਼ਾ ਹੀ ਕਮੇਟੀ ਦੇ ਨਿਯਮਾਂ ਅਤੇ ਪ੍ਰਕਿਰਿਆਵਾਂ ਦਾ ਸਖ਼ਤੀ ਨਾਲ ਪਾਲਣਾ ਕੀਤੀ ਹੈ ਅਤੇ ਆਪਣੇ ਕੰਮ ਨੂੰ ਸਕਾਰਾਤਮਕ ਅਤੇ ਜ਼ਿੰਮੇਵਾਰ ਤਰੀਕੇ ਨਾਲ ਕੀਤਾ ਹੈ। ਸਾਨੂੰ ਉਮੀਦ ਹੈ ਕਿ ਹੋਰ ਮੈਂਬਰ ਵੀ ਅਜਿਹਾ ਹੀ ਕਰਨਗੇ।
ਪੜ੍ਹੋ ਇਹ ਅਹਿਮ ਖ਼ਬਰ- ਯੂਕੇ 'ਚ ਆਈਐਸ ਦੇ 'ਬੀਟਲਜ਼' ਅੱਤਵਾਦੀ ਸੈੱਲ ਦਾ ਚੌਥਾ ਮੈਂਬਰ ਗ੍ਰਿਫ਼ਤਾਰ
1974 ਵਿੱਚ ਪਾਕਿਸਤਾਨ ਵਿੱਚ ਪੈਦਾ ਹੋਏ ਅਬਦੁੱਲ ਰਊਫ਼ ਅਜ਼ਹਰ 'ਤੇ ਦਸੰਬਰ 2010 ਵਿੱਚ ਅਮਰੀਕਾ ਨੇ ਪਾਬੰਦੀ ਲਗਾ ਦਿੱਤੀ ਸੀ। 1267 ਅਲ-ਕਾਇਦਾ ਪਾਬੰਦੀ ਕਮੇਟੀ ਦੇ ਤਹਿਤ ਰਹਿਮਾਨ ਮੱਕੀ 'ਤੇ ਪਾਬੰਦੀ ਲਗਾਉਣ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੇਨਤੀ ਬਾਰੇ ਪੁੱਛੇ ਜਾਣ 'ਤੇ ਵੈਂਗ ਨੇ ਦੁਹਰਾਇਆ ਕਿ ਅਸੀਂ ਹਮੇਸ਼ਾ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਕਮੇਟੀ ਦੇ ਨਿਯਮਾਂ ਅਤੇ ਪ੍ਰਕਿਰਿਆਵਾਂ ਦੀ ਸਖ਼ਤੀ ਨਾਲ ਪਾਲਣਾ ਕਰਦੇ ਹਾਂ ਅਤੇ ਇਸ ਦੇ ਕੰਮ ਵਿੱਚ ਸਕਾਰਾਤਮਕ ਅਤੇ ਜ਼ਿੰਮੇਵਾਰ ਤਰੀਕੇ ਨਾਲ ਹਿੱਸਾ ਲੈਂਦੇ ਹਾਂ। ਉਸ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਬੰਧਤ ਮੀਡੀਆ ਆਪਣੇ ਆਪ ਨੂੰ ਬੇਬੁਨਿਆਦ ਅਟਕਲਾਂ ਲਗਾਉਣ ਤੋਂ ਪਰਹੇਜ਼ ਕਰੇਗਾ।
ਪੜ੍ਹੋ ਇਹ ਅਹਿਮ ਖ਼ਬਰ- ਕਿਮ ਜੋਂਗ ਨੇ ਦੇਸ਼ 'ਚ ਕੋਰੋਨਾ ਵਾਇਰਸ ਨੂੰ ਪੂਰੀ ਤਰ੍ਹਾਂ ਨਾਲ ਹਰਾਉਣ ਦਾ ਕੀਤਾ ਐਲਾਨ